Saturday, December 7, 2019
Home > News > ਖੁਸ਼ਖਬਰੀ ਸਰਕਾਰ ਦਾ ਵੱਡਾ ਐਲਾਨ, ਜਨਤਾ ਨੂੰ ਹਰ ਮਹੀਨੇ ਮਿਲੇਗਾ 15 GB ਡਾਟਾ ਮੁਫ਼ਤ – ਦੇਖੋ ਪੂਰੀ ਖਬਰ

ਖੁਸ਼ਖਬਰੀ ਸਰਕਾਰ ਦਾ ਵੱਡਾ ਐਲਾਨ, ਜਨਤਾ ਨੂੰ ਹਰ ਮਹੀਨੇ ਮਿਲੇਗਾ 15 GB ਡਾਟਾ ਮੁਫ਼ਤ – ਦੇਖੋ ਪੂਰੀ ਖਬਰ

ਖੁਸ਼ਖਬਰੀ ਸਰਕਾਰ ਦਾ ਵੱਡਾ ਐਲਾਨ, ਜਨਤਾ ਨੂੰ ਹਰ ਮਹੀਨੇ ਮਿਲੇਗਾ 15 GB ਡਾਟਾ ਮੁਫ਼ਤ – ਦੇਖੋ ਪੂਰੀ ਖਬਰਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਮੁਫ਼ਤ ਵਾਈ-ਫਾਈ ਨੂੰ ਲੈ ਕੇ ਕੈਬਨਿਟ ਤੋਂ ਅਪਰੂਵਲ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁਕੀ ਹੈ। ਕੈਬਨਿਟ ਨੇ 8 ਅਗਸਤ ਨੂੰ 4 ਹਜ਼ਾਰ ਬੱਸ ਸਟਾਪ ਅਤੇ ਹਰ ਵਿਧਾਨ ਸਭਾ ‘ਚ 100 ਹੌਟਸਪੋਟ ਲਗਾਉਣ ਲਈ ਮਨਜ਼ੂਰ ਦਿੱਤੀ ਸੀ। ਹੌਟਸਪੋਟ ਦੇ 50 ਮੀਟਰ ਦੇ ਰੇਂਜ ‘ਚ ਜਿੰਨੇ ਲੋਕ ਹੋਣਗੇ, ਉਹ ਵਾਈ-ਫਾਈ ਦੀ ਵਰਤੋਂ ਕਰ ਸਕਣਗੇ। ਇਸ ਲਈ ਸਰਕਾਰ ਕਰੀਬ ਸਲਾਨਾ 100 ਕਰੋੜ ਰੁਪਏ ਖਰਚ ਕਰੇਗੀ। 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਦਿੱਲੀ ‘ਚ ਮੁਫ਼ਤ ਵਾਈ-ਫਾਈ ਦੇਣ ਦਾ ਐਲਾਨ ਵਾਅਦਾ ਕੀਤਾ ਸੀ। ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕੰਮ ਕਰੇਗਾ ਹੌਟਸਪੋ ਟਪੂਰੀ ਦਿੱਲੀ ‘ਚ ਕੁੱਲ 11 ਹਜ਼ਾਰ ਹਾਟਸਪੋਟ ਲੱਗਣਗੇ। ਹਰ ਯੂਜ਼ਰ ਨੂੰ ਹਰ ਮਹੀਨੇ 15 ਜੀ.ਬੀ. ਮੁਫ਼ਤ ਡਾਟਾ ਮਿਲੇਗਾ। ਇਸ ਦੀ ਸ਼ੁਰੂਆਤ 16 ਦਸੰਬਰ ਤੋਂ ਹੋ ਸਕਦੀ ਹੈ। ਵਿਧਾਨ ਸਭਾ ਖੇਤਰਾਂ ਦੇ ਲਿਹਾਜ ਨਾਲ ਹੌਟਸਪੋਟ ਲਗਾਏ ਜਾਣਗੇ। ਪਹਿਲੇ 100 ਹੌਟਸਪੋਟ 16 ਦਸੰਬਰ ਨੂੰ ਲਾਂਚ ਹੋਣਗੇ। ਪਹਿਲੇ ਹਫ਼ਤੇ ‘ਚ 100, ਉਸ ਤੋਂ ਬਾਅਦ ਹਰ ਹਫ਼ਤੇ 500 ਹੌਟਸਪੋਟ ਲਗਾਏ ਜਾਣਗੇ। ਹਰ ਅੱਧੇ ਕਿਲੋਮੀਟਰ ‘ਤੇ ਹੌਟਸਪੋਟ ਲੱਗੇਗਾ। ਵਾਈ-ਫਾਈ ਦੀ ਸਪੀਡ ਵਧ ਤੋਂ ਵਧ 200 ਅਤੇ ਘੱਟੋ-ਘੱਟ 100 ਐੱਮ.ਬੀ.ਪੀ.ਐੱਸ. ਹੋਵੇਗੀ। ਇਕ ਹੌਟਸਪੋਟ ‘ਤੇ 100 ਲੋਕ ਇੰਟਰਨੈੱਟ ਇਸਤੇਮਾਲ ਕਰ ਸਕਣਗੇ। ਇਸ ਲਈ ਐਪ ਬਣਾਇਆ ਹੈ, ਜਿਸ ਨੂੰ ਜਾਰੀ ਕੀਤਾ ਜਾਵੇਗਾ। ਕੇ.ਵਾਈ.ਸੀ. ਦੇ ਕੇ ਫੋਨ ‘ਤੇ ਓ.ਟੀ.ਪੀ. ਨਾਲ ਵਾਈ-ਫਾਈ ਕਨੈਕਟ ਕੀਤਾ ਜਾ ਸਕਦਾ ਹੈ। ਲੋਕ ਜਿਸ ਹੌਟਸਪੋਟ ਦੇ ਨੇੜੇ ਜਾਣਗੇ, ਉੱਥੇ ਆਟੋਮੈਟਿਕ ਕਨੈਕਸ਼ਨ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦਾ ਹਰ ਨੌਜਵਾਨ ਨੂੰ ਕਰੇਜ ਹੈ ਜਿਸ ਨੂੰ ਹਰ ਰੋਜ ਨੈਟ ਦੀ ਲੋੜ ਹੁੰਦੀ ਹੈ ਉਹ ਇਸ ਸਕੀਮ ਦਾ ਪੂਰਾ ਲਾਭ ਲੈ ਸਕਦੇ ਹਨ।