Monday, April 6, 2020
Home > News > ਮੌਸਮ ਵਿਭਾਗ ਦੀ ਵੱਡੀ ਚੇਤਾਵਨੀ 24 ਘੰਟਿਆਂ ‘ਚ ਠੰਢ ਕਰਾਏਗੀ ਧੰਨ-ਧੰਨ ! ਆਪਣਾ ਖਿਆਲ ਰੱਖੋ

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ 24 ਘੰਟਿਆਂ ‘ਚ ਠੰਢ ਕਰਾਏਗੀ ਧੰਨ-ਧੰਨ ! ਆਪਣਾ ਖਿਆਲ ਰੱਖੋ

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 24 ਘੰਟਿਆਂ ‘ਚ ਠੰਢ ਕਰਾਏਗੀ ਧੰਨ-ਧੰਨ ! ਰੱਖੋ ਆਪਣਾ ਖਿਆਲ ਇਸ ਵੇਲੇ ਦੀ ਵੱਡੀ ਤਾਜਾ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਪੰਜਾਬ ਚ ਕੁੱਝ ਥਾਈ ਵੀਰਵਾਰ ਦੀ ਸ਼ੁਰੂਆਤ ਬਾਰਿਸ਼ ਨਾਲ ਹੋਈ। ਬੂੰਦਾਬਾਂਦੀ ਦਾ ਸਿਲਸਿਲਾ ਤੜਕੇ ਸਾਢੇ ਪੰਜ ਵਜੇ ਤੋਂ ਸ਼ੁਰੂ ਹੋ ਗਿਆ ਜੋ ਬਾਅਦ ‘ਚ ਭਾਰੀ ਬਾਰਿਸ਼ ਤੇ ਠੰਢੀਆਂ ਹਵਾਵਾਂ ‘ਚ ਤਬਦੀਲ ਹੋ ਗਿਆ। ਇਸ ਕਾਰਨ ਤਾਪਮਾਨ ਡਿੱਗ ਕੇ ਵੱਧ ਤੋਂ ਵੱਧ 16 ਤੇ ਘੱਟੋ-ਘੱਟ 10 ਡਿਗਰੀ ਸੈਲਸੀਅਸ ਰਹਿ ਗਿਆ ਹੈ। ਇਸ ਲਈ ਵਧ ਰਹੀ ਠੰਡ ਕਾਰਨ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਜੀ। ਜਾਣਕਾਰੀ ਅਨੁਸਾਰ ਭਾਰੀ ਮੀਂਹ ਤੇ ਹਨੇਰ ਗੜੇ ਮਾਰੀ ਪਠਾਨਕੋਟ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ।(ਅੰਬਾਲਾ, ਪੰਚਕੂਲਾ, ਯਮੁਨਾਨਗਰ ਸਹਿਤ ਹਰਿਆਣਾ ਦੇ ਉੱਤਰੀ ਜਿਲੇ) ਹਲਕਾ/ਦਰਮਿਆਨਾ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਾਕੀ ਰਹਿੰਦੇ ਹਿੱਸੇ। ਤੁਹਾਨੂੰ ਦੱਸ ਦੇਈਏ ਕਿ 11 ਦਸੰਬਰ ਤੋਂ ਸੀਜ਼ਨ ਦਾ ਪਹਿਲਾ ਤਕੜਾ ‘ਵੈਸਟਰਨ ਡਿਸਟ੍ਬੇਂਸ’ ਪੰਜਾਬ ਸਣੇ ਪਹਾੜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਨਾ ਸਿਰਫ ਉੱਤਰੀ ਭਾਰਤ ਬਲਕਿ ਯੂ.ਪੀ., ਬਿਹਾਰ ਤੱਕ ਕਾਰਵਾਈਆਂ ਨੂੰ ਅੰਜਾਮ ਦੇਵੇਗਾ। 12 ਦਸੰਬਰ, ਹਵਾ ਦੇ ਦੱਖਣ-ਪੂਰਬੀ ਹੋਣ ਸਾਰ ਹੀ ਪੰਜਾਬ ਚ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ। 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਸ਼ਬਾਬ ਤੇ ਹੋਣਗੀਆਂ ਤੇ ਸਮੁੱਚੇ ਸੂਬੇ ਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਆਵੇਗੀ। ਜਿਕਰਯੋਗ ਹੈ ਕਿ 1 ਦਸੰਬਰ ਨੂੰ ਜਾਰੀ ਕੀਤੇ ਸਰਦੀ ਪੂਰਵ ਅਨੁਮਾਨ ਚ ਇਸ ਸੀਜਨ ਔਸਤ ਤੇ ਵੱਧ ਮੀਂਹਾਂ ਦੀ ਪੇਸ਼ਗੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਧੁੰਦ 14 ਦਸੰਬਰ ਤੋਂ ਸਿਸਟਮ ਦੇ ਅੱਗੇ ਲੰਘਣ ਸਾਰ, ਪਏ ਮੀਂਹ ਤੇ ਵਧੀ ਹੋਈ ਨਮੀ ਕਾਰਨ ਪੰਜਾਬ ਸਣੇ ਪੂਰਾ ਉੱਤਰ ਭਾਰਤ ਸੰਘਣੀ ਧੁੰਦ ਦੀ ਚਪੇਟ ਚ ਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਤਾਜ਼ਾ ਵੈਸਟਰਨ ਡਿਸਟ੍ਬੇਂਸ ਸ਼ਾਮ ਤੋਂ ਹੀ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ, ਜੋਕਿ ਸ਼ਨੀਵਾਰ ਤੱਕ ਐਕਟਿਵ ਰਹੇਗਾ।