Friday, April 10, 2020
Home > News > ਦੇਖੋ ਆਮਿਰ ਖਾਨ ਨਾਲ ਦਰਬਾਰ ਸਾਹਿਬ ਹੋਇਆ ਚਮਤਕਾਰ ਹੋਏ ਸਭ ਹੈਰਾਨ

ਦੇਖੋ ਆਮਿਰ ਖਾਨ ਨਾਲ ਦਰਬਾਰ ਸਾਹਿਬ ਹੋਇਆ ਚਮਤਕਾਰ ਹੋਏ ਸਭ ਹੈਰਾਨ

ਆਮਿਰ ਖਾਨ ਨੇ ਫਿਲਮ ਲਈ ਕੇਸ ਦਾੜਾ ਰੱਖ ਲਿਆ 3 ਦਿਨ ਲਗਾਤਾਰ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸੁਣਦੇ ਤੇ ਭਾਂਡਿਆਂ ਦੀ ਸੇਵਾ ਵੀ ਕਰਦੇ ਰਹੇ ਜਦੋਂ ਉਹ ਪੰਜਾਬ ਤੋਂ ਸ਼ੂਟਿੰਗ ਖਤਮ ਕਰਕੇ ਜਾ ਰਹੇ ਸੀ ਤਾਂ ਜਾਦੇ ਜਾਂਦੇ ਰੋ ਪਏ ਸ਼ਾਇਦ ਉਸਦਾ ਦਾ ਜਾਣ ਨੂੰ ਜੀ ਨਹੀ ਕਰਦਾ ਸੀ ਉਹ ਸਿਰਫ 10 ਮਿੰਟ ਵਾਸਤੇ ਮੱਥਾ ਟੇਕਣ ਆਏ ਸੀ ਤੇ ਪਰ ਘੰਟਾ ਘੰਟਾ ਲਗਾਤਾਰ ਕੀਰਤਨ ਸੁਣਨਾ ਇਹ ਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ ਦਿਨੀ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਅੰਮ੍ਰਿਤਸਰ ਪਹੁੰਚ ਕੇ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਇਸ ਦੌਰਾਨ ਉਹਨਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਿਆ ਤੇ ਕੁਝ ਸਮਾਂ ਦਰਬਾਰ ਸਾਹਿਬ ਵਿੱਚ ਗੁਜਾਰਿਆ । ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਤੇ ਉਹਨਾਂ ਦੀ ਟੀਮ ਦੇ ਕੁਝ ਮੈਂਬਰ ਵੀ ਮੌਜੂਦ ਰਹੇ । ਆਪਣੀ ਇਸ ਫੇਰੀ ਦੌਰਾਨ ਆਮਿਰ ਖ਼ਾਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੀ ਦਿਨੀਂ ਆਮਿਰ ਖ਼ਾਨ ਨੇ ਰੋਪੜ ਜ਼ਿਲ੍ਹੇ ‘ਚ ਸਤਲੁਜ ਕੰਡੇ ਖੇਤਾਂ ‘ਚ ਡੇਰਾ ਲਾਇਆ ਹੋਇਆ ਸੀ । ਤੁਹਾਨੂੰ ਦੱਸ ਦੇਈਏ ਕਿ ਉਹ ਆਪਣੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਪੰਜਾਬ ਆਏ ਹੋਏ ਸਨ । ਇਸ ਤੋਂ ਪਹਿਲਾਂ ਉਹ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ ਪਹੁੰਚੇ ਸਨ । ਇਸ ਦੌਰਾਨ ਆਮਿਰ ਖ਼ਾਨ ਪੂਰੀ ਤਰ੍ਹਾਂ ਸਿੱਖ ਲਿਬਾਸ ‘ਚ ਸੀ ਤੇ ਉਨ੍ਹਾਂ ਕੇਸਰੀ ਪੱਗ ਬੰਨ੍ਹੀ ਹੋਈ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਏ ਸਨ