Friday, April 10, 2020
Home > News > ਪੰਜਾਬੀਓ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਆਹ ਹੈਰਾਨੀਜਨਕ ਖੁਲਾਸਾ ਪੜ ਲਵੋ

ਪੰਜਾਬੀਓ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਆਹ ਹੈਰਾਨੀਜਨਕ ਖੁਲਾਸਾ ਪੜ ਲਵੋ

ਆਏ ਸਾਲ ਪੰਜਾਬ ਤੋਂ ਲੱਖਾਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਨੂੰ ਹੋ ਰਹੇ ਪ੍ਰਵਾਸ ਨੇ ਜਿੱਥੇ ਸੂਬੇ ਦੇ ਪ੍ਰਾਈਵੇਟ ਸਿੱਖਿਆ ਤੰਤਰ ਨੂੰ ਮੰਦਹਾਲੀ ਦੀ ਕਗਾਰ ‘ਤੇ ਲਿਆ ਖੜ੍ਹਾ ਕੀਤਾ ਹੈ, ਉੱਥੇ ਹੀ ਨੌਜਵਾਨਾਂ ਦੇ ਇਸ ਰੁਝਾਨ ਕਾਰਣ ਪੇਂਡੂ ਖੇਤਰ ‘ਚ ਵਾਹੀ ਯੋਗ ਜ਼ਮੀਨਾਂ ਦੇ ਰੇਟ ਵੀ ਮੂਧੇ ਮੂੰਹ ਡਿੱਗ ਪਏ ਹਨ। ਮੌਜੂਦਾ ਸਮੇਂ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਸਾਲ ਪਹਿਲਾਂ ਤੱਕ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀ ਜਿਹੜੀਆਂ ਜ਼ਮੀਨਾਂ ਦੇ ਮੂੰਹ ਮੰਗੇ ਰੇਟ ਦੇਣ ਲਈ ਵੀ ਤਿਆਰ ਸਨ, ਹੁਣ ਉਨ੍ਹਾਂ ਜ਼ਮੀਨਾਂ ਨੂੰ ਪਹਿਲਾਂ ਦੇ ਮੁਕਾਬਲੇ ਅੱਧੇ ਰੇਟਾਂ ‘ਤੇ ਖਰੀਦਣ ਲਈ ਵੀ ਕੋਈ ਵਪਾਰੀ ਤਿਆਰ ਨਹੀਂ ਹੈ।ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਹਾਲ ਦੀ ਘੜੀ ਪੇਂਡੂ ਖੇਤਰ ‘ਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਰੁਝਾਨ ‘ਚ ਵੱਡੀ ਗਿਰਾਵਟ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਛਾਲ ਇਕਦਮ ਆਇਆ ਹੈ ਕਰੀਬ 10 ਸਾਲ ਪਹਿਲਾਂ ਪੇਂਡੂ ਜ਼ਮੀਨਾਂ ਦੇ ਰੇਟਾਂ ਵਿਚ ਏਨਾ ਉਛਾਲ ਆਇਆ ਸੀ ਕਿ ਆਮ ਜ਼ਮੀਨਾਂ ਦੇ ਰੇਟ 10-15 ਲੱਖ ਰੁਪਏ ਪ੍ਰਤੀ ਏਕੜ ਤੋਂ ਵਧ ਕੇ 30 ਲੱਖ ਰੁਪਏ ਨੂੰ ਵੀ ਪਾਰ ਕਰ ਗਏ ਸਨ। ਇੱਥੋਂ ਤੱਕ ਬਹੁਤ ਸਾਰੀਆਂ ਜ਼ਮੀਨਾਂ ਨੂੰ ਕਿਸਾਨਾਂ ਸਿਰਫ ਇਸ ਕਰ ਕੇ ਵੇਚਣ ਲਈ ਤਿਆਰ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਜ਼ਮੀਨ ਦਾ ਰੇਟ ਕਈ ਗੁਣਾ ਜ਼ਿਆਦਾ ਮਿਲ ਜਾਂਦਾ ਸੀ। ਹੋਰ ਤੇ ਹੋਰ ਸ਼ਹਿਰੀ ਖੇਤਰਾਂ ਦੇ ਲਾਗੇ ਵਾਹੀਯੋਗ ਜ਼ਮੀਨਾਂ ਨੂੰ ਪਲਾਟਾਂ ਦੇ ਰੂਪ ਵਿਚ ਤਬਦੀਲ ਕਰਨ ਦਾ ਰੁਝਾਨ ਵੀ ਏਨੇ ਵੱਡੇ ਪੱਧਰ ‘ਤੇ ਸ਼ੁਰੂ ਹੋਇਆ ਸੀ ਕਿ ਜਿਹੜੇ ਲੋਕਾਂ ਨੂੰ ਹੋਰ ਕਾਰੋਬਾਰ ਨਹੀਂ ਲੱਭਦੇ ਸਨ, ਉਨ੍ਹਾਂ ਵੀ ਇਸ ਕਾਰੋਬਾਰ ‘ਚ ਕਿਸਮਤ ਅਜਮਾਉਣ ਲਈ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਕਾਰਣ ਅਨੇਕਾਂ ਜ਼ਮੀਨਾਂ ਰਜਿਸਟਰੀ ਤੋਂ ਪਹਿਲਾਂ ਬਿਆਨੇ ਦੇ ਆਧਾਰ ‘ਤੇ ਹੀ ਕਈ-ਕਈ ਵਾਰ ਵਿਕ ਜਾਂਦੀਆਂ ਸਨ ਅਤੇ ਇਨ੍ਹਾਂ ਨਾਲ ਸਬੰਧਤ ਵਪਾਰੀ ਮੋਟੀ ਕਮਾਈ ਕਰ ਲੈਂਦੇ ਸਨ। ਪਰ ਹੁਣ ਪ੍ਰਵਾਸੀ ਪੰਜਾਬੀਆਂ ਨੇ ਬਦਲਿਆ ਰੁਝਾਨ ਪੰਜਾਬ ‘ਚ ਨੌਜਵਾਨਾਂ ਨੂੰ ਰੋਜ਼ਗਾਰ ਦੀ ਕਮੀ ਅਤੇ ਹੋਰ ਕਈ ਕਾਰਣਾਂ ਸਦਕਾ ਹੁਣ ਜਦੋਂ 12ਵੀਂ ਜਮਾਤ ਪਾਸ ਕਰ ਕੇ ਬਹੁ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਇੱਥੇ ਪੜ੍ਹਾਈ ਕਰਨ ਦੀ ਬਜਾਏ ਵਿਦੇਸ਼ਾਂ ‘ਚ ਜਾਣ ਨੂੰ ਤਰਜ਼ੀਹ ਦੇਣ ਲੱਗ ਪਏ ਹਨ ਤਾਂ ਜ਼ਮੀਨਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਵੀ ਬਦਲ ਚੁੱਕਾ ਹੈ। ਕੁਝ ਸਾਲ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਜਦੋਂ ਵਿਦੇਸ਼ਾਂ ‘ਚ ਜਾ ਕੇ ਚੰਗੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਲੱਗ ਜਾਂਦੇ ਸਨ ਤਾਂ ਉਹ ਵਿਦੇਸ਼ਾਂ ‘ਚ ਕਮਾਏ ਪੈਸੇ ਨੂੰ ਪੰਜਾਬ ‘ਚ ਭੇਜ ਕੇ ਪਿੰਡਾਂ ‘ਚ ਜ਼ਮੀਨਾਂ ਖਰੀਦਣ ਨੂੰ ਸ਼ਾਨ ਸਮਝਦੇ ਸਨ। ਅਜਿਹੇ ਕਈ ਪ੍ਰਵਾਸੀਆਂ ਦੇ ਫਾਰਮ ਹਾਊਸ ਅਤੇ ਪਿੰਡਾਂ ‘ਚ ਬਹੁ-ਮੰਜ਼ਿਲੀ ਘਰ ਇਨ੍ਹਾਂ ਪ੍ਰਵਾਸੀਆਂ ਦੀ ਸ਼ਾਨ ਅਤੇ ਸਫਲਤਾ ਦੀ ਕਹਾਣੀ ਬਿਆਨ ਕਰਦੇ ਸਨ ਪਰ ਹੁਣ ਸਥਿਤੀ ਇਸ ਦੇ ਉੱਲਟ ਹੋ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਨੌਜਵਾਨ ਇਸ ਕੋਸ਼ਿਸ਼ ‘ਚ ਹਨ ਕਿ ਉਹ ਆਪਣੀਆਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ‘ਚ ਜਾ ਕੇ ਕਾਰੋਬਾਰ ਕਰਨ, ਜਿਸ ਕਾਰਣ ਪਹਿਲਾਂ ਤਾਂ ਵਿਦੇਸ਼ਾਂ ਦੇ ਅਰਬਾਂ ਰੁਪਏ ਪੰਜਾਬ ‘ਚ ਆਉਂਦੇ ਸਨ ਪਰ ਹੁਣ ਪੰਜਾਬ ਦਾ ਅਰਬਾਂ ਰੁਪਇਆ ਵਿਦੇਸ਼ਾਂ ‘ਚ ਜਾ ਰਿਹਾ ਹੈ। ਇਹਨਾਂ ਪਿੱਛੇ ਕਈ ਕਾਰਨ ਹਨ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਣ ਵੀ ਘਟੇ ਰੇਟ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਣ ਪਹਿਲਾਂ ਹੀ ਨੌਜਵਾਨ ਖੇਤੀ ਦੇ ਕੰਮ ਨੂੰ ਤਰਜ਼ੀਹ ਦੇਣੀ ਬੰਦ ਕਰ ਚੁੱਕੇ ਸਨ ਅਤੇ ਕੁਝ ਵਿਰਲੇ ਨੌਜਵਾਨ ਹੀ ਹੁਣ ਆਪਣੇ ਘਰ ਖੇਤੀਬਾੜੀ ਦੇ ਕੰਮ-ਕਾਜ ‘ਚ ਦਿਲਚਸਪੀ ਦਿਖਾਉਂਦੇ ਹਨ। ਦਿਨੋ-ਦਿਨ ਵਧ ਰਹੇ ਖੇਤੀ ਖਰਚੇ ਅਤੇ ਕਿਸਾਨਾਂ ਦੀਆਂ ਵਧ ਰਹੀਆਂ ਮੁਸ਼ਕਲਾਂ ਕਾਰਣ ਲੋਕਾਂ ਦਾ ਖੇਤੀਬਾੜੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਰਿਹਾ ਹੈ, ਜਿਸ ਕਾਰਣ ਖੇਤੀ ਜ਼ਮੀਨਾਂ ਦੇ ਰੇਟ ਘੱਟ ਹੋਣੇ ਸ਼ੁਭਾਵਿਕ ਹਨ। ਇਥੋਂ ਤੱਕ ਕਿ ਪਿੰਡਾਂ ‘ਚ ਜ਼ਮੀਨਾਂ ਨੂੰ ਠੇਕੇ ‘ਤੇ ਲੈਣ ਦੇ ਚਾਹਵਾਨ ਕਿਸਾਨ ਵੀ ਹੁਣ ਘੱਟ ਤੋਂ ਘੱਟ ਰਾਸ਼ੀ ਦੇ ਕੇ ਜ਼ਮੀਨ ਠੇਕੇ ‘ਤੇ ਲੈਣਾ ਚਾਹੁੰਦੇ ਹਨ ਜਦਕਿ ਪਹਿਲਾਂ ਏਹੀ ਜ਼ਮੀਨਾਂ ਠੇਕੇ ‘ਤੇ ਲੈਣ ਲਈ ਕਿਸਾਨ ਵੱਧ-ਚੜ੍ਹ ਕੇ ਬੋਲੀ ਲਾਉਂਦੇ ਸਨ।ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੇ ਮਾਲੀਏ ‘ਤੇ ਵੀ ਪਿਆ ਅਸਰਪਟਵਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਦਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਜ਼ਮੀਨਾਂ ਦੀਆਂ ਕਮਰਸ਼ੀਅਲ ਰਜਿਸਟਰੀਆਂ ਘੱਟ ਹੋ ਰਹੀਆਂ ਹਨ ਅਤੇ ਤਹਿਸੀਲਾਂ ‘ਚ ਜ਼ਿਆਦਾਤਰ ਕੇਸ ਖੂਨ ਦੇ ਰਿਸ਼ਤਿਆਂ ‘ਚ ਜ਼ਮੀਨ ਦੇ ਤਬਾਦਲੇ ਨਾਲ ਸਬੰਧਤ ਹੁੰਦੇ ਹਨ। ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਘੱਟ ਹੋ ਜਾਣ ਦਾ ਸਿੱਧਾ ਅਸਰ ਸਰਕਾਰ ਦੇ ਮਾਲੀਏ ‘ਤੇ ਵੀ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਰਜਿਸਟਰੀ ਫੀਸ ‘ਚ ਵੱਡੀ ਕਟੌਤੀ ਕਰ ਕੇ ਇਸ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਬਾਵਜੂਦ ਜ਼ਿਆਦਾ ਅਸਰ ਨਹੀਂ ਪਿਆ। ਤੁਹਾਨੂੰ ਦੱਸ ਦੇਈਏ ਕਿ ਜ਼ਮੀਨਾਂ ਵੇਚਣ ਲਈ ਕਾਹਲੇ ਹਨ ਨੌਜਵਾਨ : ਚੌਧਰੀ ਕੀਵੀ ਐਂਡ ਕੰਗਾਰੂ ਇਮੀਗ੍ਰੇਸ਼ਨ ਦੇ ਵੀਜ਼ਾ ਮਾਹਿਰ ਗੌਰਵ ਚੌਧਰੀ ਨੇ ਕਿਹਾ ਕਿ ਜ਼ਮੀਨਾਂ ਖਰੀਦਣ ਸਬੰਧੀ ਨੌਜਵਾਨਾਂ ਦਾ ਮੋਹ ਇਸ ਹੱਦ ਤੱਕ ਭੰਗ ਹੋ ਚੁੱਕਾ ਹੈ ਕਿ ਜਦੋਂ ਵਿਦੇਸ਼ ਜਾਣ ਲਈ ਨੌਜਵਾਨਾਂ ਨੂੰ ਫੰਡ ਸ਼ੋਅ ਕਰਨੇ ਪੈਂਦੇ ਹਨ ਤਾਂ ਜ਼ਿਆਦਾਤਰ ਨੌਜਵਾਨ ਆਪਣੇ ਮਾਪਿਆਂ ਨੂੰ ਇਸ ਗੱਲ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜ਼ਮੀਨ ਨੂੰ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਵਿਚ ਭੇਜ ਦੇਣ।ਜਦੋਂ ਇਸ ਸੰਬੰਧੀ ਪਤਾ ਕੀਤਾ ਗਿਆ ਤਾਂ ਕੁੱਝ ਪੱਖ ਸਾਹਮਣੇ ਆਏ ਹਨ ਕਿ ਮਜਬੂਰ ਹਨ ਲੋਕ ਇਸ ਸਬੰਧੀ ਪੇਂਡੂ ਖੇਤਰ ਨਾਲ ਸਬੰਧਤ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਮਲਕੀਅਤ ਸਿੰਘ ਬਿੱਲਾ ਨੇ ਕਿਹਾ ਕਿ ਜ਼ਮੀਨਾਂ ਵੇਚਣ ਦੇ ਮਾਮਲੇ ‘ਚ ਕਈ ਲੋਕ ਮਜਬੂਰ ਹਨ। ਬੱਚਿਆਂ ਦਾ ਪੰਜਾਬ ਵਿਚ ਕੋਈ ਭਵਿੱਖ ਨਾ ਹੋਣ ਕਾਰਣ ਮਾਪਿਆਂ ਕੋਲ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਹੀ ਵਿਕਲਪ ਬਚਦਾ ਹੈ ਕਿਉਂਕਿ ਇੱਥੇ ਪੜ੍ਹਾਈ ‘ਤੇ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਚੰਗਾ ਰੋਜ਼ਗਾਰ ਨਹੀਂ ਮਿਲਦਾ। ਇਸ ਲਈ ਹੁਣ ਕਿਸੇ ਇਕ ਪਿੰਡ ਜਾਂ ਜ਼ਿਲੇ ‘ਚ ਨਹੀਂ ਸਗੋਂ ਸਮੁੱਚੇ ਪੰਜਾਬ ‘ਚ ਲੋਕਾਂ ਦਾ ਜ਼ਮੀਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ।