Monday, April 6, 2020
Home > News > ਨੌਕਰੀਆਂ ਹੀ ਨੌਕਰੀਆਂ! ਹੋ ਜਾਓ ਤਿਆਰ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ,!

ਨੌਕਰੀਆਂ ਹੀ ਨੌਕਰੀਆਂ! ਹੋ ਜਾਓ ਤਿਆਰ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ,!

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ: ਪੰਜਾਬ ਵਿਚ ਡਾਕਟਰੀ ਉਪਕਰਣਾਂ ਅਤੇ ਸਰਜੀਕਲ ਉਪਕਰਣਾਂ ਨੂੰ ਬਣਾਉਣ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਹੁਣ ਛੇਤੀ ਹੀ ਰੁਜਗਾਰ ਮੁਹਇਆ ਕਰਾਇਆ ਜਾ ਸਕੇਗਾ। ਹੁਣ ਛੇਤੀ ਹੀ ਸੂਬੇ ਵਿੱਚ ਕੰਮ ਕਰਨ ਵਾਲਿਆਂ ਨੂੰ ਵਧੀਆ ਨੌਕਰੀ ਮਿਲ ਸਕੇਗੀ। ਦੱਸ ਦਈਏ ਸੂਬਾ ਸਰਕਾਰ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਰੁਝੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਫੋਕਲ ਪੁਆਇੰਟ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲੇ ਵਿੱਚ ਸਥਿਤ ਹਨ। ਸਰਕਾਰ ਇਨ੍ਹਾਂ ਸ਼ਹਿਰਾਂ ਵਿੱਚ ਕੰਪਨੀਆਂ ਨੂੰ ਪਲਾਟ ਦੇਵੇਗੀ ਤਾਂ ਜੋ ਉਹ ਆਸਾਨੀ ਨਾਲ ਆਪਣਾ ਕੰਮ ਸ਼ੁਰੂ ਕਰ ਸਕਣ। ਇਸਦੇ ਨਾਲ ਹੀ ਸਰਕਾਰ ਉਨ੍ਹਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਬਸਿਡੀ ਵੀ ਦੇਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ, ਸਰਕਾਰ ਡਾਕਟਰੀ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਰਾਹਤ ਦੇਣ ‘ਤੇ ਵਿਚਾਰ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ। ਖੇਤਰ ਵਿੱਚ ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਛੇਤੀ ਹੀ ਇੱਕ ਵਿਸ਼ੇਸ਼ ਕਾਨਫ਼ਰੰਸ ਬੁਲਾਈ ਜਾਵੇਗੀ। ਇਹ ਮੈਡੀਕਲ ਉਪਕਰਣ ਅਤੇ ਸਰਜੀਕਲ ਟੂਲ ਬਣਾਉਣ ਵਾਲੇ ਵੱਡੇ ਉਦਯੋਗਪਤੀਆਂ ਨੂੰ ਸੱਦਾ ਦੇਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਦੇਸ਼ ਵਿੱਚ ਆਰਥਿਕ ਮੰਦੀ ਦੇ ਬਾਵਜੂਦ, ਪਿਛਲੇ ਦੋ ਸਾਲਾਂ ਵਿੱਚ ਪੰਜਾਬ ਨੇ 9.75% ਦਾ ਸੀਏਜੀਆਰ ਦਰਜ ਕੀਤਾ ਹੈ। ਮੈਂ ਪੰਜਾਬ ਦੇ ਉਦਯੋਗੀਕਰਨ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਕਿਉਂਕਿ ਇਸ ਨਾਲ ਹੀ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਦੇ ਸਹੀ ਮੌਕੇ ਮਿਲਣਗੇ। ਮੈਂ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹਰ ਸਾਰਥਕ ਕਦਮ ਚੁੱਕ ਰਿਹਾ ਹਾਂ ਅਤੇ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਭਾਰਤ ਦੀ ਉਦਯੋਗਿਕ ਰਾਜਧਾਨੀ ਬਣਾਉਣ’ ਤੇ ਕੰਮ ਕਰਾਂਗੇ।ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਉਹ ਆਪਣਾ ਭਵਿੱਖ ਪੰਜਾਬ ਵਿੱਚ ਹੀ ਬਣਾ ਸਕਦੇ ਹਨ ਬਸ ਲੋੜ ਹੈ ਹੁਨਰਮੰਦ ਨੌਜਵਾਨਾਂ ਦੀ ਜੋ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਤੇ ਅੱਗੇ ਆਉਣ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਚ ਬੇਰੋਜਗਾਰੀ ਨੇ ਨੌਜਵਾਨ ਵਰਗ ਨੂੰ ਨਿਰਾਸ਼ ਕੀਤਾ ਹੋਇਆ ਹੈ।