Monday, April 6, 2020
Home > News > ਦੇਖੋ ਜਦੋਂ ਫੂਲਨ ਦੇਵੀ ਨਾਲ ਹੋਇਆ ਚਮਤਕਾਰ ਵੀਡੀਓ ਦੇਖੋ ਤੇ ਸ਼ੇਅਰ ਕਰੋ

ਦੇਖੋ ਜਦੋਂ ਫੂਲਨ ਦੇਵੀ ਨਾਲ ਹੋਇਆ ਚਮਤਕਾਰ ਵੀਡੀਓ ਦੇਖੋ ਤੇ ਸ਼ੇਅਰ ਕਰੋ

ਜਦੋਂ ਫੂਲਨ ਦੇਵੀ ਨੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਸੁੱਖਣਾ ਸੁੱਖੀ ਸੀ “ਦਰਬਾਰ ਸਾਹਿਬ ਪ੍ਰਤੀ ਸੱਚੀ ਸ਼ਰਧਾ ਦੀਆਂ ਅਨੇਕਾਂ ਉਦਹਾਰਣਾਂ ਮਿਲਦੀਆਂ ਹਨ ਜਿਨ੍ਹਾਂ ਨੇ ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਹੋਈ ਹੈ ਅਜਿਹੀ ਹੀ ਇੱਕ ਘ-ਟਨਾ ਫੂਲਨ ਦੇਵੀ ਨਾਲ ਹੋਈ ਸੀ ਜਿਨ੍ਹਾਂ ਨੇ ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਹੋਈ ਸੀ ਇੱਕ ਕਿਤਾਬ ਦੇ ਅਨੁਸਾਰ ਫੂਲਨ ਦੇਵੀ ਦੱਸਦੀ ਹੈ ਕਿ “ਜਦੋਂ ਮੈਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਸੀ, ਤਾਂ ਟੀ.ਵੀ ਤੋਂ ਵਿਖਾੲੇ ਜਾਂਦੇ ਦਰਬਾਰ ਸਾਹਿਬ ਦੇ ਕੀਰਤਨ ਦਰਬਾਰ ਤੋਂ ਬਹੁਤ ਪ੍ਰਭਾਵਿਤ ਹੋੲੀ। ਜਿਸ ਤੋਂ ਬਾਅਦ ੳਥੇ ਮੈਂ ਸੁੱਖਣਾ ਸੁੱਖੀ ਕਿ ਜੇ ਜੇਲ੍ਹ ਵਿਚੋਂ ਰਿਹਾਅ ਹੋੲੀ ਤਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਜਾਵਾਂਗੀ। ਅੱਗੇ ਉਹ ਦੱਸਦੀ ਹੈ ਕਿ ਜਦੋਂ ਪਿਛਲੇ ਦਿਨੀਂ ਮੈਂ ਦਰਬਾਰ ਸਾਹਿਬ ਗੲੀ ਸਾਂ ਤਾਂ ਮੈਨੂੰ ੲਿੰਞ ਜਾਪਿਆ ਕਿ ੲਿਸ ਤੋਂ ੲਿਲਾਵਾ ਕਿਤੇ ਵੀ ਰੂਹਾਨੀ ਆਨੰਦ ਨਹੀਂ ਪ੍ਰਾਪਤ ਹੋ ਸਕਦਾ, ਕਿੳੁਂਕਿ ੲਿੱਥੇ ਹਰੇਕ ਕੋੲੀ ਜਾਤੀਵਾਦ ਦੀਆਂ ਕੰਧਾਂ ਤੋੜ ਕੇ ਭਰਾਤਰੀ ਭਾਵ ਨਾਲ ਜੁੜ ਸਕਦਾ ਹੈ।” ਇਹ ਦੁਨੀਆਂ ਦਾ ਅਸਲੀ ਸਵਰਗ ਹੈ ਜਿੱਥੇ ਹਰ ਧਰਮਾਂ ਦੇ ਲੋਕੀ ਸ਼ਰਧਾ ਭਾਵਨਾ ਨਾਲ ਆਉਦੇ ਹਨ – ਫੂਲਨ ਦੇਵੀ (1963 – 2001) ਇਸ ਦਾ ਵੇਰਵਾ ਗ੍ਰੇਟ ਲਾਈਫ ਕਿਤਾਬ ਵਿੱਚ ਹੈ (1996 ਵਿੱਚ ਪ੍ਰਕਾਸ਼ਿਤ ਰਸਾਲਾ ‘ਗਰੇਟ ਲਾੲੀਫ਼’ ਵਿੱਚ ਛਪੀ ੲਿੰਟਰਵਿੳੂ ਵਿਚੋਂ)ਦਰਬਾਰ ਸਾਹਿਬ ਸਿੱਖ ਧਰਮ ਵਿੱਚ ਹੀ ਪੂਰੀ ਦੁਨੀਆ ਵਿਚ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਜਿਥੇ ਹਰ ਧਰਮਾਂ ਦੇ ਲੋਕੀ ਬੜੀ ਸ਼ਰਧਾ ਭਾਵਨਾ ਨਾਲ ਦਰਸ਼ਨ ਦੀਦਾਰੇ ਕਰਨ ਲਈ ਆਉਦੇ ਹਨ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ।1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ “ਅਠ ਸਠ ਤੀਰਥ” ਕਿਹਾ।