Monday, October 14, 2019
Home > Desi Treatment > ਮੂੰਗਫਲੀ ਖਾਣ ਨਾਲ ਦੂਰ ਹੁੰਦੀ ਹੈ ਇਹ ਭਿਆਨਕ ਬਿਮਾਰੀ

ਮੂੰਗਫਲੀ ਖਾਣ ਨਾਲ ਦੂਰ ਹੁੰਦੀ ਹੈ ਇਹ ਭਿਆਨਕ ਬਿਮਾਰੀ

ਸਰਦੀਆਂ ‘ਚ ਇੱਕ ਚੀਜ ਜੋ ਸਾਰਿਆਂ ਲੋਕਾਂ ਨੂੰ ਪਸੰਦ ਹੁੰਦੀ ਹੈ ਉਹ ਹੈ- ਮੂੰਗਫਲੀ ਠੰਡ ਦੇ ਮੌਸਮ ‘ਚ ਆਉਂਦੀ ਹੈ।ਕਈ ਲੋਕ ਇਸਨੂੰ ਗਰੀਬਾਂ ਦਾ ਬਦਾਮ ਵੀਂ ਕਹਿੰਦੇ ਹਨ ਕਿਉਂਕਿ ਇਸ ‘ਚ ਬਦਾਮ ਤੋਂ ਜ਼ਿਆਦਾ ਫਾਇਦੇ ਹਨ । ਕੋਈ ਇਸਨੂੰ ਟਾਇਮਪਾਸ ਲਈ ਖਾਂਦਾ ਹੈ ਤਾਂ ਕੋਈ ਸਵਾਦ ਲਈ। ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀ ਇਸਨੂੰ ਜਿਸ ਮਨ ਨਾਲ ਵੀ ਖਾਓ ਇਹ ਤੁਹਾਨੂੰ ਫਾਇਦਾ ਹੀ ਪਹਚਾਉਣ ਵਾਲੀ ਹੈ। ਇਸਨੂੰ ਸਸਤਾ ਬਦਾਮ ਐਵੇ ਹੀ ਨਹੀਂ ਕਿਹਾ ਜਾਂਦਾ ।

ਤੁਹਾਨੂੰ ਜਾਨਕੇ ਹੈਰਾਨੀ ਹੋਵੇਗੀ ਕਿ 100 ਗਰਾਮ ਕੱਚੀ ਮੂੰਗਫਲੀ ‘ਚ 1 ਲਿਟਰ ਦੁੱਧ ਦੇ ਬਰਾਬਰ ਪ੍ਰੋਟੀਨ ਪਾਇਆ ਜਾਂਦਾ ਹੈ ਜਦੋਂ ਕਿ ਮੂੰਗਫਲੀ ਨੂੰ ਭੁੰਨਕੇ ਖਾਣ ‘ਤੇ ਉਸ ਵਿੱਚ ਜਿੰਨੀ ਮਾਤਰਾ ਵਿੱਚ ਮਿਨਰਲਸ ਮਿਲਦਾ ਹੈ, ਓਨਾ 250 ਗਰਾਮ ਮੀਟ ਵਿੱਚ ਵੀ ਨਹੀਂ ਮਿਲਦਾ। ਮੂੰਗਫਲੀ ਕੋਲੈਸਟਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਨਾਲ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ। ਇਸ ਲਈ ਸਾਨੂੰ ਸਰਦੀਆਂ ‘ਚ ਜਰੂਰ ਇਸਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਪੁਰਾਣੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਵੇਂ ਸੈੱਲਾਂ ਬੰਦੇ ਹਨ ਜੋ ਰੋਗਾਂ ਨਾਲ ਲੜਨ ਦੇ ਲਈ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ।

ਗਰਭ-ਅਵਸਥਾ ‘ਚ ਰੋਜ਼ ਮੂੰਗਫਲੀ ਖਾਣ ਨਾਲ ਪ੍ਰੈਂਗਨੇਸੀ ਵਧੀਆ ਰਹਿੰਦੀ ਹੈ। ਇਹ ਗਰਭ-ਅਵਸਥਾ ‘ਚ ਬੱਚੇ ਦੇ ਵਿਕਾਸ ਕਰਨ ‘ਚ ਮਦਦ ਕਰਦੀ ਹੈ। ਨਾਲ ਹੀ ਰੋਜ਼ 50-100 ਗ੍ਰਾਮ ਮੂੰਗਫਲੀ ਰੋਜ਼ ਖਾਣ ਨਾਲ ਸਿਹਤ ਬਣਦੀ ਹੈ। ਭੋਜਨ ਆਸਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਸਰੀਰ ‘ਚ ਖੂਨ ਦੀ ਕਮੀ ਨਹੀਂ ਰਹਿੰਦੀ। ਮੂੰਗਫਲੀ ‘ਚ ਪਾਇਆ ਜਾਣ ਵਾਲਾ ਤੇਲ ਪੇਟ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼, ਗੈਸ ਅਤੇ ਐਸੀਡੀਟੀ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

ਇਸ ਨਾਲ ਪਾਚਨ ਸ਼ਕਤੀ ਵਧੀਆ ਰਹਿੰਦੀ ਹੈ। ਇਸ ਲਈ ਇਹ ਪੇਟ ਲਈ ਵੀਂ ਬਹੁਤ ਫਾਇਦੇਮੰਦ ਹੈ। ਅੱਜਕਲ੍ਹ ਦੇ ਲੋਕਾਂ ‘ਚ ਡਿਪ੍ਰੈਸ਼ਨ ਦੀ ਪਰੇਸ਼ਾਨੀ ਆਮ ਗੱਲ ਹੈ ਸਾਨੂੰ ਡਿਪਰੇਸ਼ਨ ਤਦ ਹੁੰਦਾ ਹੈ ਜਦੋਂ ਸਰੀਰ ਵਿਚ ਸੇਰੋਟੋਨਿਨ ਨਾਮ ਦੇ ਰਸਾਇਣ ਦਾ ਲੈਵਲ ਘੱਟ ਹੋ ਜਾਂਦਾ ਹੈ। ਮੂੰਗਫਲੀ ਖਾਣ ਨਾਲ ਦਿਮਾਗ ਸਥਿਰ ਰਹਿੰਦਾ ਹੈ।ਕਿਉਂਕਿ ਇਸ ‘ਚ ਟਟ੍ਰਿਪਟੋਫੈਨ ਨਾਮ ਦਾ ਤੱਤ ਹੁੰਦਾ ਹੈ ਜੋ ਸਰੀਰ ਵਿਚ ਸੇਰੋਟੋਨਿਨ ਦੇ ਲੈਵਲ ਨੂੰ ਵਧਾਉਂਦਾ ਹੈ ।