Monday, April 6, 2020
Home > News > ਕਨੇਡਾ ਚ ਵੱਸਦੇ ਸਿੱਖਾਂ ਲਈ ਸਭ ਵੱਡੀ ਖੁਸ਼ਖਬਰੀ ਹੁਣ ਤੋਂ

ਕਨੇਡਾ ਚ ਵੱਸਦੇ ਸਿੱਖਾਂ ਲਈ ਸਭ ਵੱਡੀ ਖੁਸ਼ਖਬਰੀ ਹੁਣ ਤੋਂ

ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਵਿਚ ਰਹਿੰਦੇ ਸਿੱਖਾਂ ਦੀ ਮੰਗ ’ਤੇ ਚਾਰਟਰਡ ਜਹਾਜ਼ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਨੂੰ ਕਨੇਡਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮਤੇ ਨੂੰ ਵੀਰਵਾਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਪਾਸ ਕੀਤਾ ਗਿਆ।ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਐਚ.ਟੀ. ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, “ਕਾਰਜਕਾਰੀ ਕਮੇਟੀ ਨੇ ਪਵਿੱਤਰ ਬੀੜਾਂ ਭੇਜਣ ਦੇ ਫੈਸਲੇ ਨੂੰ ਹੁਣੇ ਹੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨੂੰ ਕਿਸ ਤਰ੍ਹਾਂ ਰੂਪ ਦੇਣਾ ਹੈ, ਇਸਦਾ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ। ਹਾਲਾਂਕਿ, ਗੁਰੂ ਗ੍ਰੰਥ ਸਾਹਿਬ ਨੂੰ ਹਵਾਈ ਜਹਾਜ਼ ‘ਚ ਢੁੱਕਵਾਂ ਸਤਿਕਾਰ ਦਿੱਤਾ ਜਾਵੇਗਾ।” ਤੁਹਾਨੂੰ ਦੱਸ ਦੇਈਏ ਕਿ ਐਡਵੋਕੇਟ ਜਸਵਿੰਦਰ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ‘ਅਕਾਲ ਪੁਰਖ ਕੀ ਫ਼ੌਜ’ ਦੇ ਚੇਅਰਮੈਨ, ਜਿਨ੍ਹਾਂ ਨੇ ‘ਸੱਚਾ ਸੌਦਾ’ ਨਾਮੀ ਕੈਨੇਡੀਅਨ ਸਿੱਖ ਸੰਸਥਾ ਦੇ ਸਹਿਯੋਗ ਨਾਲ ਇਸ ਆਵਾਜਾਈ ਦਾ ਪ੍ਰਬੰਧ ਕੀਤਾ, ਉਹਨਾਂ ਕਿਹਾ ਕਿ ਇਹ ਦੂਜੀ ਵਾਰ ਹੋਵੇਗਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ‘ਬੀੜਾਂ’ ਢੁੱਕਵੀਂ ਸਿੱਖ ਮਰਿਯਾਦਾ ਅਤੇ ਸਤਿਕਾਰ ਨਾਲ ਚਾਰਟਰਡ ਜਹਾਜ਼ ਰਾਹੀਂ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ, ‘ਆਵਾਜਾਈ ਵਜੋਂ ਪਹਿਲਾਂ ਦੇਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮੱਦੇਨਜ਼ਰ ਚਾਰਟਰਡ ਹਵਾਈ ਜਹਾਜ਼ਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ ਗਿਆ ਸੀ। ਉਸ ਜਹਾਜ਼ ‘ਚ ਹਰੇਕ ਬੀੜ ਨੂੰ ਇਕ ਸੀਟ ‘ਤੇ ਮਰਿਯਾਦਾ ਦੇ ਨਾਲ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ‘ਬੀੜਾਂ’ ਲੈਣ ਲਈ ਜਹਾਜ਼ ਅਤੇ ਪੰਜ ਪਿਆਰਿਆਂ ਨੂੰ ਕਨੇਡਾ ਤੋਂ ਭੇਜਿਆ ਗਿਆ ਸੀ।ਇਸ ਦੌਰਾਨ ਸੈਂਕੜੇ ਸਿੱਖ ਇਸ ਅਸਾਧਾਰਣ ਯਾਤਰਾ ਦੇ ਜੈਕਾਰੇ ਸੁਣਨ ਲਈ ਆਪਣੇ ਘਰਾਂ ਤੋਂ ਬਾਹਰ ਆਏ ਸਨ। ਸ਼ਰਧਾਲੂਆਂ ਨੇ ਸਰੂਪਾਂ ਦੇ ਰੇਸ਼ਮ ਨਾਲ ਢੱਕੇ ਅੰਗਾਂ ਨੂੰ ਆਪਣੇ ਸਿਰਾਂ ’ਤੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਅੰਮ੍ਰਿਤਸਰ ਆਲਮੀ ਹਵਾਈ ਅੱਡੇ ਤੱਕ ਪਹੁੰਚਾਇਆ ਸੀ। ਚੰਗੀ ਜਾਣਕਾਰੀ ਲੱਗੇ ਤਾਂ ਸਭ ਨਾਲ ਸ਼ੇਅਰ ਕਰੋ ਜੀ ।