Monday, April 6, 2020
Home > News > ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਬਾਰੇ ਆਈ ਮਾੜੀ ਖਬਰ

ਮਸ਼ਹੂਰ ਪੰਜਾਬੀ ਗਾਇਕ ਪੰਮੀ ਬਾਈ ਬਾਰੇ ਆਈ ਮਾੜੀ ਖਬਰ

ਇੱਕ ਨੌਸਰਬਾਜ਼ ਵੱਲੋਂ ਪੰਜਾਬੀ ਗਾਇਕ ਪੰਮੀ ਬਾਈ ਨੂੰ ਲੱਖਾਂ ਰੁਪਏ ਦਾ ਰਗੜਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹੈ ਕਿ, ਉਕਤ ਨੌਸਰਬਾਜ਼ ਨੇ ਪੰਮੀ ਬਾਈ ਨੂੰ ਰਿਕਾਰਡਿੰਗ ਕਰਵਾਉਣ ਦਾ ਝਾਂਸਾ ਦਿੱਤਾ ਸੀ। ਥਾਣਾ ਅਨਾਜ ਮੰਡੀ ਨੇ ਠੱਗੀ ਦੇ ਉਕਤ ਮਾਮਲੇ ਵਿੱਚ ਫ਼ਰੀਦਾਬਾਦ ਦੇ ਰਹਿਣ ਵਾਲੇ ਰਜੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਹੈ, ਜਿਹੜਾ ਕਿ, ਖ਼ੁਦ ਨੂੰ ਐੱਮ.ਟੀ.ਵੀ. ਦਾ ਪੀ.ਆਰ.ਓ. ਦੱਸ ਰਿਹਾ ਸੀ। ਕਾਬਿਲ-ਏ-ਗੌਰ ਹੈ ਕਿ, ਉਕਤ ਠੱਗੀ ਦੀ ਉਕਤ ਸ਼ਿਕਾਇਤ ਪੰਮੀ ਬਾਈ ਨੇ ਥਾਣਾ ਅਨਾਜ ਮੰਡੀ ਵਿੱਚ 18 ਫ਼ਰਵਰੀ ਨੂੰ ਦਰਜ ਕਰਵਾਈ ਸੀ, ਵੇਖੋ ਪੁਲਿਸ ਦੀ ਨਲਾਇਕੀ, ਜਿਸਨੇ ਇਹ ਪਰਚਾ ਦਰਜ ਕਰਨ ਵਿੱਚ ਪੂਰੇ 9 ਮਹੀਨੇ ਲਗਾ ਦਿੱਤੇ। ਦੱਸਿਆ ਜਾ ਰਿਹੈ ਕਿ, 5 ਫਰਵਰੀ, 2019 ਨੂੰ ਪੰਮੀ ਬਾਈ ਨੂੰ ਇੱਕ ਈ.ਮੇਲ. ਆਈ ਕਿ, 11 ਫਰਵਰੀ ਨੂੰ ਰਿਹਰਸਲ ਤੇ 12 ਫਰਵਰੀ ਨੂੰ ਕੋਕ ਸਟੂਡੀਓ ਮੁੰਬਈ ਵਿਖੇ ਉਨ੍ਹਾਂ ਦੀ ਰਿਕਾਰਡਿੰਗ ਹੈ। ਰਿਕਾਰਡਿੰਗ ਤੇ ਆਉਣ ਤੋਂ ਪਹਿਲਾਂ ਪੰਮੀ ਬਾਈ ਤੋਂ ਕੁਝ ਖ਼ਾਨਾਪੂਰਤੀਆਂ ਕਰਵਾਈਆਂ ਗਈਆਂ ਤੇ ਉਨ੍ਹਾਂ ਖ਼ਾਨਾਪੂਰਤੀਆਂ ਦੇ ਦੌਰਾਨ ਹੀ ਨੌਸਰਬਾਜ਼ ਉਨ੍ਹਾਂ ਪਾਸੋਂ 1 ਲੱਖ 10 ਹਜ਼ਾਰ ਰੁਪਏ ਏਂਠਣ ਵਿੱਚ ਕਾਮਯਾਬ ਹੋ ਗਿਆ। ਥਾਣਾ ਅਨਾਜ ਮੰਡੀ ਦੇ ਜਾਂਚ ਅਧਿਕਾਰੀ ਅਨੁਸਾਰ, ਪੁਲਿਸ ਪਾਰਟੀਆਂ, ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। 9 ਮਹੀਨੇ ਲੰਘ ਗਏ ਹਨ ਪਰ, ਅਜੇ ਤੱਕ ਤਾਂ ਪੰਮੀ ਬਾਈ ਨੂੰ ਆਸ ਦੀ ਕੋਈ ਵੀ ਕਿਰਨ ਨਜ਼ਰ ਨਹੀਂ ਆਈ। ਪੰਮੀ ਬਾਈ(ਪਰਮਜੀਤ ਸਿੰਘ ਸਿੱਧੂ) ਪੰਜਾਬੀ ਗਾਇਕ, ਸੰਗੀਤਕਾਰ ਅਤੇ ਭੰਗੜਾ ਡਾਂਸਰ ਹੈ। ਸੰਸਾਰ ਭਰ ਦੇ ਪੰਜਾਬੀ ਸੰਗੀਤ ਵਿੱਚ ਪੰਮੀ ਬਾਈ ਨੇ ਬਹੁਤ ਹੀ ਮਹੱਤਵਪੂਰਨ ਕੰਮ ਕਰਕੇ ਆਪਣਾ ਅਹਿਮ ਸਥਾਨ ਬਣਾਇਆ, ਖ਼ਾਸ ਤੌਰ ਉੱਪਰ ਭੰਗੜੇ ਲਈ ਪਰੰਪਰਾਗਤ ਸੰਗੀਤ ਵਿੱਚ ਆਪਣਾ ਹੱਥ ਅਜ਼ਮਾਇਆ।[1] ਪੰਮੀ ਨੂੰ ਲੋਕਾਂ ਦਾ ਵਧੇਰੇ ਧਿਆਨ “ਅਸ਼ਕੇ” ਤੋਂ ਮਿਲਿਆ। ਹੁਣ ਤੱਕ, ਪੰਮੀ ਦੀਆਂ 12 ਐਲਬਮਾਂ ਅਤੇ 100 ਦੇ ਕਰੀਬ ਗਾਣੇ ਰਿਕਾਰਡ ਹੋ ਚੁਕੇ ਹਨ। ਪੰਮੀ ਬਾਈ ਨੂੰ ਭੰਗੜੇ ਦਾ ਸ਼ੇਰ ਵੀ ਕਿਹਾ ਜਾਂਦਾ ਹੈ। ਪੰਮੀ ਸੰਸਾਰ ਦੇ 25 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਪ੍ਰਦਰਸ਼ਨੀ ਕਰ ਚੁੱਕਿਆ ਹੈ। ਪੰਜਾਬ ਸਰਕਾਰ ਵਲੋਂ 2009 ਵਿੱਚ, ਪੰਮੀ ਨੂੰ ਫੋਕ ਗੀਤ ਕਾਰਨ ਸ਼ਿਰੋਮਣੀ ਅਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਡਿਪਾਰਟਮੈਂਟ ਵਲੋਂ ਪੰਮੀ ਨੂੰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।