Sunday, January 19, 2020
Home > News > ਜਰੂਰੀ ਪੋਸਟ ਕਾਰਾਂ ਗੱਡੀਆਂ ਵਾਲੇ ਜਰੂਰ ਪੜ੍ਹਨ ਇਹ ਜਾਣਕਾਰੀ ਅੱਜ ਕਰ ਲਵੋ ਇਹ ਕੰਮ ਨਹੀਂ ਤਾਂ

ਜਰੂਰੀ ਪੋਸਟ ਕਾਰਾਂ ਗੱਡੀਆਂ ਵਾਲੇ ਜਰੂਰ ਪੜ੍ਹਨ ਇਹ ਜਾਣਕਾਰੀ ਅੱਜ ਕਰ ਲਵੋ ਇਹ ਕੰਮ ਨਹੀਂ ਤਾਂ

ਪੂਰੇ ਭਾਰਤ ਵਿੱਚ 15 ਜਨਵਰੀ ਭਾਵ ਕਿ ਅੱਜ ਤੋਂ ਫਾਸਟ ਟੈਗ ਦੀ ਵਰਤੋਂ ਜ਼ਰੂਰੀ ਹੋ ਜਾਵੇਗੀ। ਟੋਲ ਪਲਾਜ਼ਾ ਤੋਂ ਲੰਘਣ ਸਮੇਂ ਫਾਸਟੈਗ ਲੱਗਾ ਹੋਣਾ ਜ਼ਰੂਰੀ ਹੈ। ਜੇਕਰ ਕਿਸੇ ਵਾਹਨ ਦਾ ਫਾਸਟ ਟੈਗ ਟੋਲ ਪਲਾਜਾ ਤੇ ਨਹੀਂ ਪੜ੍ਹਿਆ ਜਾਂਦਾ ਤਾਂ ਗੱਡੀ ਮਾਲਕ ਬਿਨਾਂ ਪੈਸੇ ਦਿੱਤੇ ਲੰਘਣ ਦਾ ਹੱਕਦਾਰ ਹੋਵੇਗਾ। ਇਹ ਫੈਸਲਾ ਉਗਰਾਹੀ ਸੋਧ ਦੇ ਨਿਯਮ GSR427E 7-5-2018 ਅਧੀਨ ਲਿਆ ਗਿਆ ਹੈ। 15 ਜਨਵਰੀ ਤੋਂ ਫਾਸਟੈਗ ਜ਼ਰੂਰੀ ਹੋਣ ਦਾ ਫੈਸਲਾ ਯਾਤਰੀਆਂ ਦੀ ਸੁਵਿਧਾ ਲਈ ਹੀ ਲਿਆ ਗਿਆ ਹੈ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਟੋਲ ਪਲਾਜ਼ਿਆਂ ਤੇ ਪਰਚੀ ਕਟਵਾਉਣ ਲਈ ਵਾਹਨ ਚਾਲਕਾਂ ਨੂੰ ਲੰਬਾ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤਰ੍ਹਾਂ ਕਈ ਵਾਰ ਵਾਹਨ ਚਾਲਕਾਂ ਦਾ ਕੀਮਤੀ ਸਮਾਂ ਖ਼ਰਾਬ ਹੁੰਦਾ ਹੈ। ਸਮੇਂ ਦੀ ਬੱਚਤ ਲਈ ਹੁਣ 15 ਜਨਵਰੀ ਤੋਂ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ। ਇਸ ਨਾਲ ਹੁਣ ਟੋਲ ਪਲਾਜ਼ੇ ਤੇ ਗੱਡੀਆਂ ਨੂੰ ਰੁਕਣਾ ਨਹੀਂ ਪਵੇਗਾ। ਗੱਡੀ ਚੱਲਦੇ ਚੱਲਦੇ ਹੀ ਫਾਸਟੈਗ ਸਕੈਨ ਹੋ ਜਾਵੇਗਾ। ਹੁਣ ਰੁਕ ਕੇ ਪਰਚੀ ਕਟਵਾਉਣ ਦੀ ਜ਼ਰੂਰਤ ਨਹੀਂ ਰਹੇਗੀ। ਇਸ ਤੋਂ ਬਿਨਾਂ ਜੇਕਰ ਟੋਲ ਪਲਾਜ਼ੇ ਤੇ ਫਾਸਟੈਗ ਸਕੈਨ ਨਹੀਂ ਹੁੰਦਾ। ਭਾਵ ਪੜ੍ਹਿਆ ਨਹੀਂ ਜਾਂਦਾ ਤਾਂ ਇਸ ਲਈ ਵਾਹਨ ਚਾਲਕ ਨੂੰ ਪੈਸੇ ਦੇਣ ਲਈ ਰੁਕਣਾ ਨਹੀਂ ਪਵੇਗਾ। ਸਗੋਂ ਉਹ ਬਿਨਾਂ ਪੈਸੇ ਦਿੱਤੇ ਲੰਘ ਸਕਦਾ ਹੈ। ਇਸ ਤਰ੍ਹਾਂ ਹੁਣ ਟੋਲ ਪਲਾਜ਼ਿਆਂ ਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇਗਾ। ਹੁਣ ਟੋਲ ਪਲਾਜ਼ੇ ਪੂਰੀ ਤਰ੍ਹਾਂ ਕੈ-ਸ਼-ਲੈੱ-ਸ ਹੋ ਜਾਣਗੇ। ਆਉ ਜਾਣਦੇ ਹਾਂ ਫਾਸਟ ਟੈਗ ਕੀ ਹੈ? ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ ‘ਤੇ ਲਾਇਆ ਜਾਵੇਗਾ। ਜਦੋਂ ਤੁਸੀਂ ਟੋਲ ਪਲਾਜ਼ਾ ‘ਤੇ ਆਪਣੀ ਫਾਸਟ ਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟ ਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ। ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ।. ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।