Thursday, February 20, 2020
Home > News > ਕੇਂਦਰ ਸਰਕਾਰ ਵੱਲੋਂ ਸਟੱਡੀ ਵੀਜ਼ੇ ‘ਤੇ ਜਾਣ ਵਾਲਿਆਂ ਨੂੰ ਝਟਕਾ, ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਝਟਕਾ

ਕੇਂਦਰ ਸਰਕਾਰ ਵੱਲੋਂ ਸਟੱਡੀ ਵੀਜ਼ੇ ‘ਤੇ ਜਾਣ ਵਾਲਿਆਂ ਨੂੰ ਝਟਕਾ, ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਝਟਕਾ

ਜੇਕਰ ਤੁਸੀਂ ਵਿਦੇਸ਼ ਵਿਚ ਪੜ੍ਹਾਈ ਕਰ ਰਹੇ ਹੋ ਜਾਂ ਫਿਰ ਵਿਦੇਸ਼ ਪੜ੍ਹਾਈ ਲਈ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਬੁਰੀ ਖ਼ਬਰ ਹੈ। ਮੋਦੀ ਸਰਕਾਰ ਵੱਲੋਂ ਵਲੋਂ ਸਟੱਡੀ ਵੀਜ਼ਾ ਤੇ ਵਿਦੇਸ਼ ਜਾਣ ਵਾਲਿਆਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਖਾਸਕਰ ਪੰਜਾਬ ਦੇ ਨੌਜਵਾਨਾਂ ਨੂੰ ਇਸ ਫੈਸਲੇ ਤੋਂ ਬਾਅਦ ਕਾਫੀ ਨੁਕਸਾਨ ਹੋਣ ਵਾਲਾ ਹੈ। ਕਿਉਂਕਿ ਹੁਣ ਵਿਦੇਸ਼ ਯਾਤਰਾ ਦੇ ਨਾਲ-ਨਾਲ ਬਾਹਰਲੀ ਯੂਨੀਵਰਸਿਟੀ ‘ਚ ਪੜ੍ਹਾਈ ਮਹਿੰਗੀ ਹੋ ਜਾਵੇਗੀ। ਹੁਣ ਤੋਂ ਜੋ ਵੀ ਪੈਸੇ ਤੁਸੀਂ ਭਾਰਤ ਤੋਂ ਬਾਹਰ ਜਾਣ ਲਿਜਾਂਦੇ ਹੋ ਤਾਂ ਉਸਤੇ 5 ਫੀਸਦੀ ਟੈਕਸ ਲੱਗੇਗਾ। ਬਜਟ 2020 ਵਿਚ ਸਰਕਾਰ ਨੇ ਇਸਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਇਹ ਫੈਸਲਾ 1 ਅਪ੍ਰੈਲ 2020 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਹੁਣ ਤੋਂ 7 ਲੱਖ ਰੁਪਏ ਤੋਂ ਉੱਪਰ ਦੀਆਂ ਸਾਰੀਆਂ LRS ਟ੍ਰਾਂਜੈਕਸ਼ਨਾਂ ‘ਤੇ 5 ਫੀਸਦੀ ਟੈਕਸ ਲਗਾਇਆ ਜਾਵੇਗਾ। ਯਾਨੀ ਕਿ ਹੁਣ ਵਿਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਦੀ ਪੜ੍ਹਾਈ ਲਈ 5 ਫੀਸਦੀ ਲਾਗਤ ਵੱਧ ਜਾਵੇਗੀ। ਇਸੇ ਤਰ੍ਹਾਂ ‘ਵਿਦੇਸ਼ੀ ਯਾਤਰਾ ਪੈਕੇਜ’ ਖਰੀਦਣ ‘ਤੇ ਵੀ ਇੰਨਾ ਹੀ ਟੈਕਸ ਲੱਗੇਗਾ। ਇਨ੍ਹਾਂ ਟ੍ਰਾਂਜੈਕਸ਼ਨਸ ਜਾਂ ਲੈਣ-ਦੇਣ ਦੌਰਾਨ ਪੈਨ ਨਾ ਦੇਣ ਦੀ ਸਥਿਤੀ ‘ਚ 10 ਫੀਸਦੀ ਟੈਕਸ ਲੱਗੇਗਾ। ਖ਼ਬਰਾਂ ਅਨੁਸਾਰ ਇਹ ਫੈਸਲਾ ਇਸ ਕਾਰਨ ਲਿਆ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ,ਜਦੋਂ ਬਾਹਰ ਪੈਸੇ ਭੇਜਣ ਵਾਲੇ ਦੀ ਰਿਟਰਨ ਪ੍ਰੋਫਾਈਲ ਰੈਮੀਟੈਂਸ ਕੀਤੀ ਗਈ ਰਾਸ਼ੀ ਨਾਲ ਮੇਲ ਨਹੀਂ ਖਾਂਦੀ। ਹੁਣ ਰੈਮੀਟੈਂਸ ਦੀ ਸੂਚੀ ਬਣਾ ਕੇ ਉਸ ਦਾ ਮਿਲਾਨ ਰਿਟਰਨ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਨੌਜਵਾਨਾਂ ਦੇ ਮਾਪਿਆਂ ਨੂੰ ਹੁਣ ਆਪਣੇ ਬਚੇ ਬਾਹਰ ਪੜ੍ਹਨ ਭੇਜਣ ਲਈ ਜਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ