Thursday, April 9, 2020
Home > News > ਮਾਸਟਰ ‘ਤੇ ਸਕੂਲ ‘ਚ ਹਰਕਤਾਂ ਕਰਨ ਦੇ ਲੱਗੇ ਦੋਸ਼ ਤਾਂ ਪਿੰਡ ਵਾਲਿਆਂ ਜੜ ਦਿੱਤਾ.

ਮਾਸਟਰ ‘ਤੇ ਸਕੂਲ ‘ਚ ਹਰਕਤਾਂ ਕਰਨ ਦੇ ਲੱਗੇ ਦੋਸ਼ ਤਾਂ ਪਿੰਡ ਵਾਲਿਆਂ ਜੜ ਦਿੱਤਾ.

ਗੁਰੂ ਦਾ ਦਰਜਾ ਮਾਤਾ ਪਿਤਾ ਤੋਂ ਵੀ ਪਹਿਲਾਂ ਅਤੇ ਭਗਵਾਨ ਸਮਾਨ ਮੰਨਿਆ ਗਿਆ ਹੈ, ਕਿਉਂਕਿ ਇੱਕ ਅਧਿਆਪਕ ਇੱਕ ਗੁਰੂ ਹੀ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਦੀ ਸਿੱਖਿਆ ਲੈ ਕੇ ਦੇਸ਼ ਦਾ ਨੌਜਵਾਨ ਜ਼ਿੰਦਗੀ ਵਿੱਚ ਅੱਗੇ ਵੱਧ ਕੇ ਦੇਸ਼, ਸਮਾਜ, ਪਰਿਵਾਰ ਦਾ ਨਾਮ ਉੱਚਾ ਕਰਦਾ ਹੈ। ਪ੍ਰੰਤੂ ਉਸ ਸਮੇਂ ਗੁਰੂ ਦੀ ਪਦਵੀ ਹੋਰ ਸ਼ਰਮ-ਸਾਰ ਹੋ ਜਾਂਦੀ ਹੈ, ਜਦੋਂ ਅਧਿਆਪਕ ਦੇ ਅਹੁਦੇ ‘ਤੇ ਹੁੰਦੇ ਹੋਏ ਉਹ ਆਪਣੇ ਵਿਦਿਆਰਥੀਆਂ ਨਾਲ ਗਲਤ ਹਰ-ਕਤਾਂ, ਅਸ਼-ਲੀਲ ਹਰ-ਕਤਾਂ ਕਰਨ ‘ਤੇ ਉਤਾਰੂ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਖੁਰਦ ਦੇ ਸਰਕਾਰੀ ਸਕੂਲ ਦਾ ਹੈ, ਜਿੱਥੇ ਸਾਇੰਸ ਪੜ੍ਹਾਉਣ ਵਾਲਾ ਅਧਿਆਪਕ ਬੱਚਿਆਂ ਨੂੰ ਕੁਝ ਹੋਰ ਹੀ ਪੜ੍ਹਾ ਰਿਹਾ ਹੈ। ਬੱਚਿਆਂ ਦੇ ਨਾਲ ਅਸ਼-ਲੀਲ ਹਰਕਤਾਂ, ਸਕੂਲ ਦੀਆਂ ਲੜਕੀਆਂ ਦੇ ਨਾਲ ਅਸ਼-ਲੀਲ ਸ਼ਬਦਾਵਲੀ, ਸਕੂਲ ਦੀਆਂ ਅਧਿਆਪਕਾਵਾਂ ਦੇ ਨਾਲ ਛੇ-ੜ-ਛਾ-ੜ ਅਤੇ ਛੋਟੇ ਛੋਟੇ ਬੱਚਿਆਂ ਦੇ ਰਾਹੀਂ ਅਧਿਆਪਕਾਂ ਨੂੰ ਛੇੜਨ ਦਾ ਕੰਮ ਲਗਾਤਾਰ ਪਿਛਲੇ ਇਕ ਸਾਲ ਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੰਤੂ ਇਸ ਮਾਮਲੇ ਦੇ ਨਾ ਤਾਂ ਸਕੂਲ ਮੈਨੇਜਮੈਂਟ ਨੇ ਧਿਆਨ ਦਿੱਤਾ ਅਤੇ ਨਾ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕੋਈ ਐਕਸ਼ਨ ਲਿਆ। ਜਿਸਦੇ ਚੱਲਦੇ ਅੱਜ ਰੋਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਸਕੂਲ ਦਾ ਘਿਰਾਓ ਕਰਕੇ ਸਕੂਲ ਦੇ ਗੇਟ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਖ਼ਿ-ਲਾਫ਼ ਨਾ-ਅਰੇਬਾ-ਜ਼ੀ ਕੀਤੀ ਗਈ। ਪੁਲਿਸ ਪ੍ਰਸ਼ਾ-ਸਨ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਧਰਨਾ ਪ੍ਰਦਰਸ਼ਨ ਵਿੱਚ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ। ਇਸ ਮੌਕੇ ਧਰਨੇ ਵਿੱਚ ਕਿਸਾਨ ਜਥੇਬੰਦੀਆਂ, ਮਜ਼ਦੂਰ ਯੂਨੀਅਨ, ਕੁੱਲ ਹਿੰਦ ਸਿੱਖਿਆ ਅਧਿਕਾਰ ਨੈਸ਼ਨਲ ਯੂਨੀਅਨ, ਦੇ ਨਾਲ ਨਾਲ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਵੀ ਪਹੁੰਚੀਆਂ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਇਸ ਅਧਿਆਪਕ ਦੇ ਬਾਰੇ ਵਿੱਚ ਸਕੂਲ ਵਾਲੇ ਭਲੀਭਾਂਤ ਜਾਣਦੇ ਹਨ। ਇਸ ਦਾ ਪਿਛਲਾ ਰਿਕਾਰਡ ਵੀ ਮਾੜਾ ਹੀ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸ ਅਧਿਆਪਕ ਦੀ ਅਜਿਹੀਆਂ ਹਰਕਤਾਂ ਕਰਕੇ ਵਾਰ ਵਾਰ ਬਦਲੀ ਹੁੰਦੀ ਆਈ ਹੈ। ਇਸ ਸਕੂਲ ਵਿੱਚ ਉਹ ਪਿਛਲੇ ਇੱਕ ਸਾਲ ਤੋਂ ਸਕੂਲ ਦੀਆਂ ਲੜਕੀਆਂ ਦੇ ਨਾਲ ਅਸ਼ਲੀਲ ਹਰਕਤਾਂ ਅਤੇ ਭੱਦੀ ਸਬਦਾਵਲੀ, ਜਾਤੀ ਸੂਚਕ ਅਤੇ ਗੈਂਗ-ਸਟਰ ਬਣਨ ਦੀਆਂ ਗੱਲਾਂ, ਛੇੜ ਛਾੜ ਦੀਆਂ ਹਰਕਤਾਂ ਲਗਾਤਾਰ ਕਰਦਾ ਆ ਰਿਹਾ ਹੈ। ਬੱਚਿਆਂ ਵੱਲੋਂ ਅਤੇ ਪਰਿਵਾਰ ਵਾਲਿਆਂ ਵੱਲ ਕਈ ਵਾਰ ਸਕੂਲ ਇੰਚਾਰਜ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਦੀ ਸ਼ਿਕਾ-ਇਤ ਕੀਤੀ ਗਈ। ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਲਗਾਤਾਰ ਇਹ ਅਧਿਆਪਕ ਸਕੂਲ ਦੀਆਂ ਬੱਚੀਆਂ ਅਤੇ ਮਹਿਲਾ ਅਧਿਆਪਕਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਹੈ। ਜਿਸ ਕਰਕੇ ਇਸ ਦੀ ਹਰਕਤ ਤੋਂ dukhi ਹੋ ਕੇ ਅੱਜ ਬੱਚਿਆਂ ਦੇ ਮਾਪਿਆਂ ਪੰਚਾਇਤਾਂ ਅਤੇ ਜਥੇਬੰਦੀਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਸ ਅਧਿਆਪਕ ਨੂੰ ਸਿੱਖਿਆ ਵਿਭਾਗ ਵੱਲੋਂ ਡਿਸਮਿਸ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਅਧਿਆਪਕਾਂ ਦੇ ਖਿ-ਲਾਫ ਮਾਮਲਾ ਦਰਜ ਕਰਕੇ ਸਖ਼-ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਜ਼ਿਲ੍ਹਾ ਸਿੱਖਿਆ ਅਧਿਕਾਰੀ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਫੋਨ ‘ਤੇ ਹੀ ਭਰੋਸਾ ਦਿੱਤਾ ਅਤੇ ਇੱਥੇ ਆਉਣ ਦੀ ਲੋੜ ਵੀ ਨਹੀਂ ਸਮਝੀ।