Friday, April 10, 2020
Home > News > ਹੁਣੇ-ਹੁਣੇ ਆਈ ਮਾੜੀ ਖਬਰ ਇਹ ਵੱਡੀ ਹਸਤੀ ਨਹੀ ਰਹੀ

ਹੁਣੇ-ਹੁਣੇ ਆਈ ਮਾੜੀ ਖਬਰ ਇਹ ਵੱਡੀ ਹਸਤੀ ਨਹੀ ਰਹੀ

ਹੁਣੇ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਨਹੀਂ ਰਹੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਜੀ ਭਲਵਾਨ ਅਕਾਲ ਚਲਾਣਾ ਕਰ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਉਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸ ਪਤਾਲ ਵਿਚ ਉਹਨਾਂ ਨੂੰ ਮੁਢਲੀ ਡਾ ਕਟਰੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਪੀ.ਜੀ.ਆਈ ਲਈ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਰਸਤੇ ‘ਚ ਉਹਨਾਂ ਨੇ ਅੰਤਿਮ ਸਵਾਸ ਲਏ।ਉਨ੍ਹਾਂ ਦਾ ਅੰਤਿਮ ਸਸ ਕਾਰ ਅੱਜ ਕੀਰਤਪੁਰ ਸਾਹਿਬ ਵਿਖੇ 2 ਵਜੇ ਕੀਤਾ ਜਾਵੇਗਾ। ਦੱਸ ਦੇਈਏ ਕਿ ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਭਲਵਾਨ ਜੀ ਦੇ ਪਵਿੱਤਰ ਸਰੀਰ ਨੂੰ ਸੰਗਤਾਂ ਦੇ ਦਰਸ਼ਨਾਂ ਦੇ ਲਈ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ‘ਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 28 ਜੁਲਾਈ ਨੂੰ ਸੰਤ ਬਾਬਾ ਲਾਭ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਹਰਭਜਨ ਸਿੰਘ ਭਲਵਾਨ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਸੇਵਾ ਦੇ ਕੇ ਮੁੱਖ ਪ੍ਰਬੰਧਕ ਬਣਾਇਆ ਗਿਆ ਸੀ। ਉਹਨਾਂ ਦੀਆਂ ਸੇਵਾਵਾਂ ਨੂੰ ਕੋਈ ਭੁੱਲ ਨਹੀ ਸਕਦਾ। ਬਾਬਾ ਜੀ ਦੀ ਸਖਸ਼ੀਅਤ ਜਿੱਥੇ ਉਸਾਰੂ, ਧਾਰਮਿਕ, ਨਿਤਨੇਮੀ ਤੇ ਸਿਮਰਨ ਕਰਨ ਵਾਲੀ ਸੀ ਉੱਥੇ ਹੀ ਉਨ੍ਹਾਂ ਵੱਲੋਂ ਸਮਾਜ ਵਾਸਤੇ ਦਿੱਤੀਆਂ ਦੇਣਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕਦੀਆਂ ਹਨ ਉਨ੍ਹਾਂ ਨੂੰ ਸੇਵਾ ਦੇ ਪੁੰਜ ਬਾਬਾ ਹਰਭਜਨ ਸਿੰਘ ਜੀ ਵੱਲੋਂ ਨੇਪਰੇ ਚਾੜ੍ਹਿਆਂ ਗਿਆ। ਇਸ ਲਈ ਉਨ੍ਹਾਂ ਦੀ ਪੰਥ ਪ੍ਰਤੀ, ਮਨੁੱਖਤਾ ਪ੍ਰਤੀ ਦੇਣਾ ਤੇ ਕੀਤੇ ਕੰਮਾਂ ਨੂੰ ਯਾਦ ਰੱਖਣਾ ਬੁਹਤ ਜਰੂਰੀ ਹੈ। ਬਾਬਾ ਹਰਭਜਨ ਸਿੰਘ ਜੀ ਸਦਾ ਸਾਡੇ ਦਿਲਾਂ ਚ ਵਸਦੇ ਰਹਿਣਗੇ। ਵਾਹਿਗੁਰੂ ਬਾਬਾ ਜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ