Thursday, April 9, 2020
Home > News > ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖ਼ਬਰ ਜਾਰੀ ਹੋਏ ਇੰਨੇ ਲੱਖ ਪੋਸਟ ਗ੍ਰੇਜੁਏਸ਼ਨ ਵਰਕ ਪਰਮਿਟ

ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖ਼ਬਰ ਜਾਰੀ ਹੋਏ ਇੰਨੇ ਲੱਖ ਪੋਸਟ ਗ੍ਰੇਜੁਏਸ਼ਨ ਵਰਕ ਪਰਮਿਟ

ਕੈਨੇਡਾ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ। ਕਿਉਂਕਿ ਜਿਹੜੇ ਕੌਮਾਂਤਰੀ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹਾਸਿਲ ਕਰਕੇ ਕੈਨੇਡਾ ਪਹੁੰਚਦੇ ਹਨ। ਉਨ੍ਹਾਂ ਨੂੰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਤਿੰਨ ਸਾਲ ਲਈ ਕੰਮ ਕਰਨ ਦੀ ਸੁਵਿਧਾ ਮਿਲ ਜਾਂਦੀ ਹੈ ਸੰਨ 2005 ਵਿੱਚ ਕੈਨੇਡਾ ਸਰਕਾਰ ਵੱਲੋਂ ਬਹੁਤ ਥੋੜ੍ਹੀ ਗਿਣਤੀ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਰੀ ਕੀਤੇ ਜਾਂਦੇ ਸਨ। ਪਰ 2005 ਤੋਂ ਲੈ ਕੇ 2016 ਤੱਕ ਇਸ ਗਿਣਤੀ ਵਿੱਚ ਕਾਫੀ ਵਾਧਾ ਹੋ ਗਿਆ ਹੈ। ਇਸ ਦੀ ਗਿਣਤੀ 15 ਗੁਣਾ ਵਧ ਗਈ ਹੈ। ਸੰਨ 2005 ਵਿੱਚ ਜਿਹੜੀ ਗਿਣਤੀ 5500 ਸੀ। ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਗਿਣਤੀ 2018 ਦੇ ਅਖੀਰ ਵਿੱਚ 5 ਲੱਖ 72 ਤੱਕ ਪਹੁੰਚ ਗਈ। ਸਾਲ ਦੇ ਅਖੀਰ ਤੱਕ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ 1,43,000 ਪੋਸਟ ਗਰੈਜੂਏਸ਼ਨ ਵਰਕ ਪਰਮਿਟ ਜਾਰੀ ਕਰ ਦਿੱਤੇ ਗਏ। ਸਨ 2008 ਤੋਂ ਮਗਰੋਂ ਵਰਕ ਪਰਮਿਟ ਦਾ ਸਮਾਂ ਤਿੰਨ ਸਾਲ ਕਰ ਦਿੱਤਾ ਗਿਆ। ਜੋ ਕਿ ਪਹਿਲਾਂ ਸਿਰਫ਼ ਇੱਕ ਸਾਲ ਹੀ ਹੁੰਦਾ ਸੀ। ਜਿੱਥੇ ਇਸ ਵਰਕ ਪਰਮਿਟ ਨਾਲ ਕੌਮਾਂਤਰੀ ਵਿਦਿਆਰਥੀ ਫ਼ਾਇਦਾ ਉਠਾ ਰਹੇ ਹਨ। ਉੱਥੇ ਹੀ ਕੈਨੇਡਾ ਨੂੰ ਵੀ ਇਸ ਤੋਂ ਲਾਭ ਹਾਸਿਲ ਹੋ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਕੰਮ ਕਰਨ ਨਾਲ ਉੱਥੇ 1,70,000 ਨੌਕਰੀਆਂ ਪੈਦਾ ਹੋ ਰਹੀਆਂ ਹਨ ਅਤੇ ਆਰਥਿਕਤਾ ਵਿੱਚ 22 ਅਰਬ ਡਾਲਰ ਦਾ ਵਾਧਾ ਹੋ ਰਿਹਾ ਹੈ। ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।