Monday, October 14, 2019
Home > Desi Treatment > ਪਤਨੀ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਪੱਲੇ ਬੰਨ ਲਵੋ ਇਹ ਗੱਲਾਂ..

ਪਤਨੀ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਪੱਲੇ ਬੰਨ ਲਵੋ ਇਹ ਗੱਲਾਂ..

ਬ੍ਰੇਕਅੱਪ ਹੋਣਾ ਬਹੁਤ ਆਮ ਗੱਲ ਹੋ ਗਈ ਹੈ ਪਰ ਜੇਕਰ ਤੁਸੀਂ ਆਪਣਾ ਰਿਸ਼ਤਾ ਲੰਮੇ ਸਮੇਂ ਤਕ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਸ ਛੋਟਾ ਜਿਹਾ ਕੰਮ ਕਰਨਾ ਹੈ। ਨਵੀਂ ਰਿਸਰਚ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਹਾਲ ਹੀ ਵਿੱਚ ਕੀਤੀ ਖੋਜ ਮੁਤਾਬਕ ਜੇਕਰ ਤੁਸੀਂ ਆਪਣੇ ਪਾਰਟਨਰ ਸੰਗ ਖ਼ੂਬ ਹੱਸਦੇ ਹੋ ਤਾਂ ਤੁਹਾਡਾ ਰਿਸ਼ਤਾ ਲੰਮਾ ਸਮਾਂ ਚੱਲ ਸਕਦਾ ਹੈ। ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਆਪਣੇ ਸਾਥੀ ਜਾਂ ਸਾਥਣ ਨਾਲ ਅਸ਼ਲੀਲ ਚੁਟਕਲੇ ਸਾਂਝੇ ਕਰਦੇ ਹੋ ਤਾਂ ਉਹ ਵੀ ਤੁਹਾਡੇ ਰਿਸ਼ਤੇ ਨੂੰ ਵਧੀਆ ਬਣਾਉਂਦਾ ਹੈ।

ਜੇਕਰ ਤੁਹਾਡਾ ਸੁਭਾਅ ਚੰਚਲ ਹੈ ਤਾਂ ਰਿਸ਼ਤਾ ਮਜ਼ਬੂਤ ਹੋਵੇਗਾ। ਖੋਜ ਵਿੱਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਪਾਰਟਨਰ ਨੂੰ ਉਤਸ਼ਾਹਿਤ ਕਰਨ ਵਾਲੇ ਚੁਟਕਲੇ ਜੇਕਰ ਤਾਅਨੇ-ਮਿਹਣੇ ਵਾਲੇ ਹੋ ਜਾਣ ਤਾਂ ਰਿਸ਼ਤਿਆਂ ਵਿੱਚ ਖਟਾਸ ਵੀ ਪੈਦਾ ਹੋ ਸਕਦੀ ਹੈ, ਕੰਸਾਸ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੀ ਗਈ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਤੁਸੀਂ ਜ਼ਿੰਦਾਦਿਲੀ ਨਾਲ ਜਿਊਂਦੇ ਹੋ ਤਾਂ ਇਸ ਨਾਲ ਨਾ ਸਿਰਫ਼ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੇ ਨਾਲ ਹੀ ਸੁਰੱਖਿਆ ਵੀ ਦਿੰਦੀ ਹੈ।

ਇਹ ਖੋਜ 39 ਸਾਲ ਪੁਰਾਣੀ ਖੋਜ ਦੇ ਆਧਾਰ ‘ਤੇ ਕੀਤੀ ਗਈ, ਜਿਸ ਵਿੱਚ ਤਕਰੀਬਨ ਡੇਢ ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਖੋਜ ਵਿੱਚ ਪਾਇਆ ਗਿਆ ਕਿ ਰਿਸ਼ਤੇ ਵਿੱਚ ਖੁਸ਼ਮਿਜਾਜ਼ੀ ਵਤੀਰਾ, ਹਾਸਾ-ਠੱਠਾ, ਕੁਝ ਅਸ਼ਲੀਲਤਾ ਤੇ ਜ਼ਿੰਦਾਦਿਲੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ।