Thursday, April 9, 2020
Home > News > ਵੱਡੀ ਖੁਸ਼ਖਬਰੀ ਜੀਉ ਮੋਬਾਈਲ ਗ੍ਰਾਹਕਾਂ ਲਈ ਵੱਡਾ ਐਲਾਨ ਹੁਣ ਲੱਗਣਗੀਆਂ ਮੌਜਾਂ ਮਿੱਤਰੋ

ਵੱਡੀ ਖੁਸ਼ਖਬਰੀ ਜੀਉ ਮੋਬਾਈਲ ਗ੍ਰਾਹਕਾਂ ਲਈ ਵੱਡਾ ਐਲਾਨ ਹੁਣ ਲੱਗਣਗੀਆਂ ਮੌਜਾਂ ਮਿੱਤਰੋ

ਜੀਉ ਗ੍ਰਾਹਕਾਂ ਲਈ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ ਨਵੀਂ ਜਾਣਕਾਰੀ ਅਨੁਸਾਰ ਰਿਲਾਇੰਸ ਜੀਓ ਨੇ ਹਾਲ ਹੀ ਵਿਚ ਨਵੇਂ ਟ੍ਰੈਰਿਫ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਨਵੇਂ ਪਲਾਨ All-in-one plan ਟੈਰਿਫ ਪਲਾਨ ਵਿਚ 199 ਰੁਪਏ, 555 ਰੁਪਏ ਅਤੇ 2,199 ਰੁਪਏ ਦੇ ਪਲਾਨ ਸ਼ਾਮਲ ਹਨ। ਦਸ ਦਈਏ ਕਿ Jio ਦੇ ਅਜਿਹੇ ਪਲਾਨ ਬਾਰੇ ਜਿਸ ਦੀ ਕੀਮਤ ਬਹੁਤ ਘਟ ਹੈ ਪਰ ਫਾਇਦੇ ਕਿਤੇ ਜ਼ਿਆਦਾ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ Jio ਦੇ 98 ਰੁਪਏ ਦੇ ਪਲਾਨ ਬਾਰੇ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪਲਾਨ ਨੂੰ ਜੀਓ ਨੇ ‘Affordable Pack’ ਦੀ ਕੈਟੇਗਿਰੀ ਵਿਚ ਰੱਖਿਆ ਹੈ। 98 ਰੁਪਏ ਦੇ ਇਸ ਪਲਾਨ ਵਿਚ ਜੀਓ ਨੈਟਵਰਕ ਤੇ ਕਾਲਿੰਗ ਫ੍ਰੀ ਹੈ। ਇਸ ਪਲਾਨ ਨਾਲ 10 ਰੁਪਏ ਦਾ ਟਾਪ-ਅਪ ਵੀ ਜੁੜ ਗਿਆ ਹੈ ਜੋ ਕਿ ਦੂਜੇ ਨੈਟਵਰਕ ਤੇ ਕਾਲ ਕਰਨ ਲਈ ਮਿਲੇਗਾ। ਇਸ ਤੋਂ ਬਾਅਦ ਪਲਾਨ ਦੀ ਕੀਮਤ 108 ਰੁਪਏ ਦੀ ਹੋ ਜਾਂਦੀ ਹੈ। ਇਸ ਵਿਚ ਜੇ ਜੀਓ ਤੋਂ ਇਲਾਵਾ ਕਿਸੇ ਹੋਰ ਨੈਟਵਰਕ ਤੇ ਕਾਲ ਕਰਦੇ ਹਨ ਤਾਂ ਉਸ ਦੇ ਲਈ 124 IUC ਮਿੰਟ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਇੰਟਰਨੈਟ ਡਾਟਾ ਦੀ ਗੱਲ ਕੀਤੀ ਜਾਵੇ ਤਾਂ ਇਸ ਪਲਾਨ ਵਿਚ ਪੂਰੇ ਵੈਲਡਿਟੀ ਪੀਰੀਅਡ ਯਾਨੀ 28 ਦਿਨਾਂ ਲਈ ਟੋਟਲ 2 ਜੀਬੀ ਡੇਟਾ ਆਫਰ ਕੀਤਾ ਗਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 300 SMS ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਜੀਓ ਗਾਹਕਾਂ ਨੂੰ ਮੁਫਤ ਵਿਚ Jio Apps ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਦਸ ਦਈਏ ਕਿ ਵੋਡਾਫੋਨ-ਆਈਡੀਆ ਅਤੇ ਏਅਰਟੇਲ ਨੇ ਅਪਣੇ ਗਾਹਕਾਂ ਲਈ ਨਵੇਂ ਪਲਾਨ ਲਾਂਚ ਕੀਤੇ ਹਨ। ਇਹਨਾਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਗਾਹਕਾਂ ਨੂੰ ਅਨਲਿਮਿਟੇਡ ਕਾਲਿੰਗ ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਉਹ ਇਸ ਵਿਚ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਵੋਡਾਫੋਨ-ਆਈਡੀਆ ਅਤੇ ਏਅਰਟੇਲ ਦੋਵਾਂ ਨੇ 399 ਰੁਪਏ ਦਾ ਪਲਾਨ ਉਤਾਰਿਆ ਹੈ। ਜਾਣਕਾਰੀ ਅਨੁਸਾਰ 399 ਰੁਪਏ ਦੇ ਪਲਾਨ ਵਿਚ ਯੂਜ਼ਰਸ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ 1.5GB ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਵਿਚ ਹਰ ਦਿਨ 100 SMS ਵੀ ਮਿਲਣਗੇ। ਇਸ ਪਲਾਨ ਦੀ ਵੈਲਡਿਟੀ 56 ਦਿਨਾਂ ਦੀ ਹੈ। ਇਸ ਜਾਣਕਾਰੀ ਨੂੰ ਅੱਗੇ ਵੀ ਸਭ ਨਾਲ ਸ਼ੇਅਰ ਕਰੋ ਜੀ