Monday, April 6, 2020
Home > News > ਸਾਵਧਾਨ ਪੰਜਾਬੀਓ ਫਾਸਟੈਗ ਨਾਲ ਹੋਣ ਲੱਗੀ ਠੱਗੀ, ਆਹ ਬਾਈ ਨੇ ਕਰਤੇ ਵੱਡੇ ਖੁਲਾਸੇ !

ਸਾਵਧਾਨ ਪੰਜਾਬੀਓ ਫਾਸਟੈਗ ਨਾਲ ਹੋਣ ਲੱਗੀ ਠੱਗੀ, ਆਹ ਬਾਈ ਨੇ ਕਰਤੇ ਵੱਡੇ ਖੁਲਾਸੇ !

ਫਾਸਟੈਗ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਦਿੱਕਤਾਂ ਵੀ ਆਉਣ ਲੱਗੀਆਂ ਹਨ ਜਿਸੇ ਦੇ ਹੱਲ ਵਾਸਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਨੇ ਦੱਸਿਆ ਕਿ 15 ਦਸੰਬਰ ਨੂੰ ਫ਼ਾਸਟਟੈਗ ਜ਼ਰੂਰੀ ਕਰ ਦਿੱਤਾ ਹੈ। ਉਹਨਾਂ ਨੇ 27 ਨਵੰਬਰ ਨੂੰ ਸੰਗਰੂਰ ਜਾ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਨੇ ਚੰਡੀਗੜ•-ਬਠਿੰਡਾ ਨੈਸ਼ਨਲ ਹਾਈਵੇ ‘ਤੇ ਸਥਿਤ ਬਡਬਰ ਟੋਲ ਪਲਾਜ਼ਾ ਤੋਂ ਫ਼ਾਸਟਟੈਗ ਪੇਟੀਐਮ ਦੇ ਰਾਹੀਂ ਖਰੀਦਿਆ। ਪ੍ਰੰਤੂ ਇਹ ਫ਼ਾਸਟਟੈਗ ਉਹਨਾਂ ਦੀ ਲੁੱਟ ਦਾ ਜ਼ਰੀਆ ਬਣ ਗਿਆ ਹੈ। ਉਹਨਾਂ ਦੱਸਿਆ ਕਿ 27 ਨਵੰਬਰ ਨੂੰ ਫਾਸਟਟੈਗ ਖ਼ਰੀਦਣ ਦੇ ਬਾਅਦ ਉਹ ਸੰਗਰੂਰ ਗਏ ਅਤੇ ਫਾਸਟਟੈਗ ਤੋਂ ਉਹਨਾਂ ਦੇ ਖ਼ਾਤੇ ‘ਚ 85 ਰੁਪਏ ਕੱਟ ਲਏ ਗਏ। ਉਹ ਉਸੇ ਦਿਨ ਸੰਗਰੂਰ ਤੋਂ ਵਾਪਸ ਆਏ ਅਤੇ ਫ਼ਿਰ ਤੋਂ ਉਹਨਾਂ ਦੇ ਖ਼ਾਤੇ ‘ਚੋਂ 85 ਰੁਪਏ ਕੱਟ ਲਏ ਗਏ। ਇਸ ਤਰ•ਾਂ ਇੱਕ ਦਿਨ ਉਹਨਾਂ ਦੇ ਆਉਣ ਜਾਣ ‘ਤੇ 170 ਰੁਪਏ ਕੱਟ ਲਏ ਗਏ। ਜਦੋਂਕਿ ਇੱਕ ਦਿਨ ਦਾ ਟੋਲ 125 ਰੁਪਏ ਬਣਦਾ ਹੈ, ਜਿਸਦੀ ਸ਼ਿਕਾਇਤ ਕਰਨ ਦੇ ਲਈ ਉਹਨਾਂ ਨੇ ਐਨਐਚਏਆਈ ਦੇ ਕਸਟਮਰ ਕੇਅਰ ਨੰਬਰ ‘ਤੇ ਫ਼ੋਨ ਲਗਾਇਆ। ਲੇਕਿਨ ਕਸਟਮਰ ਕੇਅਰ ‘ਤੇ ਕਿਸੇ ਨੇ ਫ਼ੋਨ ਨਹੀਂ ਉਠਾਇਆ, ਜਿਸਦੇ ਬਾਅਦ ਉਹ ਉਹਨਾਂ ਇੱਕ ਹੋਰ ਹੈਲਪਲਾਈਨ ਨੰਬਰ ‘ਤੇ ਇਸਦੀ ਸ਼ਿਕਾਇਤ ਦਰਜ਼ ਕਰਵਾਈ। ਉਹਨਾਂ ਦੀ ਪਹਿਲੀ ਸ਼ਿਕਾਇਤ ਦਾ ਵੀ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਸੀ ਕਿ 30 ਨਵੰਬਰ ਨੂੰ ਸ਼ਾਮ ਨੂੰ ਲਗਭਗ 5.30 ਵਜੇ ਉਸਨੂੰ ਇੱਕ ਹੋਰ ਮੈਸੇਜ ਆਇਆ ਕਿ ਉਹਨਾਂ ਦੀ ਗੱਡੀ ਬਡਬਰ ਟੋਲ ਪਲਾਜ਼ੇ ਤੋਂ ਕਰਾਸ ਹੋਈ ਹੈ। ਇਸ ਲਈ ਉਸਦੇ ਖ਼ਾਤੇ ਵਿੱਚੋਂ 85 ਰੁਪਏ ਹੋ ਕੱਟ ਲਏ ਗਏ। ਜਦੋਂਕਿ ਉਸ ਦਿਨ ਉਹਨਾਂ ਦੀ ਗੱਡੀ ਸਾਰਾ ਦਿਨ ਘਰ ‘ਚ ਹੀ ਖੜੀ ਸੀ। ਜਿਸਦੀ ਸ਼ਿਕਾਇਤ ਕਰਨ ਦੇ ਲਈ ਉਹ ਕਈ ਦਿਨ ਤੋਂ ਯਤਨ ਕਰ ਰਹੇ ਹਨ, ਪ੍ਰੰਤੂ ਇਸ ਤਰ•ਾਂ ਦੀ ਕੋਈ ਸ਼ਿਕਾਇਤ ਦੇ ਲਈ ਐਨਐਚਏਆਈ ਨੇ ਟੋਲ ਪਲਾਜ਼ਾ ਜਾਂ ਜ਼ਿਲ•ੇ ‘ਚ ਕੋਈ ਵੀ ਅਧਿਕਾਰੀ ਤੈਨਾਨ ਨਹੀਂ ਕੀਤਾ ਹੈ। ਇਸ ਸਬੰਧੀ ਉਹਨਾਂ ਨੇ ਪੇਟੀਐਮ ਦੇ ਟੋਲ ਫ਼੍ਰੀ ਨੰਬਰ ‘ਤੇ ਵੀ ਸ਼ਿਕਾਇਤ ਦਰਜ਼ ਕਰਵਾਈ, ਪ੍ਰੰਤੂ ਉਹਨਾਂ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਹ ਇਸ ਮਾਮਲੇ ‘ਤੇ ਕੁੱਝ ਨਹੀਂ ਕਰ ਸਕਦੇ। ਉਹਨਾਂ ਦੱਸਿਆ ਕਿ ਉਹ ਪੜੇ ਲਿਖ਼ੇ ਹਨ ਅਤੇ ਇੱਕ ਸਰਕਾਰੀ ਅਧਿਆਪਕ ਹਨ। ਜਦੋਂ ਉਹਨਾਂ ਦੀ ਇਸ ਤਰ•ਾਂ ਲੁੱਟ ਹੋ ਰਹੀ ਹੈ ਤਾਂ ਆਮ ਆਦਮੀ ਜੋ ਲੋਕ ਅਨਪੜ ਹਨ, ਜਿਹਨਾਂ ਨੂੰ ਈ-ਵਾਲੇਟ, ਡਿਜ਼ੀਟਲ ਪੇਮੈਂਟ ਬਾਰੇ ਪਤਾ ਵੀ ਨਹੀਂ ਹੈ, ਉਹਨਾਂ ਦਾ ਕੀ ਹੋਵੇਗਾ? ਉਹਨਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਬਠਿੰਡਾ ਦੇ ਨਜ਼ਦੀਕ ਸਥਿਤ ਟੋਲ ਪਲਾਜ਼ੇ ਤੋਂ ਨਿਕਲੇ ਤਾਂ ਉਹਨਾਂ ਦਾ ਟੋਲ ਟੈਕਸ ਸਹੀ ਕੱਟਿਆ, ਪ੍ਰੰਤੂ ਬਡਬਰ ਟੋਲ ਪਲਾਜ਼ੇ ‘ਤੇ ਉਹਨਾਂ ਨਾਲ ਦੋ ਵਾਰ ਠੱਗੀ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਬਡਬਰ ਟੋਲ ਪਲਾਜ਼ੇ ਤੋਂ ਖ਼ਰੀਦਿਆ ਉਹਨਾਂ ਦਾ ਫ਼ਾਸਟਟੈਗ ਦਾ ਕਿਸੇ ਨੇ ਕਲੋਨ ਬਣਾ ਕੇ ਉਸਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੋਵੇ।