Sunday, January 19, 2020
Home > News > ਹੁਣੇ-ਹੁਣੇ ਪੰਜਾਬ ਬੋਰਡ ਨੇ ”ਠੰਡ” ਨੂੰ ਦੇਖਦਿਆਂ ਸਕੂਲੀ ਬੱਚਿਆਂ ਲਈ

ਹੁਣੇ-ਹੁਣੇ ਪੰਜਾਬ ਬੋਰਡ ਨੇ ”ਠੰਡ” ਨੂੰ ਦੇਖਦਿਆਂ ਸਕੂਲੀ ਬੱਚਿਆਂ ਲਈ

ਪੰਜਾਬ ਬੋਰਡ ਨੇ ”ਠੰਡ” ਨੂੰ ਦੇਖਦਿਆਂ ਸਕੂਲੀ ਬੱਚਿਆਂ ਨੂੰ ਦਿੱਤੀ ਰਾਹਤ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫੈਸਲਾ ਠੰਡ ਕਾਰਨ ਲਿਆ ਗਿਆ ਸਭ ਨੂੰ ਪਤਾ ਹੈ ਪੂਰੇ ਸੂਬੇ ‘ਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ।ਬੋਰਡ ਵਲੋਂ ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 24 ਦਸੰਬਰ ਤੋਂ 15 ਜਨਵਰੀ ਤੱਕ ਬਦਲ ਦਿੱਤਾ ਗਿਆ ਸੀ ਪਰ ਹੁਣ ਵਿਭਾਗ ਨੇ ਇਸ ਨੂੰ 19 ਜਨਵਰੀ ਤੱਕ ਵਧਾ ਦਿੱਤਾ ਹੈ।ਹੁਣ ਸੂਬੇ ਦੇ ਸਾਰੇ ਪ੍ਰਾਈਮਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ 3 ਵਜੇ ਛੁੱਟੀ ਹੋਵੇਗੀ। ਸਾਰੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਛੁੱਟੀ ਦਾ ਸਮਾਂ ਸ਼ਾਮ 4 ਵਜੇ ਹੋਵੇਗਾ। ਇਹ ਨਿਰਦੇਸ਼ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਨੇ ਜਾਰੀ ਕੀਤੇ ਹਨ। ਪੰਜਾਬ ਦਾ ਮੌਸਮ ਫਿਰ ਖਰਾਬ ਮੰਨਿਆ ਜਾ ਰਿਹਾ ਅੱਜ ਜਿਆਦਾਤਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਮਾਨਸਾ ਗੁਰਦਾਸਪੁਰ ਫਤਿਹਗੜ੍ਹ ਆਦਿ ਭਾਰੀ ਧੁੰਦ ਸੀ। ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਮੰਗਲਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ। ਪੰਜਾਬ ‘ਚ ਬੁੱਧਵਾਰ ਵੀ ਧੁੰਦ ਪਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਤੋਂ ਸ਼ਨੀਵਾਰ ਤੱਕ ਮੌਸਮ ਦੇ ਮੁੜ ਤੋਂ ਖਰਾਬ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਪੰਜਾਬ ਵਿਚ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੀ ਲਾਹੌਲ ਵਾਦੀ ਦੇ ਮਿਜਲੀ ਨਾਲੇ ਵਿਚ ਬਰਫ ਦੇ ਵੱਡੇ ਤੋਦੇ ਡਿੱਗਣ ਨਾਲ ਚੇਨਾਬ ਦਾ ਵਹਾਅ 5 ਘੰਟੇ ਰੁਕਿਆ ਰਿਹਾ। ਉਥੇ ਇਕ ਝੀਲ ਜਿਹੀ ਬਣ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਮੌਸਮ ਪੂਰੀ ਤਰ੍ਹਾਂ ਪਹਾੜੀ ਇਲਾਕਿਆਂ ਭਾਵ ਹਿਮਾਚਲ ਪ੍ਰਦੇਸ਼ ਤੇ ਨਿਰਭਰ ਕਰਦਾ ਹੈ ਹਿਮਾਚਲ ਪ੍ਰਦੇਸ਼ ਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਦਾ ਸਿੱਧਾ ਅਸਰ ਪੰਜਾਬ ਤੇ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਲੋਹੜੀ ਦੇ ਦਿਨ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਪੰਚਕੂਲਾ। ਪੰਜਾਬ ਦੇ ਬਾਕੀ ਹਿੱਸਿਆਂ ਚ ਹਲਕਾ/ਦਰਮਿਆਨਾ ਮੀਂਹ ਦੇਖਿਆ ਗਿਆ ਹੈ ।