Sunday, January 19, 2020
Home > News > ਪੰਜਾਬ ਦੀ ਧੀ ਨੇ ਬਣਾਇਆ ਇਤਿਹਾਸ ਭਾਰਤ ਦੇ ਇਤਿਹਾਸ ਚ ਅਜਿਹਾ ਕਰਨ ਵਾਲੀ ਬਣੀ ਪਹਿਲੀ ਔਰਤ

ਪੰਜਾਬ ਦੀ ਧੀ ਨੇ ਬਣਾਇਆ ਇਤਿਹਾਸ ਭਾਰਤ ਦੇ ਇਤਿਹਾਸ ਚ ਅਜਿਹਾ ਕਰਨ ਵਾਲੀ ਬਣੀ ਪਹਿਲੀ ਔਰਤ

ਪੰਜਾਬ ਦੀ ਇਸ ਧੀ ਨੇ ਸਿਰਜਿਆ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲੀ ਬਣੀ ਪਹਿਲੀ ਔਰਤ।ਸਿਆਣਿਆਂ ਨੇ ਸੱਚ ਕਿਹਾ ਹੈ ਕਿ ਧੀਆਂ ਆਪਣੇ ਪਿਤਾ ਦੇ ਸਿਰ ਦਾ ਤਾਜ ਹੁੰਦੀਆਂ ਹਨ ਪੰਜਾਬ ਦੀ ਤਾਨੀਆ ਸ਼ੇਰਗਿੱਲ ਨੇ ਪਹਿਲੀ ਵਾਰ ਮਰਦ ਫ਼ੌਜ ਟੁਕੜੀਆਂ ਦੀ ਪਰੇਡ ਦੀ ਕੀਤੀ ਅਗਵਾਈ 72ਵੇਂ ਫੌਜ ਦਿਵਸ ਮੌਕੇ ਦਿੱਲੀ ‘ਚ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ ਹੈ। ਇਸ ਵਾਰ 72 ਵੀਂ ਫੌਜ ਦਿਵਸ ਪਰੇਡ ਕੁਝ ਖਾਸ ਰਹੀ ਹੈ ,ਕਿਉਂਕਿ ਫੌਜ ਦਿਵਸ ‘ਤੇ ਬੁੱਧਵਾਰ ਨੂੰ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਸਾਰੀ ਮਰਦ ਫੌਜ ਟੁਕੜੀਆਂ ਦੀ ਅਗਵਾਈ ਕੀਤੀ ਹੈ। ਤਾਨੀਆ ਸ਼ੇਰਗਿੱਲ ਆਰਮੀ ਦੇ ਸਿਗਨਲ ਕੋਰ ‘ਚ ਕੈਪਟਨ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਤਾਨੀਆ ਚੌਥੀ ਪੀੜ੍ਹੀ ਦੀ ਪਹਿਲੀ ਮਹਿਲਾ ਅਧਿਕਾਰੀ ਹੈ ,ਜਿਸ ਨੂੰ ਮਰਦ ਪਰੇਡ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਪਿਛਲੇ ਸਾਲ ਦੀ ਸ਼ੁਰੂਆਤ ‘ਚ ਕੈਪਟਨ ਭਾਵਨਾ ਕਸਤੂਰੀ ਗਣਤੰਤਰ ਦਿਵਸ ‘ਤੇ ਸਾਰੇ ਮਰਦਾਂ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਸੀ। ਤੁਹਾਨੂੰ ਦੱਸ ਦੇਈਏ ਕਿ ਤਾਨੀਆ ਦਾ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹੈ। ਤਾਨੀਆ ਦੇ ਪਿਤਾ, ਦਾਦਾ ਅਤੇ ਪੜਦਾਦਾ ਫੌਜ ‘ਚ ਸਨ। ਤਾਨੀਆ ਨੇ ਇਲੈਕਟ੍ਰਾਨਿਕਸ ‘ਚ ਬੀਟੈਕ ਕੀਤੀ ਹੈ ਅਤੇ ਉਸ ਨੇ 2017 ਵਿਚ ਚੇਨਈ ਤੋਂ ਅਫਸਰ ਟ੍ਰੇਨਿੰਗ ਅਕੈਡਮੀ ਤੋਂ ਫੌਜ ‘ਚ ਭਰਤੀ ਹੋਈ ਸੀ। ਤਾਨੀਆ ਇਸ ਸਾਲ ਗਣਤੰਤਰ ਦਿਵਸ ਪਰੇਡ ‘ਚ ਪਹਿਲੀ ਮਹਿਲਾ ਪਰੇਡ ਸਹਾਇਕ ਵੀ ਹੋਵੇਗੀ। ਤੁਹਾਨੂੰ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ ਖੁਸ਼ੀ ਜਾਹਰ ਕੀਤੀ ਹੈ। ਉਨ੍ਹਾਂ ਲਿਖਿਆ, “ਪੰਜਾਬ ਦੀ ਕੈਪਟਨ ਬੇਟੀ ਨੂੰ ਵਧਾਈ। ਤਾਨੀਆ ਸ਼ੇਰਗਿੱਲ ਜਿਹੜੀ ਅੱਜ ਆਰਮੀ ਡੇਅ 2020 ਪਰੇਡ ‘ਚ ਮਰਦ ਟੁਕੜੀਆਂ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣੀ ਹੈ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 2020 ਪਰੇਡ ਦੀ ਵੀ ਸਹਿਯੋਗੀ ਬਣਨ ਜਾ ਰਹੀ ਹੈ। ਸਾਰਿਆਂ ਲਈ ਮਾਣ ਵਾਲਾ ਦਿਨ। ਧੀਆਂ ਨੂੰ ਪਿਆਰ ਕਰਨ ਵਾਲੇ ਸ਼ੇਅਰ ਕਰਨ ਜੀ ।