Friday, April 10, 2020
Home > News > ਦੇਖੋ ਵਟਸਐਪ ਤੇ ਆਇਆ ਹੋਰ ਦਿਲਕਸ਼ ਵੱਡਾ ਫ਼ੀਚਰ ‘ਹੁਣ ਸਾਰੀਆਂ ਚੀਜ਼ਾਂ ਕਰਵਾਏਗਾ ਯਾਦ

ਦੇਖੋ ਵਟਸਐਪ ਤੇ ਆਇਆ ਹੋਰ ਦਿਲਕਸ਼ ਵੱਡਾ ਫ਼ੀਚਰ ‘ਹੁਣ ਸਾਰੀਆਂ ਚੀਜ਼ਾਂ ਕਰਵਾਏਗਾ ਯਾਦ

ਵਟਸਐਪ ਤੇ ਆਇਆ ਹੋਰ ਦਿਲਕਸ਼ ਵੱਡਾ ਫ਼ੀਚਰ ‘ਹੁਣ ਸਾਰੀਆਂ ਚੀਜ਼ਾਂ ਕਰਵਾਏਗਾ ਯਾਦ ‘ਸਭ ਨੂੰ ਪਤਾ ਹੈ ਸਭ ਦੀ ਜਿੰਦਗੀ ਬਿਜੀ ਹੈ ਇਸ ਰੁਝੇਵੇਂ ਭਰੀ ਜ਼ਿੰਦਗੀ ‘ਚ ਕਈ ਵਾਰ ਅਸੀਂ ਕਈ ਜ਼ਰੂਰੀ ਕੰਮ ਵੀ ਭੁੱਲ ਜਾਂਦੇ ਹਾਂ। ਅਜਿਹੇ ‘ਚ ਕਈ ਲੋਕ ਆਪਣੇ ਸਮਾਰਟਫੋਨ ‘ਚ ਰਿਮਾਈਂਡਰ ਲੱਗਾ ਕੇ ਰੱਖਦੇ ਹਨ।ਪਰ ਕੀ ਜੇਕਰ ਤੁਹਾਨੂੰ ਵਟਸਐਪ ‘ਤੇ ਹੀ ਰਿਮਾਈਂਡਰਮਿਲਣ ਲੱਗੇ? ਜੀ ਹਾਂ, ਹੁਣ ਤੁਹਾਨੂੰ ਇਕ ਥਰਡ ਪਾਰਟੀ ਐਪ ਰਾਹੀਂ ਵਟਸਐਪ ‘ਤੇ ਜ਼ਰੂਰੀ ਕੰਮ ਲਈ Reminder ਮਿਲੇ ਕਰਨਗੇ। ਇਸ ਦੇ ਲਈ ਸਮਾਰਟਫੋਨ ‘ਚ Any.do ਐਪ ਦਾ ਹੋਣਾ ਜ਼ਰੂਰੀ ਹੋਵੇਗਾ। ਇਸ ਐਪ ਰਾਹੀਂ ਟਾਸਕ ਅਤੇ ਰਿਮਾਈਂਡਰ ਨੂੰ ਸੈੱਟ ਕੀਤਾ ਜਾ ਸਕਦਾ ਹੈ ਜਿਸ ਦੇ ਨੋਟੀਫਿਕੇਸ਼ਨ ਤੁਹਾਨੂੰ ਤੈਅ ਸਮੇਂ ‘ਤੇ ਮਿਲ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ ਟੈੱਕ ਵੈੱਬਸਾਈਟ Android Police ਰਾਹੀਂ Any.do ਐਪ ਨੇ ਵਟਸਐਪ ਨਾਲ ਕੀਤੀ ਗਈ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰਸ ਕਿਸੇ ਵੀ ਟਾਸਕ ਜਾਂ ਰਿਮਾਈਂਡਰ ਜਿਵੇਂ ਕਿਸੇ ਨੂੰ ਕਾਲ ਕਰਨਾ, ਗ੍ਰਾਸਰੀ ਖਰੀਦਣਾ ਆਦਿ ਨੂੰ ਸੈੱਟ ਕਰ ਸਕਦੇ ਹੋ। ਤੁਸੀਂ ਇਹ ਰਿਮਾਈਂਡਰਕਿਸੇ ਵੀ ਵਟਸਐਪ ਕਾਨਟੈਕਟ ਨੂੰ ਫਾਰਵਰਡ ਵੀ ਕਰ ਸਕਦੇ ਹੋ। ਤੁਸੀਂ ਜਿਵੇਂ ਹੀ ਐਪ ‘ਚ ਕੋਈ ਟਾਸਕ ਤਿਆਰ ਕਰਦੇ ਹੋ ਤਾਂ ਇਹ ਤੁਹਾਡੇ ਤੋਂ ਪੁੱਛੇਗਾ ਕਿ ਤੁਹਾਨੂੰ ਰਿਮਾਈਂਡਰਚਾਹੀਦਾ ਜਾਂ ਨਹੀਂ। ਫਿਰ ਤੈਅ ਸਮੇਂ ‘ਤੇ ਤੁਹਾਨੂੰ ਵਟਸਐਪ ਰਾਹੀਂ ਰਿਮਾਈਂਡਰ ਮਿਲ ਜਾਂਦਾ ਹੈ। ਤੁਹਾਡੇ ਲਈ ਦੱਸ ਦੇਈਏ ਕਿ ਇੰਝ ਕਰੋ ਇਸ ਫੀਚਰ ਦੀ ਵਰਤੋਂ ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਸੀਂ Any.do ਐਪ ਦੀ ਵਰਤੋਂ ਕਰ ਸਕਦੇ ਹੋ ਜਾਂ whatsapp. any. do ਲਿੰਕ ‘ਤੇ ਵਿਜ਼ਿਟ ਕਰ ਸਕਦੇ ਹੋ। ਐਪ ‘ਚ ਤੁਹਾਨੂੰ Settings ‘ਚ ਜਾ ਕੇ Integrations ਆਪਸ਼ਨ ‘ਚ ਜਾਣਾ ਹੋਵੇਗਾ। ਇਥੇ ਵਟਸਐਪ ‘ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਫੋਨ ਨੰਬਰ ਭਰਨਾ ਹੋਵੇਗਾ ਅਤੇ ਵਟਸਐਪ ਅਕਾਊਂਟ ਨੂੰ ਲਿੰਕ ਕਰਨਾ ਹੋਵੇਗਾ।ਤੁਹਾਡੇ ਫੋਨ ਨੰਬਰ ‘ਤੇ ਇਕ 6 ਡਿਜ਼ੀਟ ਦਾ ਕੋਡ ਆਵੇਗਾ ਜਿਸ ਨੂੰ ਭਰਨ ਤੋਂ ਤੁਹਾਨੂੰ ਰਿਮਾਈਂਡਰ turn on ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਇਸ ਫੀਚਰ ਦੀ ਵਰਤੋਂ ਲਈ ਤੁਹਾਨੂੰ Any.do ਦਾ ਪ੍ਰੀਮਿਅਮ ਸਬਸਕਰਪੀਸ਼ਨ ਲੈਣੀ ਹੋਵੇਗੀ। ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਭੈਣਾਂ ਭਰਾਵਾਂ ਚ ਸ਼ਾਝੀ ਕਰੋ ਜੀ।