Monday, October 14, 2019
Home > Desi Treatment > ਜੇਕਰ ਸਰਦੀ ‘ਚ ਸੁਸਤੀ ਮਹਿਸੂਸ ਹੋਵੇ, ਤਾਂ ਆਹ ਨੁਸਖੇ ਅਜਮਾਓ ! (ਹੋਰਾਂ ਨਾਲ ਵੀ ਸ਼ੇਅਰ ਕਰੋ)

ਜੇਕਰ ਸਰਦੀ ‘ਚ ਸੁਸਤੀ ਮਹਿਸੂਸ ਹੋਵੇ, ਤਾਂ ਆਹ ਨੁਸਖੇ ਅਜਮਾਓ ! (ਹੋਰਾਂ ਨਾਲ ਵੀ ਸ਼ੇਅਰ ਕਰੋ)

ਅੱਜ ਕੱਲ੍ਹ ਵੱਧਦੇ ਤਣਾਅ ਦੇ ਕਾਰਨ ਹਰ ਇਨਸਾਨ ਥਕਾਵਟ ਮਹਿਸੂਸ ਕਰਨ ਲੱਗਦਾ ਹੈ ਤੇ ਫਿਰ ਮਨ ਉਦਾਸ ਹੁੰਦਾ ਹੈ ਅਤੇ ਕਿਤੇ ਵੀ ਧਿਆਨ ਨਹੀਂ ਲਗਦਾ। ਅਜਿਹੇ ਹਾਲਾਤ ਵਿਚ ਸ਼ਰੀਰ ਦੀ ਊਰਜਾ ਦਾ ਪੱਧਰ ਵੀ ਕਾਫ਼ੀ ਘੱਟ ਲਗਦਾ ਹੈ। ਜੇਕਰ ਅਜਿਹਾ ਕਦੇ ਮਹਿਸੂਸ ਹੋਵੇ ਤਾਂ ਕੁਝ ਅਜਿਹੇ ਨੁਸਖੇ ਅਪਣਾਓ ਅਤੇ ਫੁਰਤੀ ਮਹਿਸੂਸ ਕਰੋ। ਫੁਰਤੀ ਪਾਉਣ ਲਈ ਇਕ ਕੱਪ ਗਰਮ-ਗਰਮ ਚਾਹ ਦੀਆਂ ਦੀਆਂ ਚੁਸਕੀਆਂ ਦਾ ਆਨੰਦ ਵੀ ਲਿਆ ਜਾ ਸਕਦਾ। ਕੁਝ ਹੀ ਸਮੇਂ ਵਿਚ ਤੁਸੀਂ ਤਾਜ਼ਗੀ ਮਹਿਸੂਸ ਕਰਨ ਲੱਗ ਜਾਓਗੇ। ਅਪਣੀ ਪਸੰਦ ਦਾ ਸੰਗੀਤ ਸੁਣੋ ਅਤੇ ਆਰਾਮਦਾਇਕ ਸਥਿਤੀ ਵਿਚ ਬੈਠੋ ਜਾਂ ਲੰਮੇ ਪੈ ਜਾਓ ਤਾਂ ਵੀ ਮੂਡ ਠੀਕ ਹੋ ਜਾਵੇਗਾ। ਜੇਕਰ ਤੁਸੀਂ ਦਫ਼ਤਰ ਵਿਚ ਹੋ ਅਤੇ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਕੰਟੀਨ ਵਿਚ ਜਾ ਕੇ ਅਪਣੀ ਪਸੰਦ ਦਾ ਕੁਝ ਪੋਸ਼ਟਿਕ ਭੋਜਨ ਖਾਓ ਅਤੇ ਸੰਗੀਤ ਸੁਣੋ। ਘਰ ਹੋ ਤੇ ਜੇ ਡਾਂਸ ਕਰਨਾ ਚੰਗਾ ਲਗਦਾ ਹੈ ਤਾਂ ਸੰਗੀਤ ਸੁਣਦੇ ਹੋਏ ਨੱਚੋ। ਘਰ ਹੁੰਦਿਆਂ ਊਰਜਾ ਦੀ ਕਮੀ ਮਹਿਸੂਸ ਕਰ ਰਹੇ ਹੋ ਤਾਂ ਕੋਸੇ ਪਾਣੀ ਵਿਚ ਇਸ਼ਨਾਨ ਕਰੋ। ਜੇਕਰ ਜ਼ਿਆਦਾ ਕੰਮ ਕਰਨ ਨਾਲ ਥਕਾਵਟ ਹੋ ਰਹੀ ਹੋਵੇ ਤਾਂ ਪਾਣੀ ਵਿਚ ਥੋੜ੍ਹਾ ਨਮਕ ਮਿਲਾ ਕੇ ਇਸ਼ਨਾਨ ਕਰੋ। ਥੋੜ੍ਹੀ ਹੀ ਦੇਰ ਵਿਚ ਤਾਜ਼ਗੀ ਮਹਿਸੂਸ ਹੋਣ ਲੱਗ ਜਾਵੇਗੀ। ਜਿਹੜਾ ਵੀ ਕੰਮ ਕਰ ਰਹੇ ਹੋ, ਉਸ ਤੋਂ ਛੋਟੀ ਜਿਹੀ ਬਰੇਕ ਲਓ। ਇਸ ਵਿਚ ਅਪਣੇ ਮੋਬਾਇਲ ‘ਤੇ ਚੁਟਕਲੇ ਜਾਂ ਫਨੀ ਮੈਸਿਜ ਪੜ੍ਹੋ। ਇਸ ਨਾਲ ਵੀ ਫੁਰਤੀ ਮਹਿਸੂਸ ਹੁੰਦੀ ਹੈ। ਖੁੱਲ੍ਹ ਕੇ ਹੱਸੋ, ਇਸ ਨਾਲ ਖੂਨ ਦਾ ਵਹਾਅ ਤੇਜ਼ ਹੁੰਦਾ ਹੈ, ਅਤੇ ਮੂਡ ਠੀਕ ਹੁੰਦਾ ਹੈ ਸੈਰ ਕਰਨ ਦੀ ਆਦਤ ਪਾਓ। ਘਰ ਦੇ ਕੋਲ ਕੋਈ ਪਾਰਕ ਹੋਵੇ ਤਾਂ ਸਵੇਰੇ ਜਾਂ ਸ਼ਾਮ ਜਦੋਂ ਵੀ ਠੀਕ ਲੱਗੇ ਤਾਂ ਸੈਰ ਕਰੋ। ਜੇ ਦਫ਼ਤਰ ਵਿਚ ਹੋ ਤਾਂ ਅੱਖਾਂ ਬੰਦ ਰਕੇ ਥੋੜ੍ਹੀ ਦੇਰ ਕੁਰਸੀ ‘ਤੇ ਬੈਠੋ। ਘਰ ਹੋ ਤਾਂ ਅੱਖਾਂ ਬੰਦ ਕਰਕੇ ਲੰਮੇ ਪੈ ਕੇ ਆਰਾਮ ਕਰੋ। ਦੁਬਾਰਾ ਊਰਜਾ ਦੀ ਪ੍ਰਾਪਤੀ ਹੋਵੇਗੀ। ਮਨ ਖ਼ੁਸ਼ ਰੱਖਣ ਲਈ ਟੀ.ਵੀ. ‘ਤੇ ਕਮੇਡੀ ਸ਼ੋਅ ਵੇਖੋ ਜਾਂ ਲਾਈਵ ਪ੍ਰੋਗਰਾਮ ਵੇਖੋ। ਅਜਿਹੇ ਪ੍ਰੋਗਰਾਮ ਮਨ ਨੂੰ ਖ਼ੁਸ਼ ਰੱਖਣ ਵਿਚ ਬਹੁਤ ਮਦਦ ਕਰਦੇ ਹਨ। ਆਪਣੀ ਪਸੰਦ ਦੀਆਂ ਕਿਤਾਬਾਂ, ਮੈਗਜ਼ੀਨ ਜਾਂ ਕੁੱਝ ਹੋਰ ਪੜ੍ਹੋ। ਜੇ ਡਾਇਰੀ ਲਿਖਣ ਦੇ ਸ਼ੋਕੀਨ ਹੋ ਤਾਂ ਮਨ ਉਦਾਸ ਜਾਂ ਤਣਾਅ ਹੋਣ ‘ਤੇ ਡਾਇਰੀ ਲਿਖੋ ਤਾਂ ਕਿ ਮਨ ਦਾ ਗੁਬਾਰ ਬਾਹਰ ਨਿਕਲ ਜਾਣ। ਅਜਿਹਾ ਕਰਨ ਨਾਲ ਮਨ ਹਲਕਾ ਮਹਿਸੂਸ ਹੋਵੇਗਾ। ਪ੍ਰਾਣਾਯਾਮ, ਯੋਗਾ ਆਸਣ ਅਤੇ ਮਾਡੀਟੇਸ਼ਨ ਨੂੰ ਅਪਣੀ ਰੋਜ਼ਾਨਾ ਕਰਨ ਦਾ ਹਿੱਸਾ ਬਣਾਓ। ਇਸ ਨਾਲ ਆਤਮ ਵਿਸ਼ਵਾਸ ਵਧੇਗਾ, ਤਾਜ਼ਗੀ ਮਹਿਸੂਸ ਹੋਵੇਗੀ ਅਤੇ ਮਨ ਤੇ ਸਰੀਰੀ ਵਿਚ ਫੁਰਤੀ ਦਾ ਸੰਚਾਰ ਹੋਵੇਗਾ। ਅਪਣੀ ਪਸੰਦ ਦਾ ਪ੍ਰਫਿਊਮ ਜਾਂ ਡਿਊਡਰੈਂਟ ਜਾਂ ਫੇਰ ਸੈਂਟ ਲਗਾਓ। ਇਸ ਨਾਲ ਤਾਜ਼ਾ ਮਹਿਸੂਸ ਕਰੋਗੇ। ਘਰ ਹੋ ਤਾਂ ਚੰਗੇ ਕੱਪੜੇ ਪਹਿਨ ਕੇ ਤਿਆਰ ਹੋਵੋ, ਫਿਰ ਪਾਰਲਰ ਜਾ ਕੇ ਮਸਾਜ਼ ਕਰਾਓ। ਮਨ ਖ਼ੁਸ਼ ਹੋਵੇਗਾ ਅਤੇ ਸਰੀਰ ਵਿਚ ਤਾਜ਼ਗੀ ਮਹਿਸੂਸ ਹੋਵੇਗੀ। ਇਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਕਈ ਵਾਰ ਜਰੂਰੀ ਨਹੀਂ ਹੁੰਦਾ ਕਿ ਤੁਸੀਂ ਦੇਸੀ ਤਰੀਕਿਆਂ ਨਾਲ ਹੀ ਠੀਕ ਠਾਕ ਹੋ ਪਾਓ ਤਾਂ ਅਜਿਹੇ ਵਿੱਚ ਵਾਰ ਵਾਰ ਆਪਣੇ ਨੁਕਤੇ ਅਪਨਾਉਣ ਦੀ ਥਾਂ ਤੁਸੀਂ ਕਿਸੇ ਮਾਹਿਰ ਡਾਕਟਰ ਦੀ ਸਲਾਹ ਲਵੋ ਤਾਂ ਜੋ ਪੂਰਨ ਰੂਪ ਵਿੱਚ ਸਮਾਂ ਰਹਿੰਦੇ ਹੀ ਠੀਕ ਸਕੋ।

Share