Thursday, April 9, 2020
Home > News > ਖੁਸ਼ਖਬਰੀ ਕਪਿਲ ਸ਼ਰਮਾ ਦੇ ਘਰ ਆਈ ਵੱਡੀ ਖੁਸ਼ੀ – ਬਣ ਗਏ ਪਿਤਾ

ਖੁਸ਼ਖਬਰੀ ਕਪਿਲ ਸ਼ਰਮਾ ਦੇ ਘਰ ਆਈ ਵੱਡੀ ਖੁਸ਼ੀ – ਬਣ ਗਏ ਪਿਤਾ

ਕਪਿਲ ਸ਼ਰਮਾ ਦੇ ਘਰ ਖੁਸ਼ੀਆਂ ਨੇ ਦਿੱਤੀ ਦਸਤਕ, ਬਾਗੋ ਬਾਗ ਹੋਇਆ ਜੋੜਾ। ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੱਨੀ ਚਤਰਥ ਮਾਤਾ-ਪਿਤਾ ਬਣ ਗਏ ਹਨ। ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ”ਸਾਡੇ ਬੇਟੀ ਹੋਈ ਹੈ। ਤੁਹਾਡੇ ਆਸ਼ੀਰਵਾਦ ਦੀ ਅਤੇ ਸਾਰਿਆਂ ਦੇ ਪਿਆਰ ਦੀ ਲੋੜ ਹੈ ਜੈ ਮਾਤਾ ਦੀ।” ਕਪਿਲ ਦੇ ਟਵੀਟ ਤੋਂ ਬਾਅਦ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਇਹ ਟਵੀਟ ਸਵੇਰੇ 3.30 ਵਜੇ ਕੀਤਾ ਹੈ। ਮੀਡਿਆ ਜਾਣਕਾਰੀ ਅਨੁਸਾਰ ਕਮੇਡੀ ਕਿੰਗ ਕਪਿਲ ਸ਼ਰਮਾ ਪਾਪਾ ਬਣਗਏ ਹਨ । ਇਸ ਸਭ ਦਾ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਖੁਲਾਸਾ ਵੀ ਕਰ ਦਿੱਤਾ ਸੀ ।ਪਿੱਛੇ ਜਿਹੇ ਉਨ੍ਹਾਂ ਦੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖ਼ਿਆਲ ਰੱਖ ਰਹੇ ਹਨ । ਤੁਹਾਨੂੰ ਦੱਸ ਦਈਏ ਕਿ ਉਹਨਾ ਨੇ ਦਸੰਬਰ ਤੋਂ ਹੀ ਆਪਣੇ ਸ਼ੋਅ ਤੋਂ ਛੁੱਟੀਆ ਲੈ ਲਇਆ ਸੀ ।ਦੱਸ ਦਈਏ ਕਿ ਦੋਨਾਂ ਨੇ ਦਸੰਬਰ 2018 ‘ਚ ਵਿਆਹ ਕਰਵਾਇਆ ਸੀ । ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ ‘ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ ‘ਤੇ ਦੇਣਾ ਚਾਹੁੰਦੇ ਹਨ । ਜਾਣਕਾਰੀ ਲਈ ਦੱਸ ਦੇਈਏ ਕਿ ਪਤਨੀ ਦੀ ਡਿਲੀਵਰੀ ਤੋਂ ਬਾਅਦ ਕਪਿਲ ਸ਼ਰਮਾ ਸ਼ੋਅ ‘ਚ ਜਨਵਰੀ ਦੇ ਪਹਿਲੇ ਹਫ਼ਤੇ ਵਾਪਸੀ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕਪਿਲ ਦੇ ਵਿਆਹ ‘ਚ ਬਾਲੀਵੁੱਡ ਤੇ ਟੀ. ਵੀ. ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਕਪਿਲ ਤੇ ਗਿੰਨੀ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦੇ ਸਨ। ਪਹਿਲਾਂ ਦੋਵਾਂ ਦੇ ਘਰ ਵਾਲੇ ਇਸ ਵਿਆਹ ਲਈ ਰਾਜੀ ਨਹੀਂ ਸਨ ਪਰ ਬਾਅਦ ‘ਚ ਮਨ ਗਏ।ਸਾਲ 2017 ‘ਚ ਜਦੋਂ ਕਪਿਲ ਸ਼ਰਮਾ ਦਾ ਬੁਰਾ ਦੌਰ ਚੱਲ ਰਿਹਾ ਸੀ ਤਾਂ ਉਦੋ ਗਿੰਨੀ ਨੇ ਹੀ ਉਨ੍ਹਾਂ ਨੂੰ ਸੰਭਾਲਿਆ। ਇਸ ਗੱਲ ਦੀ ਜਾਣਕਾਰੀ ਕਪਿਲ ਨੇ ਖੁਦ ਇਕ ਇੰਟਰਵਿਊ ਦੌਰਾਨ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਘਰ ਵੀ ਨਵਾ ਮਹਿਮਾਨ ਆਇਆ ਹੈ।