Thursday, April 9, 2020
Home > News > ਖੁਸ਼ਖਬਰੀ ਵੋਡਾਫੋਨ-ਆਈਡੀਆ ਤੇ ਏਅਰਟੈੱਲ ਦਾ ਇਹ ਵੱਡਾ ਐਲਾਨ

ਖੁਸ਼ਖਬਰੀ ਵੋਡਾਫੋਨ-ਆਈਡੀਆ ਤੇ ਏਅਰਟੈੱਲ ਦਾ ਇਹ ਵੱਡਾ ਐਲਾਨ

ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਕਰੋੜਾਂ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਐਫਯੂਪੀ ਮਿੰਟ ਚਾਰਜ ਨੂੰ ਵਾਪਸ ਲੈ ਲਿਆ ਹੈ। ਯਾਨੀ ਹੁਣ ਗ੍ਰਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅਨਲਿਮਟਡ ਕਾਲਿੰਗ ਦੀ ਸਹੂਲਤ ਮਿਲੇਗੀ।ਨਵੇਂ ਟੈਰਿਫ ਰੇਟਸ ਦੇ ਲਾਗੂ ਹੋਣ ਤੋਂ ਬਾਅਦ ਕਾਲਿੰਗ ‘ਤੇ ਫੇਅਰ ਯੂਜ਼ੇਜ ਪਾਲਿਸੀ (ਐਫਯੂਪੀ) ਮਿੰਟ ਤੈਅ ਕਰ ਦਿੱਤੇ ਗਏ ਸੀ। ਤੁਹਾਨੂੰ ਦੱਸ ਦੇਈਏ ਕਿ ਯੂਜ਼ਰਸ ਨੂੰ ਇਹ ਸਹੂਲਤ ਅਨਲਿਮਟਡ ਪਲਾਨ ਦੇ ਨਾਲ ਮਿਲੇਗੀ। ਵੋਡਾਫੋਨ ਆਈਡੀਆ ਅਤੇ ਏਅਰਟੈਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਕੰਪਨੀ ਨੇ ਦੱਸਿਆ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਅੱਗੇ ਵੀ ਗ੍ਰਾਹਕਾਂ ਨੂੰ ਫਰੀ ਅਨਲਿਮਟਡ ਦੀ ਸਹੂਲਤ ਮਿਲਦੀ ਰਹੇਗੀ। ਯਾਨੀ ਹੁਣ ਦੂਜੀਆਂ ਕੰਪਨੀਆਂ ਦੇ ਨੈੱਟਵਰਕ ‘ਤੇ ਕਾਲ ਕਰਨ ਲਈ ਇਹਨਾਂ ਕੰਪਨੀਆਂ ਦੇ ਗ੍ਰਾਹਕਾਂ ਨੂੰ ਕੋਈ ਭੁਗਤਾਨ ਨਹੀਂ ਕਰਨਾ ਹੋਵੇਗਾ। ਦੱਸਣਯੋਗ ਹੈ ਕਿ 3 ਦਸੰਬਰ 2019 ਤੋਂ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਸਾਰੇ ਪਲਾਨ ਦੇ ਨਾਲ ਐਫਯੂਪੀ ਸ਼ੁਰੂ ਕੀਤੀ ਸੀ। ਇਸ ਫੈਸਲੇ ਤੋਂ ਪਹਿਲਾਂ ਕੰਪਨੀ ਨੇ ਫਰੀ ਮਿੰਟ ਨਿਰਧਾਰਿਤ ਕਰ ਦਿੱਤੇ ਸੀ। ਯਾਨੀ ਕਿ 28 ਦਿਨਾਂ ਦੇ ਪਲਾਨ ‘ਤੇ ਯੂਜ਼ਰ ਨੂੰ 1000 ਫਰੀ ਮਿੰਟ ਦਿੱਤੇ ਜਾ ਰਹੇ ਸੀ ਜਦਕਿ 84 ਦਿਨਾਂ ਦੇ ਪਲਾਨ ‘ਤੇ 300 ਮਿੰਟ ਦਿੱਤੇ ਜਾ ਰਹੇ ਸੀ। ਦੱਸ ਦਈਏ ਕਿ ਹਾਲਾਂਕਿ ਹੁਣ ਸਭ ਤੋਂ ਜ਼ਿਆਦਾ ਦਬਾਅ ਵਿਚ ਜੋ ਕੰਪਨੀ ਹੈ ਉਹ ਰਿਲਾਇੰਸ ਜੀਓ ਹੈ। ਕੰਪਨੀ ਕਾਲਿੰਗ ਲਈ ਗ੍ਰਾਹਕਾਂ ਕੋਲੋਂ 6 ਪੈਸੇ ਪ੍ਰਤੀ ਮਿੰਟ ਆਈਯੂਸੀ ਚਾਰਜ ਲੈ ਰਹੀ ਹੈ। ਅਜਿਹੇ ਵਿਚ ਹੋਰ ਕੰਪਨੀਆਂ ਦੇ ਨਵੇਂ ਟੈਰਿਫ ਲਾਗੂ ਕਰਨ ਦੇ ਬਾਵਜੂਦ ਕਾਲਿੰਗ ਫਰੀ ਕਰਨ ਨਾਲ ਜੀਓ ‘ਤੇ ਵੀ ਫਰੀ ਕਾਲਿੰਗ ਦਾ ਦਬਾਅ ਹੋਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਿਲਾਇੰਸ ਜੀਓ ਨੇ ਨਵੇਂ ਟੈਰਿਫ ਰੇਟ ਲਾਗੂ ਕਰਦੇ ਹੋਏ ਅਪਣੇ ਕੁਝ ਟੈਰਿਫ ਨੂੰ 40 ਫੀਸਦੀ ਮਹਿੰਗਾ ਕਰ ਦਿੱਤਾ ਹੈਤਾਂ ਕੁਝ ਨੂੰ 25 ਫੀਸਦੀ ਸਸਤਾ ਕਰ ਦਿੱਤਾ ਹੈ। ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਸਲਾਹ ਦਿੱਤੀ ਹੈ ਕਿ ਟੈਲੀਕਾਮ ਸੈਕਟਰ ਵਿਚ ਹਾਲੇ ਪ੍ਰਾਈਸ ਵਾਰ ਖਤਮ ਨਹੀਂ ਹੋਈ ਹੈ ਅੱਗੇ ਵੀ ਇਹ ਜਾਰੀ ਰਹੇਗਾ। ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਉ