Thursday, April 9, 2020
Home > News > ਇਹ ਸ਼ਬਦ ਸੁਣੋ ਸਾਰੇ ਦੁਖ ਦੂਰ ਹੋਣਗੇ ਕੰਮ ਸਵਰ ਜਾਣਗੇ ਸਾਰੇ

ਇਹ ਸ਼ਬਦ ਸੁਣੋ ਸਾਰੇ ਦੁਖ ਦੂਰ ਹੋਣਗੇ ਕੰਮ ਸਵਰ ਜਾਣਗੇ ਸਾਰੇ

ਜਿੰਦਗੀ ਬਦਲ ਜਾਵੇਗੀ ਇਹ ਸ਼ਬਦ ਸੁਣਕੇ – ਘਰ ਵਿੱਚ ਸੁੱਖ ਹੀ ਸੁੱਖ ਆਉਣਗੇ ਇਹ ਸ਼ਬਦ ਸੁਣਕੇ ਅਰਦਾਸ ਕਰੋ ਮਨ ਦੀ ਹਰ ਲੋੜ ਪੂਰੀ ਹੋਵੇਗੀ “ਇਹ ਸ਼ਬਦ ਸੁਣ ਕੇ ਅਰਦਾਸ ਕਰੋ ਉਸੇ ਵੇਲੇ ਪੂਰੀ ਹੋ ਜਾਵੇਗੀ ਪ੍ਰੇਮ ਨਾਲ ਪੂਰਾ ਸ਼ਬਦ ਸੁਣੋ”ਦੁਖ -ਸੁਖ : ਗੁਰੂ ਗ੍ਰੰਥ ਸਾਹਿਬ ਵਿਚ ਦੁਖ ਅਤੇ ਸੁਖ ਸੰਬੰਧੀ ਕਈ ਪ੍ਰਕਾਰ ਦੇ ਕਥਨ ਮਿਲਦੇ ਹਨ । ਇਨ੍ਹਾਂ ਦੋਹਾਂ ਦਾ ਸੰਬੰਧ ਸੰਸਾਰਿਕ ਪ੍ਰਾਪਤੀ ਜਾਂ ਅਪ੍ਰਾਪਤੀ ਨਾਲ ਹੈ । ਸੰਸਾਰਿਕ ਜੀਵਨ ਵਿਚ ਅਨੁਕੂਲ ਸਥਿਤੀ ‘ ਸੁਖ’ ਦੀ ਵਾਚਕ ਹੈ ਅਤੇ ਪ੍ਰਤਿਕੂਲ ਸਥਿਤੀ ਦੁਖ ਦੀ ਸੂਚਕ ਹੈ । ਨਿਆਇ-ਸ਼ਾਸਤ੍ਰ ਵਾਲਿਆਂ ਨੇ ਸੁਖ-ਦੁਖ ਨੂੰ ਆਤਮਾ ਦਾ ਗੁਣ ਮੰਨਿਆ ਹੈ ਅਤੇ ਸਾਂਖੑਯ-ਸ਼ਾਸਤ੍ਰ ਵਾਲਿਆਂ ਨੇ ਇਸ ਨੂੰ ਚਿੱਤ ਦਾ ਗੁਣ ਦਸਿਆ ਹੈ । ਹੋਰ ਕਈ ਵਿਦਵਾਨਾਂ ਨੇ ਇਨ੍ਹਾਂ ਨੂੰ ਬੁੱਧੀ ਦਾ ਪਰਿਣਾਮ ਜਾਂ ਵਿਕਾਰ ਕਿਹਾ ਹੈ । ਨੈਤਿਕ ਵਿਚਾਰਾਂ ਵਾਲਿਆਂ ਨੇ ਦੁਖ ਅਤੇ ਸੁਖ ਦਾ ਸੰਬੰਧ ਕ੍ਰਮਵਾਰ ਧਰਮ ਅਤੇ ਅਧਰਮ ਦੇ ਪ੍ਰਕਾਰਜਾਂ ਦੇ ਪ੍ਰਭਾਵਾਂ ਜਾਂ ਪਰਿਣਾਮਾਂ ਨਾਲ ਸਥਾਪਿਤ ਕੀਤਾ ਹੈ । ਨਿਆਇ-ਸ਼ਾਸਤ੍ਰ ਵਾਲਿਆਂ ਦੀ ਸਥਾਪਨਾ ਹੈ ਕਿ ਇਸ ਸੰਸਾਰ ਵਿਚ ਕੋਈ ਵੀ ਜੀਵ ਦੁਖ ਤੋਂ ਮੁਕਤ ਨਹੀਂ ਹੈ । ਸਾਡੀਆਂ ਕ੍ਰਿਆਵਾਂ ਦੇ ਫਲ ਨੂੰ ਵੀ ਦੁਖ ਤੋਂ ਕਦੇ ਮੁਕਤੀ ਨਹੀਂ ਮਿਲਦੀ । ਇਸ ਲਈ ਸੁਖ ਨੂੰ ਦੁਖ ਦੇ ਅੰਤਰਗਤ ਹੀ ਮੰਨਿਆ ਜਾਵੇਗਾ । ਪਰ ਜੇ ਸੁਤੰਤਰਤਾ ਪੂਰਵਕ ਵਿਚਾਰ ਕਰੀਏ ਤਾਂ ਸੁਖ ਅਤੇ ਦੁਖ ਦੋਵੇਂ ਜੀਵਨ ਵਿਚ ਘੁਲੇ-ਮਿਲੇ ਅਤੇ ਇਕ ਦੂਜੇ ਉਤੇ ਨਿਰਭਰ ਹਨ । ਗੁਰੂ ਨਾਨਕ ਦੇਵ ਜੀ ਅਨੁਸਾਰ— ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ । ( ਗੁ.ਗ੍ਰੰ.149 ) । ਜੀਵਨ ਵਿਚ ਅਧਿਕ ਸੁਖ ਮੰਨਣ ਵਾਲੇ ਸੁਖਵਾਦੀ ਹਨ ਅਤੇ ਅਧਿਕ ਦੁਖ ਮੰਨਣ ਵਾਲੇ ਦੁਖਵਾਦੀ ਹਨ । ਫਲਸਰੂਪ ਸੁਖਵਾਦੀ ਆਸ਼ਾਵਾਦ ਵਲ ਝੁਕਿਆ ਹੋਇਆ ਅਤੇ ਦੁਖਵਾਦੀ ਨਿਰਾਸ਼ਾਵਾਦ ਵਲ । ਸੁਖਵਾਦੀ ਮਾਨਵ ਜੀਵਨ ਦਾ ਪ੍ਰਯੋਜਨ ਸੁਖ ਭੋਗ ਮੰਨਦਾ ਹੈ ਅਤੇ ਦੁਖਵਾਦੀ ਦੁਖ ਜਾਂ ਉਸ ਤੋਂ ਪੈਦਾ ਹੋਣ ਵਾਲੀ ਵੇਦਨਾ ਨੂੰ ਹੰਢਾਉਣਾ ਜੀਵਨ ਦਾ ਮਨੋਰਥ ਸਮਝਦਾ ਹੈ ।ਗੁਰਬਾਣੀ ਵਿਚ ਵੀ ਸੰਸਾਰ ਨੂੰ ਦੁਖਮਈ ਮੰਨਿਆ ਗਿਆ ਹੈਨਾਨਕ ਦੁਖੀਆ ਸਭੁ ਸੰਸਾਰੁ । ਸਾਰਾ ਜਗਤ ਦੁਖੀ ਹੈ । ਹਰ ਕਿਸੇ ਨੂੰ ਕੋਈ ਨ ਕੋਈ ਦੁਖ ਵਿਆਪਤ ਹੈ , ਕੋਈ ਵਿਰਲਾ ਹੀ ਸੁਖੀ ਹੈ— ਜਗੁ ਦੁਖੀਆ ਸੁਖੀਆ ਜਨੁ ਕੋਇ ।ਜਗੁ ਰੋਗੀ ਭੋਗੀ ਗੁਣ ਰੋਇ । ( ਗੁ.ਗ੍ਰੰ.413 ) । ‘ ਸਾਰੰਗ ਦੀ ਕਾਰ ’ ਵਿਚ ਅੰਕਿਤ ਹੈ ਕਿ ਮਨੁੱਖ ਦੁਖ ਵਿਚ ਜੰਮਦਾ ਹੈ , ਦੁਖ ਵਿਚ ਮਰਦਾ ਹੈ ਅਤੇ ਦੁਖ ਵਿਚ ਹੀ ਸੰਸਾਰ ਵਿਚ ਵਿਵਹਾਰ ਕਰਦਾ ਹੈ । ਸੰਸਾਰਿਕ ਜੀਵਨ ਦੀ ਸਮਾਪਤੀ ਉਤੇ ਵੀ ਦੁਖ ਹੀ ਦੁਖ ਮਿਲਦਾ ਹੈ । ਕਿਉਂਕਿ ਜਦੋਂ ਈਸ਼ਵਰੀ ਦਰਗਾਹ ਵਿਚ ਪਾਪਾਂ ਦੀ ਗੰਢ ਖੁਲ੍ਹਦੀ ਹੈ , ਤਾਂ ਉਸ ਵਿਚ ਸੁਖਾਂ ਦੇ ਨਿਕਲਣ ਦੀ ਕੋਈ ਆਸ ਹੀ ਨਹੀਂ ਹੁੰਦੀ । ਸਚ ਤਾਂ ਇਹ ਹੈ ਕਿ ਇਸ ਸੰਸਾਰ ਵਿਚ ਰਹਿੰਦੇ ਹੋਇਆਂ ਜੀਵ ਦੁਖਾਂ ਵਿਚ ਸੜਦਾ ਹੈ ਅਤੇ ਦੁਖੀ ਹੋ ਕੇ ਇਥੋਂ ਚਲਦਾ ਹੈ ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ ਦੁ ਖ ਵਿਚਿ ਜੀਉ ਜਲਾਇਆ ਦੁਖੀਆ ਚਲਿਆਰੋਇ । ( ਗੁ.ਗ੍ਰੰ.1240 ) ।