Thursday, April 9, 2020
Home > News > ਜਦੋਂ ਇਟਲੀ ਤੋਂ ਆਈ ਇੱਕ ਚਿੱਠੀ ਨੇ ਹਿਲਾਕੇ ਰੱਖ ਦਿੱਤਾ ਸਾਰਾ ਪਰਿਵਾਰ ਦੇਖੋ ਚਿੱਠੀ

ਜਦੋਂ ਇਟਲੀ ਤੋਂ ਆਈ ਇੱਕ ਚਿੱਠੀ ਨੇ ਹਿਲਾਕੇ ਰੱਖ ਦਿੱਤਾ ਸਾਰਾ ਪਰਿਵਾਰ ਦੇਖੋ ਚਿੱਠੀ

ਖੰਨਾ ਦੇ ਨੇੜੇ ਦੋਰਾਹਾ ਦੇ ਹੁਸ਼ਿਆਰ ਸਿੰਘ ਨਾਮ ਦੇ ਵਿਅਕਤੀ ਦੀ ਇਟਲੀ ਵਿੱਚ ਕਿਸੇ ਨੇ JAAN ਲੈ ਲਈ ਹੈ। ਉਹ 2008 ਵਿੱਚ ਇਟਲੀ ਗਿਆ ਸੀ। ਫੇਰ ਉਹ 2017-2018 ਵਿੱਚ ਵਾਪਸ ਭਾਰਤ ਆਇਆ ਅਤੇ ਸਾਲ ਭਰ ਰਹਿਣ ਪਿੱਛੋਂ ਜਨਵਰੀ 2019 ਵਿੱਚ ਇਟਲੀ ਵਾਪਸ ਚਲਾ ਗਿਆ। ਫੇਰ 10 ਫਰਵਰੀ ਤੋਂ ਬਾਅਦ ਉਸ ਦਾ ਫੋਨ ਨਹੀਂ ਆਇਆ। ਹੁਣ ਪਰਿਵਾਰ ਨੂੰ ਇੱਕ ਚਿੱਠੀ ਮਿਲੀ ਹੈ। ਜਿਸ ਵਿਚ ਲਿਖਿਆ ਹੈ ਕਿ ਉਸ ਦੀ ਕਿਸੇ ਨੇ ਜਾਨ ਲੈ ਲਈ ਹੈ। ਉਸ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ। ਉਸ ਦੀ ਪਤਨੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ ਦੇ ਪਤੀ ਬਾਰੇ ਸੱਚਾਈ ਪਤਾ ਕੀਤੀ ਜਾਵੇ। ਹੁਸ਼ਿਆਰ ਸਿੰਘ ਦੀ ਪਤਨੀ ਦੇ ਦੱਸਣ ਅਨੁਸਾਰ ਹੁਸ਼ਿਆਰ ਸਿੰਘ ਨੇ ਉਨ੍ਹਾਂ ਨਾਲ 10 ਫਰਵਰੀ ਨੂੰ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸ ਦਾ ਕੋਈ ਫੋਨ ਨਹੀਂ ਆਇਆ। ਕਾਫੀ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਹੁਸ਼ਿਆਰ ਸਿੰਘ ਦੇ ਨਾ ਮਿਲਣ ਬਾਰੇ ਜਾਣਕਾਰੀ ਸਾਂਝੀ ਕੀਤੀ। ਹੁਣ 25 ਤਰੀਕ ਨੂੰ ਉਨ੍ਹਾਂ ਨੂੰ ਇਕ ਚਿੱਠੀ ਮਿਲੀ ਹੈ। ਜਿਸ ਵਿਚ ਲਿਖਿਆ ਹੈ ਕਿ ਉਸ ਦੀ ਜਾਨ ਲੈ ਲਈ ਗਈ ਹੈ। ਉਹ ਪਹਿਲਾਂ ਜੈਪੁਰੇ ਰਹਿੰਦੇ ਸੀ। ਹੁਣ ਦੁਰਾਹੇ ਰਹਿਣ ਲੱਗੇ ਹਨ। ਡਰੈੱਸ ਦੀ ਵਜ੍ਹਾ ਕਰਕੇ ਵੀ ਚਿੱਠੀ ਲੇਟ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਅਜੇ ਛੋਟਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਪਤੀ ਦੀ ਦੇਹ ਬਾਰੇ ਜਾਣਕਾਰੀ ਦਿੱਤੀ ਜਾਵੇ। ਜੇਕਰ ਉਸ ਦੀ ਦੇਹ ਹੈ ਤਾਂ ਭਾਰਤ ਲਿਆਂਦੀ ਜਾਵੇ। ਉਨ੍ਹਾਂ ਦੇ ਪਤੀ ਨਾਲ ਕੀ ਹੋਇਆ ਹੈ। ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਸਮਾਜ ਤੋਂ ਵੀ ਮ ਦ ਦ ਦੀ ਅਪੀਲ ਕੀਤੀ ਹੈ। ਮ੍ਰਿ ਤਕ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਕੋਲ ਅਜੇ ਤੱਕ ਪ੍ਰਸ਼ਾਸਨ ਜਾਂ ਕੋਈ ਸੰਸਥਾ ਦਾ ਕੋਈ ਬੰਦਾ ਨਹੀਂ ਪਹੁੰਚਿਆ। ਉਨ੍ਹਾਂ ਨੇ ਵਿਦੇਸ਼ ਤੋਂ ਹੁਸ਼ਿਆਰ ਸਿੰਘ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਨ੍ਹਾਂ ਤੋਂ ਈਮੇਲ ਮੰਗੀ ਗਈ ਸੀ। ਹੁਣ ਉਨ੍ਹਾਂ ਨੇ ਈਮੇਲ ਕੀਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਨਾ ਕੋਈ ਜਵਾਬ ਮਿਲੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ