Friday, April 10, 2020
Home > News > ਲੋਕਾਂ ਨੂੰ ਫਰੀ ਵਿਚ ਮਿਲੇਗੀ ਇਹ ਚੀਜ ਚਾਰੇ ਪਾਸੇ ਛਾ ਗਈ ਖੁਸ਼ੀ ਦੀ ਲਹਿਰ,ਦੇਖੋ

ਲੋਕਾਂ ਨੂੰ ਫਰੀ ਵਿਚ ਮਿਲੇਗੀ ਇਹ ਚੀਜ ਚਾਰੇ ਪਾਸੇ ਛਾ ਗਈ ਖੁਸ਼ੀ ਦੀ ਲਹਿਰ,ਦੇਖੋ

ਦਿੱਲੀ ਵਿਧਾਨ ਸਭਾ ਚੋਣਾਂ 2020 ਦੀ ਤਿਆਰੀ ‘ਚ ਜੁਟੀ ਦਿੱਲੀ ‘ਚ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਇਕ ਹੋਰ ਚੋਣ ਤੋਹਫ਼ਾ ਦਿੱਤਾ ਹੈ। ਇਸ ਤਹਿਤ ਐਲਾਨ ਕੀਤਾ ਗਿਆ ਹੈ ਕਿ ਆਗਾਮੀ 16 ਦਸੰਬਰ ਤੋਂ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਾਈ-ਫਾਈ ਸਹੂਲਤ ਮਿਲੇਗੀ। ਇਸ ਦਾ ਐਲਾਨ ਖ਼ੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। 16 ਦਸੰਬਰ ਤੋਂ ਦਿੱਲੀ ‘ਚ ਮੁਫ਼ਤ ਵਾਈ-ਫਾਈ ਦੀ ਸਹੂਲਤ
ਪਹਿਲੇ ਪੜਾਅ ‘ਚ 16 ਦਸੰਬਰ ਤੋਂ 100 ਹੌਟ-ਸਪੌਟ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਦਿੱਲੀ ਸਕੱਤਰੇਤ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਾਈ-ਫਾਈ ਦੇਣਾ ਸਾਡੇ ਚੋਣ ਮੈਨੀਫੈਸਟੋ ‘ਚ ਸ਼ਾਮਲ ਸੀ। ਇਸ ਨੂੰ ਅਸੀਂ ਲਾਗੂ ਕਰਨ ਜਾ ਰਹੇ ਹਾਂ। ਇਸ ਨੂੰ ਲਾਗੂ ਕਰਨ ਨਾਲ ਸਾਡਾ ਆਖ਼ਰੀ ਚੋਣ ਵਾਅਦਾ ਵੀ ਪੂਰਾ ਹੋਣ ਜਾ ਰੀਹਾ ਹੈ। ਇਸ ਤਹਿਤ 11 ਹਜ਼ਾਰ ਹੌਟਸਪੌਟ ਲਗਾਏ ਜਾਣਗੇ। ਇਨ੍ਹਾਂ ਵਿਚੋਂ 400 ਬੱਸ ਸਟਾਪ ‘ਤੇ ਲਗਾਏ ਜਾਣਗੇ ਜਿਨ੍ਹਾਂ ਜ਼ਰੀਏ 500 ਮੀਟਰ ਤਕ ਲੋਕ ਮੁਫ਼ਤ ਵਾਈ-ਫਾਈ ਦਾ ਫਾਇਦਾ ਉਠਾ ਸਕਣਗੇ। ਕਰੀਬ 22 ਲੱਖ ਲੋਕ ਇਕੱਠੇ ਮੁਫ਼ਤ ਵਾਈ-ਫਾਈ ਸੇਵਾ ਦਾ ਲਾਭ ਲੈ ਸਕਣਗੇ। ਇਕ ਹੌਟ-ਸਪੌਟ ਦੀ 150 ਤੋਂ 200 ਲੋਕ ਵਰਤੋਂ ਕਰ ਸਕਣਗੇ। 16 ਦਸੰਬਰ ਨੂੰ 100 ਹੌਟ-ਸਪੌਟ ਦਾ ਆਗਾਜ਼ ਕੀਤਾ ਜਾਵੇਗਾ | ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ ‘ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼