Sunday, January 26, 2020
Home > News > ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਝਲਕ , ਕੁਝ ਹੀ ਮਿੰਟਾਂ ‘ਚ ਲਾਈਕਸ ਪਹੁੰਚੇ ਲੱਖਾਂ ‘ਚ (ਤਸਵੀਰਾਂ)

ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਝਲਕ , ਕੁਝ ਹੀ ਮਿੰਟਾਂ ‘ਚ ਲਾਈਕਸ ਪਹੁੰਚੇ ਲੱਖਾਂ ‘ਚ (ਤਸਵੀਰਾਂ)

ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਝਲਕ, ਕੁਝ ਹੀ ਮਿੰਟਾਂ ‘ਚ ਲਾਈਕਸ ਪਹੁੰਚੇ ਲੱਖਾਂ ‘ਚ ‘ਖੁਸ਼ਖਬਰੀ ਆ ਰਹੀ ਬਾਲੀਵੁੱਡ ਤੇ ਪੰਜਾਬ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਘਰੋਂ ਕਪਿਲ ਦੀ ਧੀ ਵੱਡੀ ਹੋ ਰਹੀ ਹੈ ਜਿਸ ਦੀਆਂ ਫੋਟੋਆਂ ਉਨ੍ਹਾਂ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨਸਾਲ 2019 ਕਪਿਲ ਸ਼ਰਮਾ ਤੇ ਗਿੰਨੀ ਚਤਰਥ ਲਈ ਖੁਸ਼ੀਆਂ ਭਰਿਆ ਰਿਹਾ ਹੈ। ਕਿਉਂਕਿ 10 ਦਸੰਬਰ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਵੇਂ ਜਣੇ ਇੱਕ ਨੰਨ੍ਹੀ ਬੱਚੀ ਦੇ ਮਾਤਾ-ਪਿਤਾ ਬਣੇ ਸਨ। ਗਿੰਨੀ ਚਤਰਥ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਕਪਿਲ ਸ਼ਰਮਾ ਦੀ ਬੇਟੀ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸਨ। ਜਿਸਦੇ ਚੱਲਦੇ ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਲੋ ਸਾਡੇ ਦਿਲ ਦੇ ਟੁਕੜੇ ਅਨਾਇਰਾ ਸ਼ਰਮਾ (Anayra Sharma) ਨੂੰ’ ਇਸ ਪੋਸਟ ਉੱਤੇ ਮਿਸ ਪੂਜਾ, ਕਵਿਤਾ ਕੌਸ਼ਿਕ, ਬੀ ਪਰਾਕ, ਰਵੀ ਦੁਬੇ, ਮਾਹੀ ਵਿੱਜ, ਹਿਨਾ ਖ਼ਾਨ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਕਾਮੈਂਟਸ ਕਰਕੇ ਵਧਾਈਆਂ ਦੇ ਨਾਲ ਬੱਚੀ ਦੀ ਤਾਰੀਫ ਕਰ ਰਹੇ ਹਨ। ਜਿਸਦੇ ਚੱਲਦੇ ਇੰਸਟਾਗ੍ਰਾਮ ਉੱਤੇ ਕੁਝ ਹੀ ਮਿੰਟਾਂ ‘ਚ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਨੂੰ ਮਿਲ ਚੁੱਕੇ ਹਨ। ਕਪਿਲ ਸ਼ਰਮਾ ਦੀ ਲਾਡੋ ਰਾਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਪਿਲ ਸ਼ਰਮਾ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਐਕਟਿਵ ਰਹਿੰਦੇ ਹਨ। ਉਹ ਅਕਸਰ 10 – 12 ਦਿਨਾਂ ਬਾਅਦ ਕੋਈ ਨਾ ਕੋਈ ਟਵੀਟ ਕਰਦੇ ਹੀ ਰਹਿੰਦੇ ਹਨ।ਕਪਿਲ ਸ਼ਰਮਾ ਦੇਸ਼ ਦੀਆਂ ਮਸ਼ਹੂਰ ਹਸਤੀਆਂ ਵਿੱਚ ਇੱਕ ਹਨ।ਕਪਿਲ ਸ਼ਰਮਾ ਇੱਕ ਭਾਰਤੀ ਹਾਸਰਸ ਕਲਾਕਾਰ, ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹੈ।ਉਹ ‘ਸਟਾਰ ਵਨ’ ਤੇ ਕਮੇਡੀ ਰੀਅਲਟੀ ਸੀਰੀਜ਼ ਦ ਗਰੇਟ ਇੰਡੀਅਨ ਲਾਫਟਰ ਚੈਲੈਂਜ (ਸੀਜਨ 3) ਦਾ ਵਿਜੇਤਾ ਹੈ, ਅਤੇ ਉਸਨੂੰ ਆਪਣੇ ਕਮੇਡੀਪਾਤਰਾਂ, ਲਾਲਾ ਰੋਸ਼ਨ ਲਾਲ ਅਤੇ ਸ਼ਮਸ਼ੇਰ ਸਿੰਘ (ਪੰਜਾਬ ਪੁਲਿਸੀਆ) ਲਈ ਭਾਰੀ ਪ੍ਰਸ਼ੰਸਾ ਮਿਲੀ।ਇਸ ਮਗਰੋਂ ਉਸ ਨੇ ਕਾਮੇਡੀ ਸਰਕਸ ਸ਼ੋਅ ਦੇ ਕਈ ਸੀਜ਼ਨ ਜਿੱਤੇ। ਅੱਜ ਕਲ ਉਸਦਾ ਖੁਦ ਦਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਚੱਲ ਰਿਹਾ ਹੈ ਅਤੇ ਉਹ ਕਾਮੇਡੀ ਨਾਈਟਜ਼ ਵਿਦ ਕਪਿਲ ਪ੍ਰੋਗਰਾਮ ਲਈ ਵੀ ਬਹੁਤ ਮਸ਼ਹੂਰ ਹੈ