Monday, April 6, 2020
Home > News > ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ ਜਾਣੋ ਮੌਸਮ ਹਾਲ

ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ ਜਾਣੋ ਮੌਸਮ ਹਾਲ

ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ ਜਾਣੋ ਮੌਸਮ ਹਾਲ ‘ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮੌਸਮ ਨਾਲ ਜੁੜੀ ਲੈ ਕੇ ਆਏ ਹਾਂ। ਜਿਸ ਦੇ ਬਾਰੇ ਇਕ ਵੀਡੀਓ ਵੀ ਸਾਂਝੀ ਕਰ ਰਹੇ ਹਾਂ। ਜਿਸ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਕਾਫੀ ਜਾਣਕਾਰੀ ਮਿਲ ਜਾਵੇਗੀ। ਪੰਜਾਬ ਅੰਦਰ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪਿਛਲੇ ਦਿਨ ‘ਤੇ ਝਾਤ ਮਾਰੀਏ ਤਾਂ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਤਾਪਮਾਨ ਵਿੱਚ ਗਿਰਾਵਟ ਆਉਣ ਕਰਕੇ ਠੰਡ ਵੱਧ ਗਈ ਹੈ। ਵੱਡੇ ਸ਼ਹਿਰਾਂ ‘ਚ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦਾ ਘੱਟੋ-ਘੱਟ ਤਾਪਮਾਨ ਤਾਂ ਸ਼ਿਮਲੇ ਤੋਂ ਵੀ ਘੱਟ ਰਿਹਾ ਹੈ। ਜਿਸ ਕਰਕੇ ਇਹ ਸ਼ਹਿਰ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਜਿਆਦਾ ਠੰਡੇ ਰਹੇ ਹਨ। ਪਰ ਜੇ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਸਭ ਤੋਂ ਜਿਆਦਾ ਠੰਡਾ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 4.7 ਡਿਗਰੀ ਰਿਹਾ। ਜਦਕਿ ਸ਼ਿਮਲੇ ਦਾ ਘੱਟੋ ਘੱਟ ਪਾਰਾ 6.2 ਡਿਗਰੀ ਰਿਹਾ। ਉਧਰ 7 ਦਿਸੰਬਰ ਨੂੰ ਪੂਰੇ ਪੰਜਾਬ ਅੰਦਰ ਸੰਘਣੀ ਧੁੰਦ ਦੇ ਬਣੇ ਰਹਿਣ ਦੀ ਉਮੀਦ ਹੈ। ਪਰ ਦੁਪਹਿਰ ਦੇ ਸਮੇਂ ਮੌਸਮ ਕੁੱਝ ਠੀਕ ਰਹੇਗਾ। ਪਰ ਹਿਮਾਚਲ ਵਾਲੇ ਪਾਸੇ 11 ਦਿਸੰਬਰ ਨੂੰ ਬਾਰਿਸ਼ ਤੇ ਬਰਫਬਾਰੀ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਪਰ ਉੱਥੇ ਪੱਧਰੇ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਉਸ ਤੋਂ ਪਹਿਲਾਂ 10 ਦਿਸੰਬਰ ਨੂੰ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ। ਮੌਸਮ ਸੰਬੰਧੀ ਅਗਲੀ ਜਾਣਕਾਰੀ ਜਲਦੀ ਲੈ ਕੇ ਆਵਾਂਗੇ।ਸੀਜਨ ਚ ਔਸਤਨ 10-12 ਰਹਿਣ ਵਾਲੇ ਠੰਢੇ ਦਿਨਾਂ ਦੀ ਗਿਣਤੀ ਇਸ ਵਾਰ 6 ਤੋਂ 8 ਰਹੇਗੀ। ਜਦੋਂ ਧੁੰਦ ਜਾਂ ਬੱਦਲਾਂ ਕਾਰਨ ਦਿਨ ਦਾ ਪਾਰਾ 16° C ਤੋਂ ਹੇਠਾਂ ਰਹਿੰਦਾ ਹੈ, ਇਸ ਸਥਿਤੀ ਨੂੰ “ਠੰਢੇ ਦਿਨ” ਜਾਂ “ਕੋਲਡ ਡੇਅ” ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਸਿਆਲ ਚ ਬਾਰਿਸ਼ “ਵੈਸਟਰਨ ਡਿਸਟ੍ਬੇਂਸ” ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ। ਦਸੰਬਰ ਚ ਇਹ ਗਿਣਤੀ ਔਸਤ ਰਹੇਗੀ। ਜਦਕਿ ਜਨਵਰੀ ਚ ਲੋਹੜੀ ਤੋਂ ਬਾਅਦ ਸੂਬੇ ਚ (ਜਨਵਰੀ ਤੋਂ ਮਾਰਚ ਪਹਿਲੇ ਅੱਧ) ਔਸਤ ਨਾਲੋਂ ਵੱਧ ਮੀਂਹ ਤੇ ਗੜੇਮਾਰੀ ਦੇਖੀ ਜਾਵੇਗੀ। ਪਹਾੜਾਂ ਚ ਲਗਾਤਾਰ ਦੂਜੇ ਸਾਲ ਔਸਤ ਤੋਂ ਵੱਧ ਬਰਫਬਾਰੀ ਹੋਵੇਗੀ।ਫਿਰ ਵੀ ਇਹ ਸਿਆਲ ਪਿਛਲੇ ਵਰ੍ਹੇ ਜਿਨ੍ਹਾਂ ਐਕਟਿਵ ਨਹੀਂ ਰਹੇਗਾ। ਕੁੱਲ ਮਿਲਾ ਕੇ ਇਸ ਸੀਜਨ ਚੰਗੀਆਂ ਬਰਸਾਤਾਂ ਤੇ ਪਹਾੜਾਂ ਚ ਚੰਗੀ ਬਰਫਬਾਰੀ ਦੇ ਬਾਵਜੂਦ ਠੰਢ ਔਸਤ ਨਾਲੋਂ ਮੱਠੀ ਰਹੇਗੀ। ਪਰ ਵੱਧ ਬਰਸਾਤਾਂ ਕਾਰਨ ਬਸੰਤ ਰੁੱਤ ਲੰਮਾ ਸਮਾਂ ਰਹਿ ਸਕਦੀ ਹੈ।