Sunday, January 19, 2020
Home > News > ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੀਤਾ ਇਹ ਵੱਡਾ ਐਲਾਨ

ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੀਤਾ ਇਹ ਵੱਡਾ ਐਲਾਨ

ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੀਤਾ ਇਹ ਵੱਡਾ ਐਲਾਨਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਪੰਜਾਬ ਓਪਨ ਸਕੂਲ ਦੀਆਂ ਮੈਟਿ੍ਕੂਲੇਸ਼ਨ ਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫ਼ੀਲਿਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਦੇਣ/ਰਿਨਿਊ ਕਰਨ ਲਈ ਆਨਲਾਈਨ ਪ੍ਰਤੀਬੇਨਤੀਆਂ ਅਪਲਾਈ ਕਰਨ ਲਈ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਤੇ ਬੋਰਡ ਨਾਲ ਐਫ਼ੀਲਿਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਫ਼ੀਸ ਮੈਟਿ੍ਕ ਲਈ 3000 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 4000 ਰੁਪਏ ਪ੍ਰਤੀ ਗਰੁੱਪ ਹੋਵੇਗੀ। ਐਕਰੀਡਿਟੇਸ਼ਨ ਰੀਨਿਊਅਲ ਫ਼ੀਸ ਮੈਟਿ੍ਕ ਲਈ 1500 ਰੁਪਏ ਅਤੇ ਸੀਨੀਅਰ ਸੈਕੰਡਰੀ ਲਈ 500 ਰੁਪਏ ਪ੍ਰਤੀ ਸ਼੍ਰੇਣੀ ਨਿਰਧਾਰਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ, ਬਿਨਾਂ ਕਿਸੇ ਲੇਟ ਫ਼ੀਸ ਤੋਂ 30 ਜਨਵਰੀ ਤਕ ਚਲਾਨ ਜੈਨਰੇਟ ਕੀਤੇ ਜਾ ਸਕਦੇ ਹਨ ਤੇ ਬੈਂਕ/ ਆਨਲਾਈਨ ਫ਼ੀਸ ਜਮ੍ਹਾਂ ਕਰਨ ਲਈ ਆਖ਼ਰੀ ਮਿਤੀ 6 ਫ਼ਰਵਰੀ ਹੋਵੇਗੀ। ਇਸ ਉਪਰੰਤ 1000 ਰੁਪਏ ਲੇਟ ਫ਼ੀਸ ਨਾਲ 5 ਮਾਰਚ ਤਕ ਚਲਾਨ ਜੈਨਰੇਟ ਕਰਵਾ ਕੇ 12 ਮਾਰਚ ਤਕ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ। ਜੇਕਰ ਫਿਰ ਵੀ ਕੋਈ ਸੰਸਥਾ ਐਕਰੀਡਿਟੇਸ਼ਨ ਲੈਣ ਜਾਂ ਰੀਨਿਊ ਕਰਵਾਉਣ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਉਹ 2000 ਰੁਪਏ ਲੇਟ ਫ਼ੀਸ ਨਾਲ 23 ਮਾਰਚ ਤਕ ਚਲਾਨ ਜੈਨਰੇਟ ਕਰਵਾ ਕੇ 31 ਮਾਰਚ ਤਕ ਬੈਂਕ/ਆਨਲਾਈਨ ਫ਼ੀਸ ਜਮ੍ਹਾਂ ਕਰਵਾ ਸਕਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ।ਆਨਲਾਈਨ ਐਕਰੀਡਿਟੇਸ਼ਨ ਅਪਲਾਈ ਕਰਨ ਉਪਰੰਤ ਆਨਲਾਈਨ ਫ਼ਾਰਮ ਤੇ ਫ਼ੀਸ ਦੀ ਹਾਰਡ ਕਾਪੀ ਇੰਚਾਰਜ (ਓਪਨ ਸਕੂਲ), ਪੰਜਾਬ ਸਕੂਲ ਸਿੱਖਿਆ ਬੋਰਡ, ਐੱਸਏਐੱਸ ਨਗਰ ਦੇ ਨਾਂ ਤੇ ਭੇਜੀ ਜਾਵੇ। ਐਕਰੀਡਿਟੇਸ਼ਨ ਲਈ ਫ਼ਾਰਮ ਸਕੂਲਾਂ ਦੀ ਲੌਗ ਇਨ ਆਈਡੀ ਅਤੇ ਓਪਨ ਸਕੂਲ ਪੋਰਟਲ ‘ਤੇ ਉਪਲਬਧ ਹੈ।