Thursday, April 9, 2020
Home > News > ਇਹ ਪੰਜਾਬੀ ਨੌਜਵਾਨ ਹੈ ਚੀਨ ਦੀ ਜੇਲ ਚ ਬੰਦ ਸਰਕਾਰ ਤੱਕ ਸ਼ੇਅਰ ਕਰ ਦਿਉ

ਇਹ ਪੰਜਾਬੀ ਨੌਜਵਾਨ ਹੈ ਚੀਨ ਦੀ ਜੇਲ ਚ ਬੰਦ ਸਰਕਾਰ ਤੱਕ ਸ਼ੇਅਰ ਕਰ ਦਿਉ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਸ਼ਹਿਰ ਜਗਰਾਓਂ ਦੇ ਨੇੜਲੇ ਪਿੰਡ ਚੀਮਾ ਦੇ ਰਹਿਣ ਵਾਲੇ ਭਾਰਤੀ ਸਮੁੰਦਰੀ ਜਹਾਜ਼ ਦੇ ਕਪਤਾਨ ਜਗਵੀਰ ਸਿੰਘ ਪਿਛਲੇ 5 ਮਹੀਨਿਆਂ ਤੋਂ ਚੀਨੀ ਫੌਜ ਦੀ ਹਿਰਾ ਸਤ ਵਿਚ ਹਨ।ਦਰਅਸਲ ਕਪਤਾਨ ਵਜੋਂ ਜਗਵੀਰ ਮਰਵਿਨ ਕੰਪਨੀ ਦਾ ਜਹਾਜ਼ ਲੈ ਕੇ ਆਪਣੀ ਪਹਿਲੀ ਅਸਾਈਨਮੈਂਟ ਪੂਰੀ ਕਰਨ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਦੇ ਕੁਝ ਜ਼ਰੂਰੀ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਚੀਨੀ ਜਲ ਸੈਨਾ ਨੇ ਜਗਵੀਰ ਨੂੰ ਸਮੁੰਦਰ ਵਿਚਾਲੇ ਹੀ ਰੋਕ ਕੇ ਉਸ ਦੇ ਪੰਜ ਸਾਥੀਆਂ ਨਾਲ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ। ਜਗਵੀਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਦਾ ਕਹਿਣਾ ਹੈ ਕੇ ਜਦੋਂ ਕੰਪਨੀ ਨੇ ਜਗਵੀਰ ਨੂੰ ਜਹਾਜ਼ ਲੈ ਕੇ ਚੀਨ ਜਾਣ ਲਈ ਕਿਹਾ ਤਾਂ ਕੁਝ ਦਸਤਾਵੇਜ਼ ਘੱਟ ਸਨ। ਤੁਹਾਨੂੰ ਦੱਸ ਦੇਈਏ ਕਿ ਬਾਅਦ ਵਿਚ ਚੀਨ ਨੇ ਜਗਵੀਰ ਦੇ ਬਾਕੀ ਸਾਥੀਆਂ ਨੂੰ ਤਾਂ ਛੱਡ ਦਿੱਤਾ ਪਰ ਜਗਵੀਰ ਨੂੰ ਜਹਾਜ਼ ਦਾ ਕਪਤਾਨ ਹੋਣ ਕਰਕੇ ਅਜੇ ਵੀ ਚੀਨ ਨੇ ਆਪਣੀ ਹਿਰਾ ਸਤ ਵਿਚ ਰੱਖਿਆ ਹੈ। ਕਪਤਾਨ ਜਗਵੀਰ 16 ਜੁਲਾਈ ਤੋਂ ਚੀਨ ਦੀ ਹਿਰਾਸਤ ਵਿਚ ਹੈ। ਜਗਵੀਰ ਦੇ ਪਰਿਵਾਰ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਜਗਵੀਰ ਨੂੰ ਵਾਪਸ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਵੱਲੋਂ ਕੰਪਨੀ ‘ਤੇ ਵੀ ਧੋਖਾ ਧੜੀ ਦੇ ਇਲ ਜ਼ਾਮ ਵੀ ਲਗਾਏ ਜਾ ਰਹੇ ਹਨ। ਉਹਨਾਂ ਦੀ ਪਤਨੀ ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਮਰਵਿਨ ਕੰਪਨੀ ਖ਼ਿਲਾਫ਼ ਇੰਡੀਅਨ ਡਾਇਰੈਕਟਰ ਜਨਰਲ ਆਫ ਸ਼ਿਪਿੰਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਵੱਲੋਂ ਪਹਿਲਾਂ ਵੀ ਅਜਿਹੀ ਧੋਖਾਧੜੀ ਕੀਤੀ ਜਾ ਚੁੱਕੀ ਹੈ।ਮਾਮਲੇ ਦੀ ਜਾਂਚ ਕਰ ਰਹੀ ਪੁਲਿਸ, ਕੰਪਨੀ ਦੇ ਅਧਿਕਾਰੀਆਂ ਨੂੰ ਗ੍ਰਿਫ਼ਤ ਤਾਰ ਕਰਨ ਲਈ ਛਾਪੇ ਮਾਰੀ ਕਰ ਰਹੀ ਹੈ। ਜਗਵੀਰ ਸਿੰਘ ਨੂੰ 2019 ਵਿਚ ਮਰਵਿਨ ਕੰਪਨੀ ਨੇ ਬਤੌਰ ਕਪਤਾਨ ਚੁਣਿਆ ਸੀ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਰਕਾਰ ਦੀ ਮੱਦਦ ਨਾਲ ਵੀਰ ਦੀ ਘਰ ਵਾਪਸੀ ਹੋਵੇ।