Thursday, April 9, 2020
Home > News > ਖੁਸ਼ਖਬਰੀ ਪੰਜਾਬੀ ਵਿਆਹੇ ਜੋੜਿਆ ਲਈ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਐਲਾਨ ਹੁਣ ਲੱਗਣਗੇ ਵੀਜ਼ੇ

ਖੁਸ਼ਖਬਰੀ ਪੰਜਾਬੀ ਵਿਆਹੇ ਜੋੜਿਆ ਲਈ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਐਲਾਨ ਹੁਣ ਲੱਗਣਗੇ ਵੀਜ਼ੇ

ਹੁਣ ਪੰਜਾਬੀਆ ਨੂੰ ਘਰਵਾਲੀਆਂ ਨਿਉਜੀਲੈਂਡ ਲਿਜਾਉਣੀਆਂ ਹੋਣਗੀਆਂ ਸੋਖੀਆਂ, ਸਰਕਾਰ ਦਾ ਨਵਾਂ ਐਲਾਨ ‘ਇਸ ਵੇਲੇ ਦੀ ਵੱਡੀ ਤਾਜਾ ਖੁਸ਼ਖਬਰੀ ਆ ਰਹੀ ਹੈ ਉਨ੍ਹਾਂ ਪੰਜਾਬੀ ਜੋੜਿਆ ਲਈ ਜੋ ਆਪਣੇ ਜੀਵਨ ਸਾਥਣ ਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਚਾਹੁੰਦੇ ਹਨ।‘ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਬੀਤੇ ਮਹੀਨੇ ਵੀਜ਼ਾ ਨਿਯਮਾਂ ਵਿਚ ਸੋਧ ਕੀਤੀ ਗਈ ਹੈ। ਇਸ ਨਾਲ ਦੇਸ਼ ਤੋਂ ਬਾਹਰ ਵਿਆਹੇ ਜੋੜਿਆਂ ਦਾ ਨਿਊਜ਼ੀਲੈਂਡ ਵਿਚ ਰਹਿਣਾ ਸੌਖਾ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਜਾਂ ਹੋਰ ਦੇਸ਼ਾਂ ਵਿਚ ਵਿਆਹ ਕਰਨ ਵਾਲੇ ਨਿਊਜ਼ੀਲੈਂਡ ਵਾਸੀ ਨੂੰ ਆਪਣੇ ਜੀਵਨ ਸਾਥੀ ਨੂੰ ਨਿਊਜ਼ੀਲੈਂਡ ਸੱਦਣਾ ਬਹੁਤ ਮੁਸ਼ਕਲ ਸੀ। ਬੀਤੇ ਮਹੀਨੇ ਹੋਈ ਸੋਧ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਾਸੀਆਂ ਦੇ ਜੀਵਨ ਸਾਥੀ ਨੂੰ ਵੀ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਮਿਲ ਸਕੇਗਾ। ਤੁਹਾਨੂੰ ਦੱਸ ਦੇਈਏ ਕਿ ਮੈਕਲੀਮੌਂਟ ਐਂਡ ਐਸੋਸੀਏਟਸ ਦੇ ਫਾਊਂਡਰ ਅਲਾਸਟੇਰ ਮੈਕਲਮੌਂਟ ਨੇ ਕਿਹਾ ਕਿ ਇਸ ਦੌਰਾਨ ਦੇਸ਼ ਤੋਂ ਬਾਹਰ ਆਪਣੇ ਦੇਸ਼ ਵਿਚ ਵਿਆਹ ਕਰਵਾਉਣ ਵਾਲੇ ਦੇਸ਼ ਵਾਸੀ ਦੇ ਸਾਥੀ ਨੂੰ ਤਿੰਨ ਮਹੀਨੇ ਦਾ ਵਿਜ਼ਟਰ ਵੀਜ਼ਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਜੋੜਿਆਂ ਨੂੰ ਇਹ ਵੀ ਸਾਬਿਤ ਕਰਨ ਦੀ ਲੋੜ ਨਹੀਂ ਹੋਵੇਗੀ ਕਿ ਉਹ ਇਕੱਠੇ ਰਹਿ ਰਹੇ ਹਨ। ਉਹਨਾਂ ਨੂੰ ਸਿਰਫ ਆਪਣੇ ਵਿਆਹ ਸਬੰਧੀ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਮੀਡੀਆ ਜਾਣਕਾਰੀ ਅਨੁਸਾਰ ਮਾਰਵਿਕ ਨੇ ਕਿਹਾ ਕਿ ਨਿਯਮਾਂ ਵਿਚ ਸੋਧ ਨਾਲ ਜੋੜਿਆਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲੇਗਾ ਤੇ ਉਹ ਇਸ ਦੌਰਾਨ ਪਾਰਟਨਰਸ਼ਿਪ ਵੀਜ਼ਾ ਸ਼ਰਤਾਂ ਨੂੰ ਪੂਰਾ ਕਰ ਸਕਣਗੇ।ਇਸ ਸੋਧ ਤੋਂ ਬਾਅਦ ਨਿਊਜ਼ੀਲੈਂਡ ਦੀ ਇਮੀਗ੍ਰਸ਼ਨ ਅਥਾਰਟੀ ਵਲੋਂ ਸਿੰਘ ਨੂੰ ਮੁੜ ਆਪਣੀ ਪਤਨੀ ਲਈ ਵੀਜ਼ਾ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਜੀ ਧੰਨਵਾਦ ਜੀ ।ਤਾਂ ਜੋ ਇਹ ਜਾਣਕਾਰੀ ਸਭ ਨੂੰ ਹਾਸਲ ਹੋ ਸਕੇ ਜੀ।