Thursday, February 20, 2020
Home > News > ਦੇਖੋ ਵਿਦੇਸ਼ੀ ਗੋਰੀਆਂ ਤੇ ਭਾਰੀ ਪੈ ਗਈਆਂ ਦੇਸੀ ਕੁੜੀਆਂ ਦੇਖੋ ਕਿਵੇਂ ਰਿਹਾ ਦੇਸੀ ਤੇ ਗੋਰੀਆਂ ਦਾ ਮੁਕਾਬਲਾ

ਦੇਖੋ ਵਿਦੇਸ਼ੀ ਗੋਰੀਆਂ ਤੇ ਭਾਰੀ ਪੈ ਗਈਆਂ ਦੇਸੀ ਕੁੜੀਆਂ ਦੇਖੋ ਕਿਵੇਂ ਰਿਹਾ ਦੇਸੀ ਤੇ ਗੋਰੀਆਂ ਦਾ ਮੁਕਾਬਲਾ

ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਤੀਰਥ ਰਾਮ ਪਿੰਡ ਵਿੱਚ ਹਰ ਸਾਲ ਮਕਰ ਸੰ-ਕ੍ਰਾਂ-ਤੀ ਦੇ ਮੌਕੇ ਤੇ ਬਜ਼ੁਰਗਾਂ ਅਤੇ ਔਰਤਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਜਿੱਥੇ ਦੂਰੋਂ ਨੇੜਿਓਂ ਔਰਤਾਂ ਅਤੇ ਬਜ਼ੁਰਗ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਉਂਦੇ ਹਨ। ਲੋਕਾਂ ਵਿੱਚ ਇਸ ਖੇਡ ਮੁਕਾਬਲੇ ਪ੍ਰਤੀ ਕਾਫੀ ਉ-ਤ-ਸ਼ਾ-ਹ ਦੇਖਣ ਨੂੰ ਮਿਲਦਾ ਹੈ। ਇਸ ਵਾਰ ਇਹ ਖੇਡ ਮੁਕਾਬਲਾ ਹੋਰ ਵੀ ਖਿੱਚ ਦਾ ਕੇਂਦਰ ਬਣ ਗਿਆ। ਕਿਉਂਕਿ ਇਸ ਵਾਰ ਅਮਰੀਕਾ ਤੋਂ ਆਈਆਂ ਹੋਈਆਂ ਕੁੜੀਆਂ ਨੇ ਵੀ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਅਮਰੀਕਾ ਦੀ ਬੈਥਲ ਯੂਨੀਵਰਸਿਟੀ ਤੋਂ ਪੱਤਰਕਾਰੀ ਵਿਭਾਗ ਦੇ 20 ਵਿਦਿਆਰਥੀਆਂ ਦਾ ਇੱਕ ਗਰੁੱਪ ਸੱਭਿਆਚਾਰਕ ਇਤਿਹਾਸਿਕ ਸਿਹਤ ਅਤੇ ਸਿੱਖਿਆ ਦੇ ਵਿਸ਼ੇ ਤੇ ਖੋਜ ਕਰਨ ਲਈ ਹਰਿਆਣਾ ਵਿੱਚ ਆਇਆ ਹੋਇਆ ਸੀ। ਜਿੱਥੇ ਉਨ੍ਹਾਂ ਨੂੰ ਇੱਥੋਂ ਦੇ ਸੱਭਿਆਚਾਰ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਉੱਥੇ ਹੀ ਉਨ੍ਹਾਂ ਕੁੜੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਵੀ ਲਿਆ। ਹਰਿਆਣਵੀ ਔਰਤਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਅਮਰੀਕੀ ਲੜਕੀਆਂ ਨੂੰ ਹਰਾ ਦਿੱਤਾ। ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਸਨਮਾਨ ਵਿੱਚ ਤੀਤ ਰਾਮ ਪਿੰਡ ਵਿੱਚ ਇੱਕ ਵੱਖਰਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਅਮਰੀਕੀ ਲੜਕੀਆਂ ਨੇ ਹਰਿਆਣਵੀ ਔਰਤਾਂ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਸਮੇਂ ਜਨਰਲ ਦੌੜ ਮਟਕਾ ਰੇਸ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਹਰਿਆਣਵੀ ਔਰਤਾਂ ਨੇ ਅਮਰੀਕੀ ਲੜਕੀਆਂ ਨੂੰ ਮਾਤ ਦਿੱਤੀ। ਅਮਰੀਕਾ ਤੋਂ ਆਏ ਵਿਦਿਆਰਥੀਆਂ ਦੇ ਇਸ ਗਰੁੱਪ ਨੂੰ ਇੱਥੋਂ ਦੇ ਸੱਭਿਆਚਾਰ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ। ਅਮਰੀਕੀ ਵਿਦਿਆਰਥੀ ਇੱਥੋਂ ਦੇ ਸੱਭਿਆਚਾਰ ਨੂੰ ਦੇਖ ਕੇ ਬਹੁਤ ਖੁਸ਼ ਹੋਏ।ਰੱਸਾਕਸ਼ੀ ਇੱਕ ਟੀਮ ਖੇਡਾ ਹੈ ਜਿਸ ਵਿੱਚ ਦੋਨੋ ਟੀਮਾਂ ਰੱਸੇ ਨੂੰ ਇੱਕ ਦੁਸਰੇ ਦੇ ਉਲਟ ਖਿਚਦੀਆਂ ਹਨ। ਦੋਨੋ ਟੀਮਾਂ ਦੇ ਦਸ-ਦਸ ਖਿਡਾਰੀ ਹੁੰਦੇ ਹਨ ਪਰ ਇੱਕ ਸਮੇਂ ਅੱਠ-ਅੱਠ ਖਿਡਾਰੀ ਹੀ ਭਾਗ ਲੈਂਦੇ ਹਨ। ਰੱਸੇ ਜਿਸ ਦੀ ਮੋਟਾਈ ਡੇੜ ਇੰਚ ਅਤੇ ਲੰਬਾਈ 90 ਫੁੱਟ ਹੁੰਦਾ ਹੈ, ਦੇ ਵਿਚਕਾਰ ਇੱਕ ਨਿਸ਼ਾਨ ਲਗਾਇਆ ਜਾਂਦਾ ਹੈ ਜੋ ਟੀਮ ਪਹਿਲਾ ਉਸ ਨਿਸ਼ਾਨ ਨੂੰ 6 ਫੁੱਦ ਦੀ ਦੂਰੀ ਤੱਕ ਤਹਿ ਕਰ ਲੈਂਦੀ ਹੈ ਉਹ ਟੀਮ ਜੇਤੂ ਕਰਾਰ ਦਿਤੀ ਜਾਂਦੀ ਹੈ। ਹਰੇਕ ਟੀਮ ਦਾ ਸ਼ੁਰੂ ਵਾਲਾ ਖਿਡਾਰੀ 2 ਮੀਟਰ ਦੀ ਦੁਰੀ ਤੋਂ ਰੱਸੇ ਨੂੰ ਫੜਦਾ ਹੈ ਤੇ ਬਾਕੀ ਖਿਡਾਰੀ ਉਸ ਤੋਂ ਬਾਅਦ ਥੋੜੀ ਵਿਥੀ ਤੇ ਫੜਦੇ ਹਨ ਤੇ ਅਖੀਰ ਵਾਲਾ ਖਿਡਾਰੀ ਬੀਡੀਆ ਜਿਸ ਦਾ ਮਤਲਵ ਹੁੰਦਾ ਹੈ ਆਪਣੇ ਲੱਕ ਨੂੰ ਰੱਸਾ ਪਾ ਲੈਂਦਾ ਹੈ। ਇਸ ਵਿੱਚ ਤਿੰਨ ਮੌਕੇ ਹੁੰਦੇ ਹਨ ਜੋ ਦੋ ਵਾਰੀ ਜਿੱਤ ਗਿਆ ਉਸ ਟੀਮ ਨੂੰ ਜੇਤੂ ਕਰਾਰ ਦਿਤਾ ਜਾਂਦਾ ਹੈ।ਇਸ ਖੇਡ ਦੇ ਇਤਿਹਾਸ[1] ਵਾਰੇ ਭੁਲੇਖਾ ਹੈ ਕਿ ਇਹ ਖੇਡ ਕਦੋਂ ਸ਼ੁਰੂ ਹੋਈ ਜਾਂ ਕਿਸ ਦੇਸ ਦੀ ਖੇਡ ਹੈ। ਪਰ ਇਹ ਅਨੁਮਾਨ ਹੈ ਕਿ ਯੂਨਾਨ, ਗਰੀਸ ਜਾਂ ਚੀਨ ‘ਚ ਇਹ ਖੇਡ ਪਹਿਲਾ ਖੇਡੀ ਜਾਂਦੀ ਸੀ। ਰੱਸਾਕਸ਼ੀ ਦੋ ਕਿਸਮਾਂ ਦੀ ਹੁੰਦੀ ਹੈ ਇੱਕ ਜਿਸ ਵਿੱਚ ਪੂਰੀ ਟੀਮ ਦਾ ਭਾਰ ਨਿਸ਼ਚਿਤ ਭਾਰ ਜੋ 480, 520, 580 ਜਾਂ 640 ਕਿਲੋਗਰਾਮ ਤੋਂ ਜ਼ਿਆਦਾ ਨਹੀਂ ਹੁੰਦਾ ਦੂਜੀ ਕਿਸਮ ਹੈ ਜਿਸ ਵਿੱਚ ਭਾਰ ਦਾ ਕੋਈ ਬੰਧਨ ਨਹੀਂ ਹੁੰਦਾ। ਪੰਜਾਬ ‘ਚ ਮਿਨੀ ਉਲੰਪਿਕ ਵਜੋਂ ਜਾਣੀ ਜਾਦੀ ਪਿੰਡ ਢੁੱਡੀਕੇ ਦਾ ਖੇਡ ਮੇਲੇ ਵਿੱਚ ਇਹ ਖੇਡ ਬਹੁਤ ਪਸੰਦ ਕੀਤੀ ਜਾਂਦੀ ਹੈ।