Monday, April 6, 2020
Home > News > ਦੇਖੋ ਠੰਡ ਨੇ ਤੋੜੇ ਪਿਛਲੇ 46 ਸਾਲਾਂ ਪੁਰਾਣੇ ਰਿਕਾਰਡ

ਦੇਖੋ ਠੰਡ ਨੇ ਤੋੜੇ ਪਿਛਲੇ 46 ਸਾਲਾਂ ਪੁਰਾਣੇ ਰਿਕਾਰਡ

ਇਸ ਵੇਲੇ ਦੀ ਵੱਡੀ ਤਾਜਾ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਉੱਤਰ ਭਾਰਤ ਦੇ ਪਿਛਲੇ 3 ਦਿਨਾਂ ਤੋਂ ਪੈ ਰਹੀ ਕੜਾ ਕੇ ਦੀ ਠੰਡ ਨੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਅਤੇ ਸੀਤ ਲਹਿਰ ਦੇ ਕਾਰਨ ਬੁਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤਕ ਹੇਠਾ ਡਿੱਗ ਕੇ 14 ਡਿਗਰੀ ਰਹਿ ਗਿਆ। ਮੌਸਮ ਕੇਂਦਰ ਦੇ ਅਨੁਸਾਰ ਅਗਲੇ 2 ਦਿਨਾਂ ’ਚ ਸੀਤ ਲਹਿਰ ਅਤੇ ਕੋਲਡ ਡੇਅ ਕੰਡੀਸ਼ਨ ਬਣੀ ਰਹਿਣ ਅਤੇ ਕਿਤੇ-ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ,ਜਿਸ ਨਾਲ ਹਾਲਾਤ ਅਤੇ ਹੋਰ ਖਰਾ ਬ ਹੋ ਸਕਦੇ ਹਨ। ਕੜਾਕੇ ਦੀ ਠੰਡ ਨੇ ਆਮ ਜੀਵਨ ਨੂੰ ਤਹਿਸ-ਨਹਿਸ ਸ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਠੰਡਾ ਸਮੇਂ ਤੋਂ ਪਹਿਲਾਂ ਹੀ ਜਿਆਦਾ ਅਸਰ ਕਰ ਰਹੀ ਹੈ ਅਜੇ ਪੋਹ ਸ਼ੁਰੂ ਹੋਇਆ ਹੈ ਪਰ ਠੰਡ ਦਾ ਅਸਰ ਬਹੁਤ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਵਾਰ ਦੀ ਠੰਡ ਰਿਕਾਰਡ ਤੋੜ ਹੋਵੇਗੀ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਆਗਾਮੀ ਦਿਨਾਂ ਵਗਦੀ ਠੰਢੀ ਪੱਛੋਂ ਤੇ ਚਿੱਟੀ-ਨਿੱਘੀ ਧੁੱਪ ਨਾਲ ਵੀ ਧੁੰਦ ਤੇ ਕੋਈ ਅਸਰ ਨਹੀਂ ਹੋਣ ਵਾਲਾ ਜਾਣਕਾਰੀ ਅਨੁਸਾਰ ਭਾਵੇਂ ਦੁਪਹਿਰਾਂ ਖੂਬਸੂਰਤ ਤੇ ਸੁਹਾਵਣੀਆਂ ਰਹਿਣਗੀਆਂ ਪਰ ਸਵੇਰ ਸਮੇਂ ਦਰਮਿਆਨੀ/ਸੰਘਣੀ ਧੁੰਦ ਤੇ ਨੀਵੀਂ ਬੱਦਲਵਾਈ ਜਾਰੀ ਰਹੇਗੀ। ਪਹਾੜਾਂ ਚ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ, ਬਰਫੀਲੀਆਂ ਪਹਾੜੀਆਂ ਤੋਂ ਆ ਰਹੀਆਂ ਉੱਤਰ-ਪੱਛਮੀ ਹਵਾਂਵਾਂ ਨਾਲ ਰਾਤਾਂ ਦੇ ਪਾਰੇ ਚ ਹੋਰ ਗਿਰਾਵਟ ਆਉਣੀ ਲਾਜਮੀ ਹੈ।ਸਵੇਰ ਦੀ ਧੁੰਦ ਤੋਂ ਬਾਅਦ ਅੱਜ ਸੂਬੇ ਦੇ ਜਿਆਦਾਤਰ ਜਿਲਿਆਂ ਚ ਵਗਦੀ ਤੇਜ਼ ਪੱਛੋਂ ਕਾਰਨ ਮੌਸਮ ਆ ਚੁੱਕਿਆ ਹੈ ਤੇ ਸੋਹਣੀ ਧੁੱਪ ਨਾਲ “ਕੋਲਡ ਡੇ” ਦੀ ਸਥਿਤੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਰਾਜਸਥਾਨ ਨਾਲ ਲਗਦੇ ਦੱਖਣ-ਪੱਛਮੀ ਹਿੱਸਿਆਂ ਅਬੋਹਰ, ਫਾਜਿਲਕਾ, ਜਲਾਲਾਬਾਦ, ਮੁਕਤਸਰ, ਗਿੱਦੜਬਾਹਾ, ਬਠਿੰਡਾ, ਗੰਗਾਨਗਰ, ਹਨੂੰਮਾਨਗੜ, ਸਿਰਸਾ ਤੇ ਪੂਰੇ ਉੱਤਰੀ ਰਾਜਸਥਾਨ ਚ ਹਾਲੇ ਵੀ ਧੁੰਦ ਜਾਂ ਧੁੰਦ ਦੇ ਨੀਵੇਂ ਬੱਦਲ ਛਾਏ ਹੋਏ ਹਨ, ਜਿੱਥੇ ਕੱਲ੍ਹ ਦੁਪਹਿਰ ਤੋਂ ਸੁਧਾਰ ਹੋਣ ਦੀ ਉਮੀਦ ਹੈ। ਪਰ ਠੰਡ ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਲਈ ਕਾਇਮ ਰਹੇਗੀ।