Thursday, April 9, 2020
Home > News > ਦੇਖੋ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਗੋਰੀ ਦੀ ਇਸ ਕਰਕੇ ਹੋ ਰਹੀ ਹੈ ਚਰਚਾਂ

ਦੇਖੋ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਗੋਰੀ ਦੀ ਇਸ ਕਰਕੇ ਹੋ ਰਹੀ ਹੈ ਚਰਚਾਂ

ਦਰਬਾਰ ਸਾਹਿਬ ਹਰ ਸਾਲ ਲੱਖਾਂ ਸੰਗਤਾਂ ਆਉਦੀਆਂ ਹਨ ਪਰ ਇਨ੍ਹਾਂ ਵਿੱਚੋਂ ਹਜਾਰਾਂ ਸੰਗਤਾਂ ਹਰ ਸਾਲ ਬਾਹਰਲੇ ਮੁਲਕਾਂ ਵਿੱਚੋ ਵੀ ਆਉਦੀਆਂ ਹਨ ਇਸ ਤਰ੍ਹਾਂ ਹੀ ਅਮਰੀਕਾ ਤੋਂ ਆਈ ਗੋਰੀ ਕੁੜੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਈ ਹੈ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰ ਚ ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਬਣਾਈ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸੰਗਤਾਂ ਆਉਂਦੀਆਂ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਅਦਭੁੱਤ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰਿਆਂ ‘ਚ ਕੈ ਦ ਕਰਕੇ ਸਦੀਵੀ ਯਾਦਗਾਰ ਦੇ ਤੌਰ ‘ਤੇ ਆਪਣੇ ਨਾਲ ਲੈ ਕੇ ਜਾਂਦੇ ਹਨ। ਇਸ ਦੌਰਾਨ ਅਮਰੀਕਾ ਤੋਂ ਆਈ ਸ਼ਨਾਏ ਰਾਬਰਟ (Shanae Robert ) ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਇਨ੍ਹੀ ਪ੍ਰਭਾਵਿਤ ਹੋਈ ਕਿ ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੌਕੇ ‘ਤੇ ਪੇਂਟਿੰਗ ਤਿਆਰ ਕਰ ਦਿੱਤੀ। ਸਚਖੰਡ ਦੇ ਸੁਨਹਿਰੀ ਮੁਜੱਸਮੇ ਅਲੌਕਿਕ ਨਜ਼ਾਰੇ ਨਾਲ ਆਨੰਦਿਤ ਹੋਈ ਸ਼ੇਨ ਰੌਬਰਟ ਨੇ ਉਸੇ ਵੇਲੇ ਪਰਿਕਰਮਾ ‘ਚ ਬੈਠ ਕੇ ਲਗਭਗ 2 ਘੰਟੇ ‘ਚ ਇਕ ਪੇਂਟਿੰਗ ਤਿਆਰ ਕੀਤੀ ਤਾਂ ਜੋ ਇਕ ਯਾਦਗਾਰ ਦੇ ਤੌਰ ‘ਤੇ ਇਸ ਨੂੰ ਆਪਣੇ ਨਾਲ ਲਿਜਾ ਸਕੇ ਅਤੇ ਆਪਣੇ ਪਰਿਵਾਰ ਨੂੰ ਵੀ ਦਿਖਾ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਹਮੇਸ਼ਾ ਇਕ ਸਕੂਨ ਪ੍ਰਦਾਨ ਕਰਨ ਵਾਲੀ ਯਾਦਗਾਰ ਦੇ ਤੌਰ ‘ਤੇ ਸੰਭਾਲ ਕੇ ਰੱਖ ਸਕੇ। ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਇਸ ਅਮਰੀਕਨ ਕੁੜੀ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਨਜ਼ਾਰਾ ਦੇਖ ਕੇ ਉਸ ਨੂੰ ਬਹੁਤ ਸਕੂਨ ਮਿਲਿਆ ਹੈ ਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਗੋਰੀ ਦਾ ਕਹਿਣਾ ਹੈ ਕਿ ਉਸ ਨੂੰ ਇੱਥੇ ਆ ਕਿ ਇੰਝ ਲੱਗ ਰਿਹਾ ਜਿਸ ਤਰ੍ਹਾਂ ਦੁਨੀਆ ਦਾ ਸਵਰਗ ਮਿਲ ਗਿਆ ਹੋਵੇ ਉਹ ਬਹੁਤ ਜਿਆਦਾ ਖੁਸ਼ਕਿਸਮਤ ਤੇ ਭਾਗਾਂ ਵਾਲੀ ਹੈ।