Thursday, February 20, 2020
Home > News > ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ : ਮਸ਼ਹੂਰ ਗਾਇਕਾ ਦੀ ਹੋਈ

ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ : ਮਸ਼ਹੂਰ ਗਾਇਕਾ ਦੀ ਹੋਈ

ਇਸ ਵੇਲੇ ਦੀ ਵੱਡੀ ਖਬਰ ਸੰਗੀਤ ਜਗਤ ਲਈ ਆ ਰਹੀ ਹੈ। ਉੱਘੀ ਲੋਕ ਗਾਇਕਾਂ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿ ਹਾਂਤ ਹੋ ਗਿਆ ਹੈ। ਲੰਬੀ ਹੇਕ ਵਾਲੀ ਗਾਇਕਾਂ ਗੁਰਮੀਤ ਬਾਵਾ ਦੀ ਧੀ ਵੱਡੀ ਧੀ ਲਾਚੀ ਬਾਵਾ ਪਿਛਲੇ ਕੁਝ ਦਿਨਾਂ ਤੋਂ ਇਕ ਲੰਬੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਦੇਰ ਰਾਤ ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਅੰਤਿਮ ਸਾਹ ਲਏ। ਲਾਚੀ ਬਾਵਾ ਦੇ ਦਿ ਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਗਲੋਰੀ ਬਾਵਾ ਨੇ ਦਿੱਤੀ ਹੈ। ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਨਾਲ ਕਈ ਲੋਕ ਗੀਤ ਗਾ ਚੁੱਕੇ ਸਨ। ਉਨ੍ਹਾਂ ਦੇ ਹੋਏ ਇਸ ਦਿ ਹਾਂਤ ਕਾਰਨ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ ‘ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਹਿਚਾਣ ਰੱਖਦੇ ਸਨ। ਲਾਚੀ ਬਾਵਾ ਦਾ ਅੰਤਿਮ ਸਸ ਕਾਰ ਅੰਮ੍ਰਿਤਸਰ ‘ਚ ਹੀ ਕੀਤਾ ਜਾਵੇਂਗਾ । ਤੁਹਾਨੂੰ ਦੱਸ ਦੇਈਏ ਕਿ ਗੁਰਮੀਤ ਕੌਰ ਬਾਵਾ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਜੋ ਲੰਬੀ ਹੇਕ ਦੇ ਮਾਲਕ ਹਨ । ਗੁਰਮੀਤ ਬਾਵਾ ਭਾਸ਼ਾ ਵਿਭਾਗ (ਪੰਜਾਬ ਸਰਕਾਰ) ਵੱਲੋਂ ਸ਼੍ਰੋਮਣੀ ਐਵਾਰਡ ਨਾਲ ਨਿਵਾਜੀ ਗਈ ਪੰਜਾਬੀ ਲੋਕ ਗਾਇਕਾ ਹੈ। ਉਸ ਦੀ ਹੇਕ ਬਹੁਤ ਲੰਬੀ ਹੈ ਅਤੇ ਉਹ ਲਗਪਗ 45 ਸੈਕਿੰਡ ਤੱਕ ਹੇਕ ਲਮਿਆ ਲੈਂਦੀ ਹੈ। ਗੁਰਮੀਤ ਬਾਵਾ ਜੁਗਨੀ ਨੂੰ ਮਸ਼ਹੂਰ ਕਰਨ ਵਾਲੀ ਅਤੇ ਉਹ ਦੂਰਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਹੈ। ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ।ਬਾਵਾ ਦਾ ਜਨਮ ਗੁਰਮੀਤ ਕੌਰ ਦੇ ਤੌਰ ‘ਤੇ ਸਰਦਾਰ ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ, ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਹੋਇਆ ਸੀ।ਇਹ ਪਿੰਡ ਹੁਣ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ।