Friday, April 10, 2020
Home > News > ਪੰਜਾਬ ਲਈ ਕੈਪਟਨ ਨੇ ਕਰਤਾ ਵੱਡਾ ਐਲਾਨ ਮਿਲਣਗੇ ਸਭ ਨੂੰ ਖੁੱਲ੍ਹੇ ਗੱਫੇ ਲੱਗਣਗੀਆਂ ਮੌਜਾਂ

ਪੰਜਾਬ ਲਈ ਕੈਪਟਨ ਨੇ ਕਰਤਾ ਵੱਡਾ ਐਲਾਨ ਮਿਲਣਗੇ ਸਭ ਨੂੰ ਖੁੱਲ੍ਹੇ ਗੱਫੇ ਲੱਗਣਗੀਆਂ ਮੌਜਾਂ

ਪੰਜਾਬ ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਦੀ ਅੱਜ ਸਮਾਪਤੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਿਵੇਸ਼ ਕਰਨ ਆਈਆਂ ਕੰਪਨੀਆਂ ਨੂੰ ਹਰ ਸੁਵਿਧਾ ਦੇਣ ਦਾ ਵਾਅਦਾ ਕੀਤਾ। ਦੋ ਦਿਨ ਦੇ ਇਨਵੈਸਟ ਸਮਿਟ ਵਿੱਚ ਗੰਭੀਰ ਚਰਚਾ ਹੋਈ, ਜਿਸ ਦੌਰਾਨ ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਪਾਲਿਸੀਆਂ ਵੱਧ ਧਿਆਨ ਰੱਖਿਆ। ਸਰਕਾਰ ਵੱਲੋਂ ਇਹ ਸਮਿਟ ਵਿੱਚ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਉੱਤੇ ਵੀ ਫੋਕਸ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਬਾਹਰਲੀਆਂ ਸਟੇਟਾਂ ਵਿੱਚ ਜਾਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ, ਜੇਕਰ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਉਨ੍ਹਾਂ ਦੀ ਘਰ ਵਾਪਸੀ ਹੋਵੇਗੀ। ਕੈਪਟਨ ਨੇ ਆਪਣੀ ਸਪੀਚ ਵਿੱਚ ਇੰਨਾ ਵੀ ਕਹਿ ਦਿੱਤਾ ਕਿ ਜੇਕਰ ਪੰਜਾਬ ਵਿੱਚ ਕੋਈ ਕੱਲ੍ਹ ਨੂੰ ਹੀ ਆਪਣਾ ਪਲਾਂਟ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਵੇਗੀ। ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੇ ਬਿਨਾਂ ਕਿਸੇ ਫਾਰਮੈਲਿਟੀ ਤੋਂ ਉਹ ਇੱਕ ਦਿਨ ਦੇ ਅੰਦਰ ਅੰਦਰ ਆਪਣਾ ਕੰਮ ਪੰਜਾਬ ਵਿੱਚ ਸ਼ੁਰੂ ਕਰ ਸਕਦਾ ਹੈ। ਦੋ ਦਿਨ ਦੇ ਸਮੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਸਰਾਂ ਦੀ ਟੀਮ ਗਠਨ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਕੰਪਨੀਆਂ ਦੀ ਦੇਖ ਰੇਖ ਉਹ ਅਫ਼ਸਰਾਂ ਦੀ ਟੀਮ ਕਰੇਗੀ ਤੇ ਤੀਹ ਦਿਨ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।ਸਰਕਾਰ ਵੱਲੋਂ ਜਾਪਾਨੀ ਕੰਪਨੀਆਂ ਤੇ ਵੱਡਾ ਫੋਕਸ ਕੀਤਾ ਗਿਆ ਸੀ। ਜਾਪਾਨੀ ਕੰਪਨੀਆਂ ਦੇ ਸੈਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੰਪਨੀਆਂ ਨੇ ਪੰਜਾਬ ਨੂੰ ਸਮਝਿਆ ਹੈ। ਹੁਣ ਸਮਝਣ ਤੋਂ ਬਾਅਦ ਉਹ ਕੰਪਨੀਆਂ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਹਿਸਾਬ ਕਿਤਾਬ ਲਾਉਣਗੀਆਂ। ਜਿਸ ਤਰ੍ਹਾਂ ਜਾਪਾਨੀ ਕੰਪਨੀਆਂ ਨੇ ਸੋਚ ਵਿਚਾਰਨ ਦਾ ਸਮਾਂ ਮੰਗਿਆ, ਉਸ ਤਰ੍ਹਾਂ ਇੰਟਰਨੈਸ਼ਨਲ ਟਰੈਕਟਰਜ਼ ਦੇ ਵਾਈਸ ਚੇਅਰਮੈਨ ਏਐਸ ਮਿੱਤਲ ਨੇ ਚਰਚਾ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਸਿੱਧਾ ਸਪਲਾਇਰਜ਼ ਨਾਲ ਸੰਪਰਕ ਸਾਧਣਾ ਚਾਹੀਦਾ ਹੈ ਤਾਂ ਕਿ ਜ਼ਰੂਰਤ ਦੇ ਹਿਸਾਬ ਨਾਲ ਸਮੇਂ ਸਿਰ ਪੰਜਾਬ ਵਿੱਚ ਜਾਪਾਨੀ ਕੰਪਨੀਆਂ ਪਹੁੰਚ ਸਕਣ।ਹੁਣ ਤੀਹ ਦਿਨ ਦੇ ਅੰਦਰ-ਅੰਦਰ ਪੰਜਾਬ ਸਰਕਾਰ ਇਸ ਸਮਿਟ ਦੀ ਰਿਪੋਰਟ ਬਣਾਏਗੀ। ਉਸ ਤੋਂ ਹੀ ਪਤਾ ਲੱਗੇਗਾ ਕਿ ਆਖਰ ਕਿਹੜੇ ਕਿਹੜੇ ਕਾਰੋਬਾਰੀ ਪੰਜਾਬ ਵਿੱਚ ਆਉਣ ਲਈ ਤਿਆਰ ਹਨ।