Thursday, February 20, 2020
Home > News > ਮੁੰਡੇ ਦੇ ਵਿਆਹ ਤੇ ਪਿਓ ਨੇ ਲਗਾਈ ਅਜਿਹੀ ਘੈਂਟ ਸਕੀਮ ਹੋ ਗਈ ਬੱਲੇ ਬੱਲੇ ਦੇਖੋ ਕੀ ਕੀਤਾ

ਮੁੰਡੇ ਦੇ ਵਿਆਹ ਤੇ ਪਿਓ ਨੇ ਲਗਾਈ ਅਜਿਹੀ ਘੈਂਟ ਸਕੀਮ ਹੋ ਗਈ ਬੱਲੇ ਬੱਲੇ ਦੇਖੋ ਕੀ ਕੀਤਾ

ਵਿਆਹ ਪਵਿੱਤਰ ਰਿਸ਼ਤਾ ਆਉਦਾ ਹੈ ਜੋ ਜਿੰਦਗੀ ਚ ਸਭ ਨੂੰ ਮੌਕਾ ਮਿਲਦਾ ਹੈ ਅਸੀ ਪੰਜਾਬ ‘ਚ ਅਕਸਰ ਵਿਆਹ ਸਮਾਗਮਾਂ ਦੌਰਾਨ ਲੋਕਾਂ ਵਲੋਂ ਕਾਫੀ ਖਰਚਾ ਕੀਤਾ ਜਾਂਦਾ ਹੈ। ਵਿਆਹ ਦਾ ਸੱਦਾ ਦੇਣ ਮੌਕੇ ਵੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਰਡ ਨਾਲ ਮਿੱਠੇ ਦਾ ਡੱਬਾ ਦਿੱਤਾ ਜਾਂਦਾ ਹੈ, ਜਿਸ ਨੂੰ ਲੋਕ ਕੁਝ ਸਮਾਂ ਯਾਦ ਰੱਖਦੇ ਹਨ ਪਰ ਬਾਅਦ ‘ਚ ਭੁੱਲ ਜਾਂਦੇ ਹਨ। ਅੱਜ ਤੁਹਾਨੂੰ ਅਸੀਂ ਅਜਿਹੇ ਗੁਰਸਿੱਖ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਵਿਆਹ ਦਾ ਸੱਦਾ ਦੇਣ ਲਈ ਅਤੇ ਵਾਤਾਵਰਣ ਦੇ ਹਿੱਤ ‘ਚ ਅਨੋਖੀ ਸ਼ੁਰੂਆਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਨੇ ਆਪਣੇ ਪੁੱਤ ਦੇ ਵਿਆਹ ਮੌਕੇ ਕਿਸੇ ਤਰ੍ਹਾਂ ਦਾ ਕੋਈ ਡੱਬਾ ਜਾਂ ਕਾਰਡ ਨਹੀਂ ਵੰਡਿਆ ਬਲਕਿ ਬੂਟੇ ਵੰਡੇ ਹਨ, ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਮੌਕੇ ਲੋਕਾਂ ਵਲੋਂ ਵੰਡੇ ਜਾਂਦੇ ਕਾਰਡ ਬਾਅਦ ਵਿਚ ਸੁੱਟ ਦਿੱਤੇ ਜਾਂਦੇ ਹਨ। ਇਹ ਸਭ ਦੇਖ ਕੇ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੁੱਤ ਦੇ ਵਿਆਹ ਦਾ ਸੱਦਾ ਲਈ ਬੂਟੇ ਰਿਸ਼ਤੇਦਾਰਾਂ ਨੂੰ ਵੰਡੇ ਹਨ ਤਾਂ ਜੋ ਸਭ ਦੇ ਘਰ ‘ਚ ਬੂਟੇ ਲੱਗਣ ਤੇ ਉਨ੍ਹਾਂ ਨੂੰ ਸ਼ੁੱਧ ਹਵਾ ਮਿਲ ਸਕੇ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਬੂਟਿਆਂ ਦੇ ਗਮਲਿਆਂ ‘ਤੇ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਠਾਈ ਸਿਹਤ ਲਈ ਬਹੁਤ ਹਾਨੀ ਕਾਰਕ ਹੈ, ਜਿਸ ਕਾਰਨ ਲੋਕਾਂ ਬੀਮਾ ਰੀਆਂ ਦਾ ਸ਼ਿ ਕਾਰ ਹੋ ਰਹੇ ਹਨ। ਇਸ ਲਈ ਬੂਟਿਆਂ ਨਾਲ ਗੁੜ ਵੰਡਿਆ ਜਾ ਰਿਹਾ ਹੈ।ਪਰਿਵਾਰ ਵਾਲਿਆਂ ਦਾ ਮਕਸਦ ਸੀ ਸਾਦੇ ਵਿਆਹ ਤੇ ਇਸ ਸਾਦੇ ਵਿਆਹ ਦੀ ਪੂਰੇ ਪੰਜਾਬ ਚ ਚਰਚਾ ਹੋ ਰਹੀ ਹੈ ਹੋਣੀ ਵੀ ਚਾਹੀਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਨੌਜਵਾਨਾਂ ਤੇ ਪਰਿਵਾਰਾਂ ਨੂੰ ਵੀ ਇਸ ਤੋਂ ਸਿੱਖਿਆ ਮਿਲੇ ਤੇ ਇਸ ਤਰ੍ਹਾਂ ਦਾ ਕੰਮ ਕਰਨ।