Thursday, April 9, 2020
Home > News > ਦੇਖੋ ਇੱਕ ਏਕੜ ‘ਚੋਂ ਇਹ ਨੌਜਵਾਨ ਕਮਾ ਰਿਹਾ 5 ਲੱਖ ਰੁਪਏ ਝੋਨਾ-ਕਣਕ ਭੁੱਲ ਜਾਓਗੇ

ਦੇਖੋ ਇੱਕ ਏਕੜ ‘ਚੋਂ ਇਹ ਨੌਜਵਾਨ ਕਮਾ ਰਿਹਾ 5 ਲੱਖ ਰੁਪਏ ਝੋਨਾ-ਕਣਕ ਭੁੱਲ ਜਾਓਗੇ

ਪੰਜਾਬ ਦੇ ਕਿਸਾਨ ਰਵਾਇਤੀ ਫ਼ਸਲਾਂ ਕਣਕ ਅਤੇ ਝੋਨੇ ਨੂੰ ਹੀ ਮਹੱਤਤਾ ਦੇ ਰਹੇ ਹਨ । ਝੋਨੇ ਦੀ ਫ਼ਸਲ ਕਾਰਨ ਪੰਜਾਬ ਦੇ ਪਾਣੀ ਦਾ ਪੱਧਰ ਦਿਨੋ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ । ਪਰ ਆਹ ਵੀਡੀਓ ਵੇਖ ਕੇ ਤੁਸੀਂ ਖੁਦ ਇਸ ਵੀਰ ਦੀ ਤਰੀਫ ਕਰੋਗੇ ਤੇ ਹੋਰ ਕਿਸਾਨਾ ਨੂੰ ਵੀ ਇਹ ਖੇਤੀ ਕਰਨ ਵਾਸਤੇ ਵੀਡੀਓ ਸ਼ੇਅਰ ਕਰੋਗੇ। ਏਸੇ ਕਰਕੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਅਪਣਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ । ਅਜਿਹੇ ਮਾਹੌਲ ਵਿੱਚ ਬਰਨਾਲਾ ਦੇ ਪਿੰਡ ਠੁਲੇਵਾਲ ਦੇ ਇੱਕ ਨੌਜਵਾਨ ਕਿਸਾਨ ਨੇ ਬਦਲਵੀਂ ਖੇਤੀ ਕਰਨ ਨੂੰ ਪਹਿਲ ਦਿੱਤੀ ਹੈ । ਇਸ ਬਦਲਵੀਂ ਖੇਤੀ ਤਹਿਤ 5 ਲੱਖ ਰੁਪਏ ਪ੍ਰਤੀ ਏਕੜ ਇੱਕ ਸਾਲ ਦੀ ਆਮਦਨ ਹੋ ਸਕਦੀ ਹੈ। ਬਰਨਾਲਾ ਦੇ ਪਿੰਡ ਠੁਲੇਵਾਲ ਦੇ ਨੌਜਵਾਨ ਕਿਸਾਨ ਨੇ ਰਵਾਇਤੀ ਖੇਤੀ ਤੋਂ ਪਾਸੇ ਹਟਦਿਆਂ ਡੈਗਨ ਫਰੂਟ ਦੀ ਖੇਤੀ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ , ਜਿਸ ਤਹਿਤ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਜ ਲੱਖ ਰੁਪਏ ਸਾਲਾਨਾ ਕਮਾਈ ਕੀਤੀ ਜਾ ਸਕਦੀ ਹੈ । ਨੌਜਵਾਨ ਕਿਸਾਨ ਸਤਨਾਮ ਸਿੰਘ ਵੱਲੋਂ ਆਪਣੇ ਖੇਤ ਵਿੱਚ ਡੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਗਈ ਹੈ । ਡੈਗਨ ਫਰੂਟ ਨਾਮ ਦਾ ਫਲ ਡੇਂਗੂ ਦੀ . ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦਾ ਹੈ । ਸਰੀਰ ਵਿੱਚ ਘਟੇ ਸੈੱਲਾਂ ਦੀ ਪੂਰਤੀ ਕਰਦਾ ਹੈ । ਇਸ ਤੋਂ ਇਲਾਵਾ ਇਸ ਫਲ ਨੂੰ ਅਮੀਰ ਲੋਕ ਇੱਕ ਆਪਣੇ ਉੱਚੇ ਰਸੂਖ਼ ਦੇ ਵਜੋਂ ਵੀ ਵਰਤਦੇ ਹਨ । ਅੱਜ ਕੱਲ ਇਸ ਫਲ ਦੀ ਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਵਿੱਚ ਕਾਫ਼ੀ ਮੰਗ ਚੱਲ ਰਹੀ ਹੈ । ਡ੍ਰੈਗਨ ਫਰੂਟ ਦੀ ਖੇਤੀ ਲਈ ਇੱਕ ਵਾਰ ਕਲਮਾਂ ਲਗਾ ਕੇ 15 ਸਾਲ ਫਲ ਲਿਆ ਜਾ ਸਕਦਾ ਹੈ । ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਖੇਤੀ ਵਿਚ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ । ਗਰਮੀ ਦੇ ਮੌਸਮ ਵਿੱਚ ਦਸ ਦਿਨਾਂ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਮਹੀਨੇ ਵਿੱਚ ਇੱਕ ਵਾਰ ਡੈਗਨ ਫ਼ਰੂਟ ਦੇ ਪੌਦਿਆਂ ਨੂੰ ਪਾਣੀ ਦੇਣ ਦੀ ਲੋੜ ਪੈਂਦੀ ਹੈ । ਇਨ੍ਹਾਂ ਸਾਰੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਸਤਨਾਮ ਸਿੰਘ ਨੇ ਆਪਣੇ ਖੇਤ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ । ਪੜ੍ਹਾਈ ਦੇ ਪੱਖ ਤੋਂ ਕੰਪਿਊਟਰ ਇੰਜਨੀਅਰਿੰਗ ਦੀ ਡਿਗਰੀ ਕਰ ਚੁੱਕਿਆ ਸਤਨਾਮ ਸਿੰਘ ਇੱਕ ਤਕਨੀਕੀ ਪੱਖ ਤੋਂ ਖੇਤੀ ਕਰਨ ਨੂੰ ਪਹਿਲ ਦੇ ਰਿਹਾ ਹੈ । ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਇੱਕ ਬਾਗਵਾਨੀ ਖੇਤੀ ਦੀ ਕਿਸਮ ਹੈ । ਸਭ ਤੋਂ ਪਹਿਲਾਂ ਉਹ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇ ਅਤੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਡਰੈਗਨ ਫਰੂਟ ਦੀਆਂ ਕਲਮਾਂ ਲਿਆ ਕੇ ਇੱਕ ਟਰਾਇਲ ਦੇ ਤੌਰ ‘ਤੇ ਇਸ ਦੀ ਖੇਤੀ ਕਰਨੀ ਸ਼ੁਰੂ ਕੀਤੀ । ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿੱਚ ਡੈਗਨ ਫਰੂਟ ਦੀਆਂ ਸਿਰਫ਼ 500 ਕਲਮਾਂ ਲਗਾ ਕੇ ਖੇਤੀ ਸ਼ੁਰੂ ਕੀਤੀ । ਜਿਸ ਦਾ ਨਤੀਜਾ ਚੰਗਾ ਨਿਕਲਿਆ । ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਡੇਢ ਏਕੜ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ । ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਦੀ ਖੇਤੀ ਵਿੱਚ ਤਿੰਨ ਸਾਲ ਬਾਅਦ ਚੰਗੀ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ । ਫ਼ਸਲ ਦੇ ਤੀਜੇ ਸਾਲ ਵਿੱਚ ਜਾ ਕੇ ਇੱਕ ਏਕੜ ਫ਼ਸਲ ਤੋਂ ਪੰਜ ਲੱਖ ਰੁਪਏ ਆਮਦਨ ਕਮਾਈ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਏਕੜ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਚਾਰ ਲੱਖ ਦੇ ਕਰੀਬ ਖਰਚ ਵੀ ਕਰਨਾ ਪੈਂਦਾ ਹੈ । ਕਿਉਂਕਿ ਡਰੈਗਨ ਫਰੂਟ ਦੀਆਂ ਕਲਮਾਂ , ਇਸ ਨੂੰ ਲਗਾਉਣ ਲਈ ਪੱਥਰ ਵਾਲੇ ਖੰਭਿਆਂ , ਪਾਣੀ ਲਗਾਉਣ ਲਈ ਡਰਿੱਪ ਸਿਸਟਮ ਅਤੇ ਮਜ਼ਦੂਰਾਂ ਦਾ ਕਾਫੀ ਖਰਚ ਹੁੰਦਾ ਹੈ । ਉਨਾਂ ਦੱਸਿਆ ਕਿ ਇੱਕ ਏਕੜ ਵਿੱਚ 400 ਪੱਥਰ ਦੇ ਪੋਲ ਲੱਗਦੇ ਹਨ । ਇੱਕ ਪੋਲ ‘ ਤੇ ਚਾਰ ਪੌਦੇ ਡਰੈਗਨ ਫਰੂਟ ਦੀਆਂ ਲਗਾਏ ਜਾਂਦੇ ਹਨ । ਇੱਕ ਪੌਦੇ ਤੋਂ ਦੋ ਤੋਂ ਤਿੰਨ ਕਿੱਲੋ ਫਲ ਪ੍ਰਾਪਤ ਹੁੰਦਾ ਹੈ । ਇੱਕ ਏਕੜ ਵਿੱਚ ਘੱਟ ਤੋਂ ਘੱਟ ਚਾਰ ਹਜ਼ਾਰ ਕਿੱਲੋ ਡਰੈਗਨ ਫਰੂਟ ਦਾ ਝਾੜ ਲਿਆ ਜਾ ਸਕਦਾ ਹੈ । ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਦੀ ਖੇਤੀ ਦਾ ਇਕ ਹੋਰ ਫਾਇਦਾ ਇਹ ਹੈ ਕਿ ਡਰੈਗਨ ਫਰੂਟ ਦੀ ਖੇਤੀ ਵਾਲੀ ਜ਼ਮੀਨ ਵਿੱਚ ਹੋਰ ਛੋਟੀਆਂ ਫ਼ਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ । ਡਰੈਗਨ ਫਰੂਟ ਦੇ ਖੇਤ ਵਿੱਚ ਗੋਭੀ , ਗਾਜਰਾਂ , ਛੋਲੇ ਵਰਗੀਆਂ ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਏਕੜ ਡਰੈਗਨ ਫਰੂਟ ਦੇ ਖੇਤ ਵਿੱਚ ਛੋਲਿਆਂ ਦੀ ਫਸਲ ਵੀ ਬੀਜੀ ਗਈ ਹੈ । ਕਿਸਾਨ ਸਤਨਾਮ ਨੇ ਦੱਸਿਆ ਕਿ ਡੈਗਨ ਫਰੂਟ ਦੇ ਮੰਡੀਕਰਨ ਵਿੱਚ ਵੀ ਕੋਈ ਸਮੱਸਿਆ ਨਹੀਂ ਹੈ । ਇਸ ਸਮੇਂ ਡਰੈਗਨ ਫਰੂਟ ਦੀ ਮੰਗ ਕਾਫ਼ੀ ਜ਼ਿਆਦਾ ਹੈ । ਥਾਈਲੈਂਡ ਵਰਗੇ ਦੇਸ਼ ਤੋਂ ਭਾਰਤ ਵਿੱਚ ਡਰੈਗਨ ਫਰੂਟ ਸਪਲਾਈ ਹੋ ਰਿਹਾ ਹੈ । ਕਿਉਂਕਿ ਭਾਰਤ ਵਿੱਚ ਡੈਗਨ ਫਰੂਟ ਦੀ ਮੰਗ ਇਸ ਦੀ ਪੈਦਾਵਾਰ ਤੋਂ ਜ਼ਿਆਦਾ ਹੈ । ਜਿਸ ਕਰਕੇ ਡੈਗਨ ਫਰੂਟ ਦੀ ਖੇਤੀ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਕਿਸਾਨ ਡਰੈਗਨ ਫਰੂਟ ਨੂੰ ਖੁਦ ਪੈਕਿੰਗ ਕਰਕੇ ਖੁਦ ਪੈਕਿੰਗ ਕਰਕੇ ਆਪਣੇ ਬਰਾਂਡ ਬਣਾ ਕੇ ਵੇਚ ਸਕਦੇ ਹਨ । ਉਨਾਂ ਦੱਸਿਆ ਕਿ ਉਸ ਕੋਲ ਆਨਲਾਈਨ ਡਰੈਗਨ ਫਰੂਟ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ । ਉਹ ਕੋਰੀਅਰ ਰਾਹੀਂ ਲੋਕਾਂ ਨੂੰ ਤਿੰਨ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਡਰੈਗਨ ਫਰੂਟ ਵੇਚ ਰਹੇ ਹਨ । ਮਾਰਕੀਟ ਰੇਟ ਵੀ ਡੇਢ ਸੌ ਤੋਂ ਦੋ ਸੌ ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ।