Saturday, August 24, 2019
Home > News > Call ਰਿਕਾਰਡਿੰਗ ਸੁਣ ਕੇ ਉੱਡ ਜਾਣਗੇ ਹੋਸ਼.. ਇਸ ਰਾਗੀ ਦਾ ਨੀਲਧਾਰੀ ਬਾਰੇ ਵੱਡਾ ਖੁਲਾਸਾ

Call ਰਿਕਾਰਡਿੰਗ ਸੁਣ ਕੇ ਉੱਡ ਜਾਣਗੇ ਹੋਸ਼.. ਇਸ ਰਾਗੀ ਦਾ ਨੀਲਧਾਰੀ ਬਾਰੇ ਵੱਡਾ ਖੁਲਾਸਾ

ਜਿਥੇ ਅਜੇ ਦਿਨ ਪਹਿਲਾਂ ਹੀ ਪਿਪਲੀ ਵਾਲੇ ਨੀਲਧਾਰੀ ਬਾਬੇ ਦੀਆਂ ਵੀਡੀਓ ਵਾਇਰਲ ਹੋਈਆਂ ਸਨ ਜਿਨਾਂ ਵਿਚ ਇਹ ਬਾਬਾ ਗੁਰੂ ਗਰੰਥ ਸਾਹਿਬ ਜੀ ਦੀ ਬੇਹੁਰਮਤੀ ਕਰ ਰਿਹਾ ਸੀ ਤੇ ਨਾਲ ਹੀ ਇਸ ਬਾਬੇ ਨੂੰ ਸੋਨੇ ਦੀ ਕੁਰਸੀ ਤੇ ਬਿਠਾਕੇ ਇਸਦੇ ਚੇਲਿਆਂ ਵਲੋਂ ਝੂਠੇ ਦਿੱਤੇ ਜਾ ਰਹੇ ਸਨ,ਜਿਸਦਾ ਕਰਕੇ ਸਿੱਖ ਜਗਤ ਵਿਚ ਇਸਦਾ ਵਿਰੋਧ ਹੋਇਆ ਹੈ।ਹੁਣ ਇਸੇ ਬਾਬੇ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈਜਿਸ ਵਿਚ ਬਾਬੇ ਦੇ ਥਾਈਲੈਂਡ ਦੇ ਡੇਰੇ ਵਿਚ ਇਹ ਬਾਬਾ ਆਪਣੀਆਂ ਚੇਲੀਆਂ ਨੂੰ ਗਾਤਰੇ ਪਵਾ ਕੇ ਤੇ ਫ਼ਿਲਮੀ ਗੀਤਾਂ ਤੇ ਨਚਾ ਰਿਹਾ ਹੈ। ਹੁਣ ਇਸ ਬਾਬੇ ਨੂੰ ਕੀ ਕਹੋਗੇ ?? ਕੀ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਇਸ ਬਾਬੇ ਖਿਲਾਫ ਕੋਈ ਕਾਰਵਾਈ ਕਰਨਗੇ ?? ਜਾਂ ਫਿਰ ਸਿੱਖ ਸਿਧਾਂਤਾਂ ਦਾ ਇਹ ਅਸਾਧ ਇਸੇ ਤਰਾਂ ਮਜਾਕ ਉਡਾਉਂਦੇ ਰਹਿਣਗੇ ??ਨੀਲਧਾਰੀ ਸੰਪਰਦਾ ਦੇਖਣ ਨੂੰ ਤਾਂ ਸਿੱਖ ਹੀ ਲਗਦੇ ਹਨ ਪਰ ਕੱਮ ਸਿੱਖ ਵਿਰੋਧੀ ਹਨ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਗੱਡੀ ਲੈ ਕੇ ਬੈਠਣਾ ਨਾਮਧਾਰੀਆਂ ਤੋਂ ਬਾਅਦ ਇਹਨਾਂ ਦੇ ਹੀ ਹਿੱਸੇ ਆਇਆ ਹੈ।ਹੁਣ ਨੀਲਧਾਰੀ ਬਾਬੇ ਦੀਆਂ ਵੀਡੀਓ ਸਾਹਮਣੇ ਆਇਆ ਹਨ ਜਿਨਾਂ ਨੂੰ ਦੇਖਕੇ ਲਗਦਾ ਹੈ ਕਿ ਇਹ ਬਾਬਾ ਹੁਣ ਰਾਮ ਰਹੀਮ ਦੇ ਰਾਹ ਤੁਰ ਪਿਆ ਹੈ।ਇਸ ਨੀਲਧਾਰੀ ਬਾਬੇ ਨੂੰ ਸੁਨਹਿਰੀ ਕੁਰਸੀ ਤੇ ਬਿਠਾ ਕੇ ਤੇ ਨਾਲ ਬਾਹੂਬਲੀ ਫਿਲਮ ਦਾ ਗੀਤ ਲੈ ਕੇ ਝੂਟੇ ਦੇਣ ਦੀ ਵੀਡੀਓ ਸਾਹਮਣੇ ਆਈ ਹੈ। ਦੂਜੀ ਵਿਚ ਇਹ ਬਾਬਾ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਆਪ ਟਹਿਲ ਰਿਹਾ ਤੇ ਰਾਗੀ ਕੀਰਤਨ ਕਰ ਰਿਹਾ।ਕੀ ਇਹ ਬਾਬਾ ਖੁਦ ਨੂੰ ਗੁਰੂ ਗਰੰਥ ਸਾਹਿਬ ਜੀ ਤੋਂ ਵੱਡਾ ਸਮਝਦਾ ਜੋ ਇਹ ਖੁਦ ਇਸ ਤਰਾਂ ਟਹਿਲ ਰਿਹਾ ਜਿਵੇਂ ਕੋਈ ਵੱਡਾ ਬੰਦਾ ਆਪਣੇ ਤੋਂ ਨਿੱਕੇ ਲੋਕਾਂ ਸਾਹਮਣੇ ਸ਼ਾਨ ਨਾਲ ਟਹਿਲ ਰਿਹਾ ਹੋਵੇ ? ਜੇ ਪਤਾ ਕਿ ਮਾਲਕ ਗੁਰੂ ਗਰੰਥ ਸਾਹਿਬ ਆਪ ਬਿਰਾਜਮਾਨ ਹਨ ਤਾਂ ਫਿਰ ਸੰਗਤ ਵਿਚ ਬਹਿਕੇ ਕੀਰਤਨ ਸਰਵਣ ਕਰੇ…ਖੈਰ ਸਿੱਖ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕਰ ਰਹੇ ਹਨਕਿ ਨੀਲਧਾਰੀ ਬਾਬੇ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਪਰ ਕੀ ਦੱਸੀਏ ਅਕਾਲ ਤਖ਼ਤ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਤਾਂ ਆਪ ਨੀਲਧਾਰੀ ਬਾਬੇ ਨਾਲ ਬਗਲਗੀਰ ਹੋ ਕੇ ਆਏ ਸੀ…ਤਲਬ ਕੌਣ ਕਰੇ ??