Sunday, January 19, 2020
Home > News > ਤਾਜਾ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਝਟਕਾ

ਤਾਜਾ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਝਟਕਾ

ਵੱਡੀ ਖਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਝਟਕਾਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਵੱਡੀ ਮਾੜੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਗਾਂਧੀ ਪਰਿਵਾਰ ਦੀ ਐਸ.ਪੀ.ਜੀ. ਸੁਰੱ ਖਿਆ ਹਟਾਉਣ ਅਤੇ ਵੀਆਈਪੀ ਸੁਰੱ ਖਿਆ ਨੂੰ ਘਟਾਉਣ ਤੋਂ ਬਾਅਦ ਮੋਦੀ ਸਰਕਾਰ ਨੇ ਹੁਣ ਐਨਐਸਜੀ ਕਮਾਂਡੋ ਨੂੰ ਇਸ ਕੰਮ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਫੋਰਸ ਦਾ ਜਦੋਂ 19 84 ‘ਚ ਗਠਨ ਹੋਇਆ ਸੀ, ਉਦੋਂ ਇਸ ਦੇ ਮੂਲ ਕੰਮਾਂ ‘ਚ ਵੀਆਈਪੀ ਸੁਰੱਖਿਆ ਸ਼ਾਮਲ ਨਹੀਂ ਸੀ। ਐਨਐਸਜੀ ਦੀ ਸੁਰੱਖਿਆ ਉੱਤਰ ਪ੍ਰਦੇਸ਼ ਦੀ ਸਾਬਕਾ ਸੀਐਮ ਮਾਇਆਵਤੀ, ਮੁਲਾਇਮ ਸਿੰਘ ਯਾਦਵ, ਚੰਦਰਬਾਬੂ ਨਾਇਡੂ, ਪ੍ਰਕਾਸ਼ ਸਿੰਘ ਬਾਦਲ, ਫਾਰੂਕ ਅਬਦੁੱਲਾ , ਅਸਾਮ ਦੇ ਸੀਐਮ ਸਰਬਾਨੰਦ ਸੋਨੋਵਾਲ, ਭਾਜਪਾ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਮਿਲੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦਾ ਵਿਚਾਰ ਹੈ ਕਿ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੂੰ ਆਪਣਾ ਧਿਆਨ ਅੱਤਵਾਦੀ ਨੂੰ ਰੋਕਣ, ਜਹਾਜ਼ ਹਾਈਜੈਕਿੰਗ ਵਿਰੁੱਧ ਮੁਹਿੰਮ ਆਦਿ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਵੀਆਈਪੀਜ਼ ਸੁਰੱਖਿਆ ਦੀ ਜਿੰਮੇਵਾਰੀ ਨਾਲ ਐਨਐਸਜੀ ‘ਤੇ ਵਾਧੂ ਬੋਝ ਪੈ ਰਿਹਾ ਸੀ। ਜ਼ੈਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ 13 ਉੱਚ ਜ਼ੋ ਖਮ ਵਾਲੇ ਵੀਆਈਪੀਜ਼ ਨੂੰ ਇਹ ਫੋਰਸ ਸੁਰੱ ਖਿਆ ਪ੍ਰਦਾਨ ਕਰਦੀ ਹੈ। ਇਸ ਸੁਰੱਖਿਆ ਘੇਰੇ ‘ਚ ਹਰੇਕ ਵੀਆਈਪੀ ਨਾਲ ਆਧੁਨਿਕ ਹਥਿ ਆਰਾਂ ਨਾਲ ਲੈਸ ਲਗਭਗ ਦੋ ਦਰਜ਼ਨ ਕਮਾਂਡੋਜ਼ ਤਾਇਨਾਤ ਰਹਿੰਦੇ ਹਨ। ਸੁਰੱ ਖਿਆ ਸੰਸਥਾ ਦੇ ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ, “ਐਨਐਸਜੀ ਦੀ ਸੁਰੱ ਖਿਆ ਡਿਊਟੀ ਨੂੰ ਛੇਤੀ ਹੀ ਅਰਧ ਸੈਨਿਕ ਬਲਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਐਨਐਸਜੀ ਹੀ ਸੁਰੱਖਿਆ ਪ੍ਰਦਾਨ ਕਰਦੀ ਹੈ।ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਕਰੋ ਜੀ। ਧੰਨਵਾਦ