Thursday, April 9, 2020
Home > News > ਖੁਸ਼ਖਬਰੀ ਮਿੱਤਰੋ ਤਿਆਰੀ ਖਿੱਚ ਲਵੋ ਆ ਰਹੀਆਂ ਨੇ ਛੁੱਟੀਆਂ ਹੀ ਛੁੱਟੀਆਂ – ਦੇਖੋ ਪੂਰੀ ਖਬਰ

ਖੁਸ਼ਖਬਰੀ ਮਿੱਤਰੋ ਤਿਆਰੀ ਖਿੱਚ ਲਵੋ ਆ ਰਹੀਆਂ ਨੇ ਛੁੱਟੀਆਂ ਹੀ ਛੁੱਟੀਆਂ – ਦੇਖੋ ਪੂਰੀ ਖਬਰ

\ਸਾਲ 2020 ਕਾਫੀ ਖਾਸ ਰਹਿਣ ਵਾਲਾ ਹੈ। 2020 ਲੀਪ ਵਰ੍ਹਾ ਹੋਵੇਗਾ ਜਿਸ ‘ਚ 365 ਦੀ ਬਜਾਏ 366 ਦਿਨ ਹੋਣਗੇ। ਚਾਰ ਸਾਲ ਬਾਅਦ ਲੀਪ ਦਾ ਸਾਲ ਆਉਂਦਾ ਹੈ। ਇਹ ਨਵਾਂ ਸਾਲ ਛੁੱਟੀਆਂ ਦਾ ਟੀ-20 ਸਾਬਿਤ ਹੋਵੇਗਾ। ਇਸ ‘ਚ 366 ਦਿਨਾਂ ‘ਚੋਂ 123 ਦਿਨ ਛੁੱਟੀਆਂ ਰਹਿਣਗੀਆਂ। ਇਕ ਹਿੰਦੀ ਅਖਬਾਰ ਮੁਤਾਬਕ ਇਸ ਸਾਲ 51 ਸ਼ਨੀਵਾਰ ਤੇ 53 ਐਤਵਾਰ ਆਉਣਗੇ ਜਦਕਿ 17 ਗਜ਼ਟਿਡ ਛੁੱਟੀਆਂ ਹੋਣਗੀਆਂ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਉੱਥੇ ਹੀ ਆਪਣੀ ਪਸੰਦ ਅਨੁਸਾਰ ਸਾਲ ‘ਚ ਦੋ ਰਿਸਟ੍ਰਿਚਟਿਡ ਛੁੱਟੀਆਂ ਲੈ ਸਕੋਗੇ। ਸਾਲ ਦੇ ਦੂਸਰੇ ਦਿਨ ਤੋਂ ਹੀ ਗਜ਼ਟਿਡ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਦੋ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ‘ਤੇ ਛੁੱਟੀ ਹੋਵੇਗੀ। ਯੂਟੀ ਪ੍ਰਸ਼ਾਸਨ ਦੇ ਹੋਮ ਡਿਪਾਰਟਮੈਂਟ ਨੇ ਸੋਮਵਾਰ ਨੂੰ ਨਵੇਂ ਸਾਲ 2020 ਦੀਆਂ ਛੁੱਟੀਆਂ ਦਾ ਸਾਲਾਨਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸੇ ਕੈਲੰਡਰ ਦੇ ਹਿਸਾਬ ਨਾਲ ਸਰਕਾਰੀ ਦਫਤਰਾਂ ‘ਚ ਛੁੱਟੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਸਰਵੇਖਣ ਅਨੁਸਾਰ ਗੱਲ ਜਦੋਂ ਮਹਿੰਗੇ ਟੂਰ ਅਤੇ ਛੁੱਟੀਆਂ ‘ਤੇ ਜਾਣ ਦੀ ਹੋਵੇ ਤਾਂ ਭਾਰਤੀ ਦੁਨੀਆਭਰ ‘ਚ ਸਭ ਤੋਂ ਮੋਹਰੀ ਰਹਿੰਦੇ ਹਨ। ਭਾਰਤ ਨੇ ਮਹਿੰਗੇ ਟਰਿਪ ਦੇ ਮਾਮਲੇ ‘ਚ ਮੈਕਸੀਕੋ, ਥਾਈਲੈਂਡ, ਸਪੇਨ, ਤੁਰਕੀ, ਅਮਰੀਕਾ ਤੇ ਚੀਨ ਸਮੇਤ ਦੂਜੇ ਦੇਸ਼ਾਂ ਨੂੰ ਪਛਾੜ ਦਿੱਤਾ ਹੈ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ (ਡਬਲਯੂ. ਟੀ. ਟੀ. ਸੀ.) ਇਕਾਨਮਿਕ ਇੰਪੈਕਟ 2019 ਦੀ ਰਿਪੋਰਟ ਮੁਤਾਬਕ ਭਾਰਤੀ ਮਹਿੰਗੇ ਟਰਿਪ ‘ਤੇ ਜਾਣ ਦੇ ਮਾਮਲੇ ‘ਚ ਗਲੋਬਲ ਲੀਡਰ ਦੇ ਤੌਰ ‘ਤੇ ਉੱਭਰੇ ਹਨ। ਡਬਲਯੂ. ਟੀ. ਟੀ. ਸੀ. ਇਕਾਨਮਿਕ ਇੰਪੈਕਟ ਟਰੈਵਲ ਐਂਡ ਟੂਰਿਜ਼ਮ ਦੇ ਗਲੋਬਲ ਪ੍ਰਾਈਵੇਟ ਸੈਕਟਰ ਨੂੰ ਰੀਪ੍ਰੈਜ਼ੈਂਟ ਕਰਦਾ ਹੈ। ਇਹ ਹਰ ਦੇਸ਼ ਦੇ ਟਰੈਵਲ ਤੇ ਟੂਰਿਜ਼ਮ ਦਾ ਜੀ. ਡੀ. ਪੀ. ‘ਚ ਯੋਗਦਾਨ ਦਾ ਪਤਾ ਲਾਉਂਦਾ ਹੈ ਅਤੇ ਇਸ ਮੁਤਾਬਕ ਭਾਰਤ ਨੇ ਆਪਣੇ ਕੁਲ ਜੀ. ਡੀ. ਪੀ. ਦੇ 94.8 ਫ਼ੀਸਦੀ ਟਰੈਵਲ ਐਂਡ ਟੂਰਿਜ਼ਮ ‘ਤੇ ਖਰਚ ਕੀਤਾ। ਅਮਰੀਕਾ ਅਤੇ ਚੀਨ ਕ੍ਰਮਵਾਰ ਇਸ ਮਾਮਲੇ ‘ਚ 71.3 ਫ਼ੀਸਦੀ ਅਤੇ 81.4 ਫ਼ੀਸਦੀ ਨਾਲ ਦੂਜੇ ਅਤੇ ਤੀਜੇ ਨੰਬਰ ‘ਤੇ ਰਹੇ। ਮੈਕਸੀਕੋ, ਥਾਈਲੈਂਡ, ਸਪੇਨ ਅਤੇ ਬ੍ਰਾਜ਼ੀਲ ਭਾਰਤ ਤੋਂ ਬਾਅਦ ਮਹਿੰਗੇ ਟਰਿਪ ‘ਤੇ ਖਰਚ ਕਰਨ ਵਾਲੇ ਦੂਜੇ ਦੇਸ਼ ਹਨ। ਉਥੇ ਹੀ ਭਾਰਤ ਕੰਮ ਨਾਲ ਜੁੜੇ ਜਾਂ ਬਿਜ਼ਨੈੱਸ ਟਰੈਵਲ ‘ਤੇ 5 ਫ਼ੀਸਦੀ ਤੋਂ ਜ਼ਿਆਦਾ ਖਰਚ ਕਰਦਾ ਹੈ। 2018 ‘ਚ 247.3 ਬਿਲੀਅਨ ਦੀ ਕੁਲ ਵੈਲਿਊ ਨਾਲ ਟਰੈਵਲ ਐਂਡ ਟੂਰਿਜ਼ਮ ਨੇ ਦੇਸ਼ ਦੀ ਜੀ. ਡੀ. ਪੀ. ‘ਚ 9.2 ਫ਼ੀਸਦੀ ਦਾ ਯੋਗਦਾਨ ਕੀਤਾ। ਹਾਲਾਂਕਿ ਦੇਸ਼ ‘ਚ ਸਭ ਤੋਂ ਜ਼ਿਆਦਾ 87 ਫ਼ੀਸਦੀ ਮਹਿੰਗੀਆਂ ਛੁੱਟੀਆਂ ਘਰੇਲੂ ਟਰੈਵਲ ਦੌਰਾਨ ਗੁਜ਼ਾਰੀਆਂ ਗਈਆਂ, ਜਦੋਂ ਕਿ 13 ਫ਼ੀਸਦੀ ਯੋਗਦਾਨ ਇੰਟਰਨੈਸ਼ਨਲ ਟੂਰਿਜ਼ਮ ਦਾ ਰਿਹਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।