Friday, April 10, 2020
Home > News > ਵਿਦੇਸ਼ ਜਾਣ ਦੇ ਚੱਕਰ ਵਿੱਚ ਮੁੰਡਾ ਕਰਦਾ ਸੀ ਦੋ ਨੰਬਰੀ ਕੰਮ ‘ਅੰਮ੍ਰਿਤਸਰ ਪੁਲਸ ਨੇ ਕੀਤਾ ਖੁਲਾਸਾ

ਵਿਦੇਸ਼ ਜਾਣ ਦੇ ਚੱਕਰ ਵਿੱਚ ਮੁੰਡਾ ਕਰਦਾ ਸੀ ਦੋ ਨੰਬਰੀ ਕੰਮ ‘ਅੰਮ੍ਰਿਤਸਰ ਪੁਲਸ ਨੇ ਕੀਤਾ ਖੁਲਾਸਾ

ਪੰਜਾਬ ਵਿਚ ਹਰ ਸਾਲ ਅਨੇਕਾਂ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਨ ਕੁੱਝ ਨੌਜਵਾਨ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੁੱਝ ਇਸ ਤਰ੍ਹਾਂ ਦਾ ਕਰ ਬੈਠਦੇ ਨੇ ਕੇ ਫਿਰ ਸਾਰੀ ਉਮਰ ਦਾ ਪਛਤਾਵਾ ਪੱਲੇ ਪੈ ਜਾਂਦਾ ਹੈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਦੇ ਚੱਕਰ ਵਿੱਚ ਇਸ ਨੌਜਵਾਨ ਨੇ ਐਸਾ ਸ਼ਾਰਟਕੱਟ ਮਾਰਿਆ ਕਿ ਹੁਣ ਸਮਾਜਿਕ ਜ਼ਿੰਦਗੀ ਤੋਂ ਕੱਟ ਹੋ ਕੇ ਬਾਕੀ ਦੀ ਜ਼ਿੰਦਗੀ ਜੇਲ ਵਿੱਚ ਬਿਤਾਉਣੀ ਪਵੇਗੀ। ਦਰਅਸਲ ਇਹ ਨੌਜਵਾਨ ਕਪੂਰਥਲਾ ਦਾ ਰਹਿਣ ਵਾਲਾ ਅਤੇ ਇਹ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ਵਿੱਚ ਗਲਤ ਰਸਤੇ ‘ਤੇ ਐਸਾ ਤੁਰਿਆ ਕਿ ਅੱਜ ਅੰਮ੍ਰਿਤਸਰ ਪੁਲਿਸ ਨੇ ਇਸ ਨੂੰ 260 ਗ੍ਰਾਮ ਹੈਰੋ ਇਨ ਨਾਲ ਦ-ਬੋ-ਚ ਲਿਆ। ਇਸ ਸਬੰਧੀ ਅੰਮ੍ਰਿਤਸਰ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਆਓ ਤੁਸੀਂ ਸੁਣੋ ਪੂਰੀ ਕਹਾਣੀ। ਫਿਲਹਾਲ ਤਾਂ ਇਹ ਇਹ ਨੌਜਵਾਨ ਆਪਣੀ ਗਲਤੀ ਦੀ ਸਜ਼ਾ ਭੁਗਤੇਗਾ ਪਰ ਇਹ ਸੋਚਣ ਦੀ ਲੋੜ ਜਰੂਰ ਹੈ ਕਿ ਆਖਰ ਬਹੁਤੇ ਲੋਕ ਸ਼ਾਰਟ ਕੱਟ ਮਾਰਨ ਦੇ ਚੱਕਰ ਵਿੱਚ ਇਹ ਭੁੱਲ ਜਾਂਦੇ ਨੇ ਕਿ ਇਸਦਾ ਆਖਰ ਨਤੀਜਾ ਕੀ ਹੋਵੇਗਾ ਤੇ ਜਦ ਨਤੀਜਾ ਸਾਹਮਣੇ ਆਵੇਗਾ ਤਾਂ ਉਹਨਾਂ ਤੋਂ ਉਮੀਦਾਂ ਲਾ ਕੇ ਬੈਠੇ ਲੋਕਾਂ ਦੇ ਮਨ ‘ਤੇ ਕੀ ਬੀਤੇਗੀ। ਸ਼ਾਰਟਕਟ ਵਾਲਾ ਤਰੀਕਾ ਹਮੇਸ਼ਾ ਹੀ ਇਨਸਾਨ ਨੂੰ ਗਲਤ ਸਾਈਡ ਲੈ ਕੇ ਜਾਂਦਾ ਹੈ ਜਿੱਥੇ ਪਛਤਾਵਾ ਸੋਚਣ ਤੋਂ ਬਿਨਾਂ ਹੋਰ ਕੁੱਝ ਨਹੀਂ ਮਿਲਦਾ ਇਸ ਤਰ੍ਹਾਂ ਦਾ ਇਸ ਨੌਜਵਾਨ ਨਾਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਏਅਰਪੋਰਟ ਤੇ ਜਾਅਲੀ ਕਰੰਸੀ ਤੇ ਸੋਨਾ ਫੜਿਆ ਗਿਆ ਸੀਜੋ ਇਸ ਤਰ੍ਹਾਂ ਹੀ ਰਾਤੋ-ਰਾਤ ਅਮੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਅੱਜ ਲੋੜ ਹੈ ਸਾਡੇ ਸਮਾਜ ਨੂੰ ਸੋਚਣ ਲਈ ਆਖਰ ਸਾਡੇ ਨੌਜਵਾਨ ਸ਼ਾਰਟਕਟ ਤਰੀਕਾ ਕਿਉ ਅਪਣਾ ਰਹੇ ਹਨ।