Friday, April 10, 2020
Home > News > ਦੇਖੋ ਪੰਜਾਬ ਸਰਕਾਰ ਨੇ ਨਵਜੋਤ ਸਿੱਧੂ ਨਾਲ ਕੀ ਕੀਤਾ

ਦੇਖੋ ਪੰਜਾਬ ਸਰਕਾਰ ਨੇ ਨਵਜੋਤ ਸਿੱਧੂ ਨਾਲ ਕੀ ਕੀਤਾ

ਪੰਜਾਬ ਸਰਕਾਰ ਨੇ ਨਵਜੋਤ ਸਿੱਧੂ ਦੀ ਤਨਖਾਹ ਨੂੰ ਰੋਕਿਆ ਤੁਹਾਨੂੰ ਦੱਸ ਦੇਈਏ ਕਿ ਹਮੇਸ਼ਾ ਚਰਚਾ ’ਚ ਰਹਿਣ ਵਾਲੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਸਤੀਫੇ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਮਿਲੀ। ਵਿਧਾਨਸਭਾ ਦੇ ਸੂਤਰਾਂ ਮੁਤਾਬਕ ਸਿੱਧੂ ਨੂੰ ਤਨਖਾਹ ਨਾ ਮਿਲਣ ਦਾ ਕਾਰਨ ਸਰਕਾਰ ਵਲੋਂ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਵਿਧਾਨਸਭਾ ਨੂੰ ਨਾ ਭੇਜਣ ਦਾ ਦੱਸਿਆ ਜਾ ਰਿਹਾ ਹੈ। ਗੌਰਤਲਬ ਇਹ ਹੈ ਕਿ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਪਿਛਲੇ 4 ਮਹੀਨੇ ਤੋਂ ਵਿਧਾਇਕ ਦੇ ਰੂਪ ’ਚ ਆ ਰਹੀ ਤਨਖਾਹ ਲੈਣ ਵੀ ਨਹੀਂ ਗਏ। ਨਵਜੋਤ ਸਿੱਧੂ ਵਲੋਂ ਸੈਲਰੀ ਲਈ ਅਪਲਾਈ ਹੀ ਨਹੀਂ ਕੀਤਾ ਜਾ ਰਿਹਾ। ਵਿਧਾਨਸਭਾ ਦੇ ਸੂਤਰਾਂ ਮੁਤਾਬਕ ਵਿਧਾਨਸਭਾ ਵਲੋਂ ਸਿੱਧੂ ਨੂੰ 20 ਜੁਲਾਈ, 2019 ਤੱਕ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਲਿਖੀ ਦੋ ਲਾਈਨਾਂ ਦੀ ਚਿੱਠੀ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ‘ਤੇ ਪੋਸਟ ਕਰਕੇ ਸਭ ਨਾਲ ਸਾਂਝੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਮੱਤਭੇਦ ਉਸ ਸਮੇਂ ਖੁੱਲ੍ਹ ਕੇ ਸਭ ਦੇ ਸਾਹਮਣੇ ਆਇਆ ਸਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਵਿਭਾਗ ਬਦਲਿਆ ਸੀ ਉਸ ਤੋਂ ਬਾਅਦ ਦੋਨਾਂ ਦੇ ਮੂੰਹ ਅਲੱਗ ਅਲੱਗ ਹਨ। ਉਸ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਲੋਕੀ ਦੇਣ ਲੱਗੇ ਤਾਂ ਕਾਗਰਸ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵਾਰ ਵਾਰ ਇਗਨੋਰ ਕਰਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਹ ਤੇ ਹੁਣ ਵੇਖਣ ਵਾਲਾ ਸਮਾਂ ਹੀ ਦੱਸੇਗਾ ਕਿ ਨਵਜੋਤ ਸਿੰਘ ਸਿੱਧੂ ਆਖਰ ਆਪਣੇ ਸਿਆਸੀ ਜੀਵਨ ਬਾਰੇ ਕੀ ਵਿਚਾਰ ਕਰਦੇ ਹਨ।