Thursday, April 9, 2020
Home > News > ਹੁਣੇ-ਹੁਣੇ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੇ ਫੈਨਜ ਲਈ ਆਈ ਮਾੜੀ ਖਬਰ

ਹੁਣੇ-ਹੁਣੇ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੇ ਫੈਨਜ ਲਈ ਆਈ ਮਾੜੀ ਖਬਰ

ਇਸ ਵੇਲ ਦੀ ਮੌਕੇ ਦੀ ਵੱਡੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਗਾਇਕ ਤੇ ਅਦਾਕਾਰਾ ਪਰਮੀਸ਼ ਵਰਮਾ ਲਈ ਮਾੜੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਨਿਊਜ਼18 ਦੀ ਖ਼ਬਰ ‘ਤੇ ਪਟਿਆਲਾ ਟ੍ਰੈਫਿਕ ਪੁਲਿਸ ਨੇ ਲਿਆ ਐਕਸ਼ਨ ਲਿਆ ਹੈ। ਪਟਿਆਲਾ ਪੁਲਿਸ ਨੇ ਘਰ ਜਾ ਕੇ ਬਿਨਾਂ ਹੈਲਮੇਟ ਬੁਲੇਟ ਚਲਾਉਣ ‘ਤੇ ਪਰਮੀਸ਼ ਵਰਮਾ ਦਾ ਚਲਾਨ ਕੱਟਿਆ ਹੈ। ਪਰਮੀਸ਼ ਤੇ ਉਸ ਦੇ ਭਰਾ ਨੇ 600 ਰੁਪਏ ਦਾ ਚਲਾਨ ਭਰਿਆ ਹੈ। ਤੁਸੀ ਇਸ ਦੀ ਵੀਡੀਓ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦੇਈਏ ਕਿ ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ਅਕਸਰ ਇੰਸਟਾਗ੍ਰਾਮ ਤੇ ਆਪਣੀ ਪੋਸਟਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਬੀਤੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਇੰਸਟਾ ਸਟੋਰੀ ਵਿੱਚ ਇੱਕ ਵੀਡੀਓ ਪਾਈ ਹੈ। ਜਿਸ ਵਿੱਚ ਉਹ ਸ਼ਰੇ ਆਮ ਕਾਨੂੰਨ ਦੀਆਂ ਧੱ ਜੀਆਂ ਉਡਾ ਰਹੇ ਸਨ। ਉਹ ਬਿਨਾਂ ਹੈਲਮੇਟ ਨਾਲ ਮੋਟਰਸਾਈਕਲ ਤੇ ਓਵਰਸਪੀਡ ‘ਤੇ ਮੋਟਰਸਾਈਕਲ ਚਲਾ ਰਹੇ ਹਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦਾ ਭਰਾ ਵੀ ਬਿਨਾਂ ਹੈਲਮੇਟ ਦੇ ਬੈਠਾ ਸੀ। ਇੱਥੇ ਇਹ ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਗਾਇਕ ਕਰਨ ਔਜਲਾ ਨਾਲ ਵੀ ਕੁੱਝ ਇਸ ਤਰ੍ਹਾਂ ਦਾ ਚੰਡੀਗੜ੍ਹ ਮੁਹਾਲੀ ਪੁਲਸ ਵੱਲੋਂ ਐਕਸ਼ਨ ਕੀਤਾ ਗਿਆ ਸੀ ਕਰਨ ਔਜਲੇ ਨੇ ਵੀ ਇਸ਼ ਤਰ੍ਹਾਂ ਦਾ ਕਾਰਾ ਕੀਤਾ ਸੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਇਨ੍ਹਾਂ ਵੱਡੇ ਕਲਾਕਾਰਾਂ ਦਾ ਆ ਹਾਲ ਹੈ ਤਾਂ ਫਿਰ ਆਮ ਬੰਦੇ ਦਾ ਕੀ ਕਸੂਰ ਹੈ ਜਦੋਂ ਇਹ ਪੜੇ ਲਿਖੇ ਬੰਦੇ ਨਹੀਂ ਸਮਝ ਸਕਦੇ ਜਿਨ੍ਹਾਂ ਦੇ ਲੱਖਾਂ ਲੋਕ ਫੈਨ ਹਨ ਸੋਚ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਫੈਨਜ ਤੇ ਕੀ ਅਸਰ ਜਾਂਦਾ ਹੋਣਾ ਹੈ। ਇਹ ਸਾਡੇ ਸਿਸਟਮ ਚ ਘਾਟ ਹੈ। ਇਹੀ ਕਾਰਾ ਅਗਰ ਬਾਹਰਲੇ ਮੁਲਕ ਚ ਕੀਤਾ ਹੁੰਦਾ ਹੁਣ ਤੱਕ ਵੱਡਾ ਐਕਸ਼ਨ ਹੋਣਾ ਲਾਜ਼ਮੀ ਸੀ। ਖੈਰ ਬਾਹਰਲੇ ਵਿਕਸਿਤ ਦੇਸ਼ਾਂ ਨਾਲ ਮੁਕਾਬਲਾ ਨਹੀ ਕੀਤਾ ਜਾ ਸਕਦਾ ਹੈ।