Thursday, April 9, 2020
Home > News > ਦੇਖੋ ਬਾਈ ਨੇ ਤਾਂ ਕਮਾਲ ਕਰਤੀ, ਕਿਸਾਨਾਂ ਵਾਸਤੇ ਬਣਾ ਦਿੱਤਾ ਨਵਾਂ ਤੇ ਘੱਟ ਖਰਚੇ ਵਾਲਾ ਮਿੰਨੀ ਟਰੈਕਟਰ

ਦੇਖੋ ਬਾਈ ਨੇ ਤਾਂ ਕਮਾਲ ਕਰਤੀ, ਕਿਸਾਨਾਂ ਵਾਸਤੇ ਬਣਾ ਦਿੱਤਾ ਨਵਾਂ ਤੇ ਘੱਟ ਖਰਚੇ ਵਾਲਾ ਮਿੰਨੀ ਟਰੈਕਟਰ

ਇਨਸਾਨ ਦਾ ਜਜ਼ਬਾ ਉਸ ਨੂੰ ਬੁਲੰਦੀ ਤੇ ਲਿਜਾਣ ਲਈ ਪ੍ਰੇਰਿਤ ਕਰਦਾ ਹੈ, ਜਿਸ ਦੀ ਉਦਾਹਰਨ ਬਰਨਾਲਾ ਦਾ ਸਿਰਫ ਸੱਤਵੀਂ ਪਾਸ ਜਗਵਿੰਦਰ ਸਿੰਘ ਬਣਿਆ ਹੈ। ਇਸ ਸੱਤਵੀਂ ਪਾਸ ਮਕੈਨਿਕ ਨੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਵੀਡੀਓ ਵੇਖ ਤੁਸੀਂ ਇਸ ਟਰੈਕਟਰ ਦੇ ਸਾਰੇ ਫ਼ੀਚਰ ਜਾਣ ਜਾਓਗੇ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੌਜਵਾਨ ਨੂੰ ਵਿੱਤੀ ਮਦਦ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰੇ। ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਿੰਨੀ ਟਰੈਕਟਰ ਨੂੰ ਬਣਾਉਣ ਲਈ ਸਾਰਾ ਸਾਮਾਨ ਕਬਾੜ ਤੋਂ ਇਕੱਠਾ ਕੀਤਾ ਗਿਆ ਹੈ ਅਤੇ ਇਸ ਨੂੰ ਬਣਾਉਣ ਵਿੱਚ 70 ਤੋਂ 80 ਹਜ਼ਾਰ ਰੁਪਏ ਖਰਚ ਆਇਆ ਹੈ। ਉਸ ਨੇ ਦੱਸਿਆ ਕਿ ਘਰ ਵਾਲੇ ਟਰੈਕਟਰ ਬਣਾ ਕੇ ਉਸ ਨੂੰ ਬਹੁਤ ਸਕੂਨ ਅਤੇ ਖੁਸ਼ੀ ਮਿਲੀ ਹੈ। ਉਸ ਨੇ ਦੱਸਿਆ ਕਿ ਇਹ ਮਿਨੀ ਟ੍ਰੇਕਟਰ ਵੱਡੇ ਟਰੈਕਟਰਾਂ ਦੀ ਤਰ੍ਹਾਂ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਸਹਾਈ ਹੋਵੇਗਾ। ਟਰੈਕਟਰ 40 ਕੁਇੰਟਲ ਤੱਕ ਦਾ ਭਾਰ ਟਰਾਲੀ ਵਿੱਚ ਖਿੱਚ ਸਕਦਾ ਹੈ ਅਤੇ 32 ਤੋਂ 35 ਕਿਲੋਮੀਟਰ ਪ੍ਰਤੀ ਲੀਟਰ ਇਸ ਦੀ ਐਵਰੇਜ ਹੈ। ਇਸ ਮਿੰਨੀ ਟਰੈਕਟਰ ਵਿੱਚ ਥ੍ਰੀ ਵੀਲਰ ਦਾ ਤੀਜਾ ਲਗਾਇਆ ਗਿਆ ਹੈ ਅਤੇ ਬਾਕੀ ਸਾਮਾਨ ਕਬਾੜ ਵਿੱਚੋਂ ਇਕੱਠਾ ਕਰ ਕੇ ਲਗਾਇਆ ਗਿਆ ਹੈ। ਇਸ ਮਿੰਨੀ ਟਰੈਕਟਰ ਵਿੱਚ ਕਾਰ ਦੀ ਤਰ੍ਹਾਂ ਪਾਵਰ ਸਟੇਰਿੰਗ ਹੈ ਅਤੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਮਿੰਨੀ ਟਰੈਕਟਰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਨੂੰ ਉਨ੍ਹਾਂ ਇਕੱਲੇ ਨੇ ਹੀ ਬਣਾਇਆ ਹੈ ਅਤੇ ਇਸ ਨੂੰ ਹੋਰ ਪਾਵਰਫੁੱਲ ਬਣਾਉਣ ਲਈ ਯਤਨ ਕਰ ਰਹੇ ਹਨ। ਜੇਕਰ ਕੋਈ ਕੰਪਨੀ ਜਾਂ ਕੋਈ ਵਿਅਕਤੀ ਉਨ੍ਹਾਂ ਤੋਂ ਟਰੈਕਟਰ ਬਣਾਉਣ ਦੀ ਮੰਗ ਕਰੇਗਾ ਤਾਂ ਉਹ ਖੁਸ਼ੀ ਖੁਸ਼ੀ ਇਹ ਟਰੈਕਟਰ ਬਣਾ ਕੇ ਦੇਣਗੇ।