Monday, April 6, 2020
Home > News > ਨਵੇਂ ਨਿਯਮ ਹੁਣ ਹੈਲਮੇਟ ਨਾ ਪਾਉਣ ਤੇ ਬਾਈਕ ਚਾਲਕਾਂ ਲਈ ਹੋਇਆ ਵੱਡਾ ਐਲਾਨ ਜਾਣੋ

ਨਵੇਂ ਨਿਯਮ ਹੁਣ ਹੈਲਮੇਟ ਨਾ ਪਾਉਣ ਤੇ ਬਾਈਕ ਚਾਲਕਾਂ ਲਈ ਹੋਇਆ ਵੱਡਾ ਐਲਾਨ ਜਾਣੋ

ਹੁਣ ਗੁਜਰਾਤ (Gujarat) ਦੇ ਸ਼ਹਿਰਾਂ ਵਿੱਚ ਹੈਲਮੇਟ ਨਾ ਪਾਉਣ ਲਈ ਕੋਈ ਜ਼ੁਰਮਾਨਾ ਨਹੀਂ ਹੋਵੇਗਾ। ਇੰਨਾ ਹੀ ਨਹੀਂ, ਗੁਜਰਾਤ ਸਰਕਾਰ ਨੇ ਤਿੰਨ ਲੋਕਾਂ ਨੂੰ ਮੋਟਰਸਾਈਕਲ ‘ਤੇ ਬਿਠਾਉਣ ਦੀ ਆਗਿਆ ਦੇ ਦਿੱਤੀ ਹੈ। ਰਾਜ ਸਰਕਾਰ ਨੇ ਕੇਂਦਰ ਦੇ ਨਵੇਂ ਮੋਟਰ ਵਹੀਕਲ ਐਕਟ ਦੀ ਪਰਵਾਹ ਨਾ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ MV Act 2019 ਵਿਚ ਲਾਏ ਗਏ ਭਾਰੀ ਜੁਰਮਾਨੇ ਦੀ ਰਕਮ ਨੂੰ ਘਟਾ ਦਿੱਤਾ ਸੀ। ਸਰਕਾਰ ਨੇ ਇਹ ਛੋਟ ਮੁੱਖ ਤੌਰ ਉਤੇ ਦੋ ਪਹੀਆ ਵਾਹਨ ਚਾਲਕਾਂ ਅਤੇ ਖੇਤੀਬਾੜੀ ਦੇ ਕੰਮ ਵਿਚ ਲੱਗੇ ਵਾਹਨਾਂ ਨੂੰ ਦਿੱਤੀ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਸੀ, ‘ਅਸੀਂ ਇਸ ਵਿੱਚ ਨਵੇਂ ਨਿਯਮਾਂ ਦੀ ਧਾਰਾ 50 ਵਿੱਚ ਤਬਦੀਲੀ ਕੀਤੀ ਹੈ। ਇਸ ਵਿਚ ਜੁਰਮਾਨੇ ਦੀ ਮਾਤਰਾ ਨੂੰ ਘਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਨਵੇਂ ਨਿਯਮ 16 ਸਤੰਬਰ ਤੋਂ ਲਾਗੂ ਹੋ ਗਏ ਹਨ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸ਼ਹਿਰੀ ਇਲਾਕਿਆਂ ਵਿਚ ਹੈਲਮੇਟ ਅਤੇ ਤਿੰਨ ਸਵਾਰੀਆਂ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਕਈ ਥਾਵਾਂ ਤੋਂ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਦੱਸ ਦਈਏ ਕਿ ਐਮਵੀ ਐਕਟ ਵਿਚ ਹੈਲਮੇਟ ਨਾ ਪਾਉਣ ਦੇ ਨਵੇਂ ਨਿਯਮ ਤਹਿਤ ਜੁਰਮਾਨਾ 1000 ਰੁਪਏ ਹੈ, ਪਰ ਗੁਜਰਾਤ ਵਿਚ ਇਸ ਨੂੰ 500 ਵਿਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੀਟ ਬੈਲਟ ਨਾ ਲਗਾਉਣ ਲਈ ਨਵੇਂ ਨਿਯਮ ਤਹਿਤ 1000 ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਗੁਜਰਾਤ ਵਿਚ ਇਸ ਨੂੰ ਘਟਾ ਕੇ 500 ਕੀਤਾ ਗਿਆ ਹੈ। ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ‘ਤੇ ਨਵੇਂ ਨਿਯਮ ਤਹਿਤ 5000 ਰੁਪਏ ਜੁਰਮਾਨਾ ਹੈ, ਪਰ ਗੁਜਰਾਤ ਵਿਚ ਦੋ ਪਹੀਆ ਵਾਹਨ ਚਾਲਕਾਂ ਨੂੰ 2 ਹਜ਼ਾਰ ਰੁਪਏ ਅਤੇ ਬਾਕੀ ਵਾਹਨ ਨੂੰ 3000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ। ਟ੍ਰਿਪਲ ਰਾਈਡਿੰਗ ਵਿਚ ਨਵੇਂ ਨਿਯਮ ਅਨੁਸਾਰ 1000 ਜੁਰਮਾਨਾ ਹੈ ਪਰ ਗੁਜਰਾਤ ਵਿਚ ਸਿਰਫ 100 ਰੁਪਏ ਦਾ ਜੁਰਮਾਨਾ ਅਦਾ ਕਰਨਾ ਹੈ।