Saturday, December 14, 2019
Home > News > ਹੁਣੇ-ਹੁਣੇ ਕਰੀਨਾ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਤੇ ਛਕਿਆ ਲੰਗਰ

ਹੁਣੇ-ਹੁਣੇ ਕਰੀਨਾ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਤੇ ਛਕਿਆ ਲੰਗਰ

ਸ਼੍ਰੀ ਦਰਬਾਰ ਸਾਹਿਬ ਇਕ ਪਵਿੱਤਰ ਧਾਰਮਿਕ ਅਸਥਾਨ ਹੈ ਇਹ ਸਿਰਫ ਸਿੱਖ ਧਰਮ ਲਈ ਹੀ ਨਹੀਂ ਬਲਕਿ ਸਾਰੇ ਹੀ ਧਰਮ ਦੇ ਲਈ ਆਪਣੇ ਦਰਵਾਜੇ ਖੋਲ ਕ ਰੱਖਦਾ ਹੈ ਅੰਮ੍ਰਿਤਸਰ ਵਿਚ ਇਹ ਪਵਿੱਤਰ ਅਸਥਾਨ ਦੁਨੀਆ ਦੇ ਕੋਨੇ ਕੋਨੇ ਤਕ ਮਸ਼ਹੂਰ ਹੈ |ਇਕ ਵਿਲੱਖਣ ਤੇ ਇਕ ਅਲਗ ਹੀ ਸਕੂਨ ਦੇਣ ਵਾਲਾ ਇਹ ਧਾਰਮਿਕ ਅਸਥਾਨ ਦੁਨੀਆ ਤੇ ਸਭ ਤੋਂ ਜਿਆਦਾ ਵਿਜ਼ਿਟ ਕੀਤੇ ਜਾਨ ਵਾਲਾ ਅਸ਼ਥਾਨ ਬਣ ਚੁੱਕਾ ਹੈ ਆਏ ਦਿਨ ਏਥੇ ਦੂਰੋਂ ਦੂਰੋਂ ਦੇਸ਼ ਵਿਦੇਸ਼ ਵਿੱਚੋ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਆਏ ਦਿਨ ਵਡੇ ਵਡੇ ਕਲਾਕਾਰ ਵੀ ਏਥੇ ਨਤਮਸਤਕ ਹੋਣ ਲਈ ਆਉਂਦੇ ਹਨ ਤੇ ਆਪਣੀ ਕਾਮਯਾਬੀ ਦੀ ਅਰਦਾਸ ਕਰਦੇ ਹਨ ਪਿੱਛਲੇ ਦਿਨੀ ਆਮਿਰ ਖਾਨ ਵੀ ਏਥੇ ਨਤਮਸਤਕ ਹੋਣ ਲਈ ਆਏ ਸਨ ਤੇ ਹੁਣ ਕਰੀਨਾ ਕਪੂਰ ਵੀ ਏਥੇ ਨਤਮਸਤਕ ਹੋਣ ਲਈ ਆਏ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਮਸ਼ਹੂਰ ਹਸਤੀ ਕਰੀਨਾ ਕਪੁਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਦਰਬਾਰ ਸਾਹਿਬ ਵਿਖੇ ਕਰੀਨਾ ਕਪੂਰ ਰਿਵਾਇਤੀ ਪਹਿਰਾਵੇ ਵਿਚ ਨਜ਼ਰ ਆਈ। । ਕਰੀਨਾ ਕਪੂਰ ਤੋਂ ਪਹਿਲਾਂ ਆਮਿਰ ਖ਼ਾਨ ਵੀ ਦਰਬਾਰ ਸਾਹਿਬ ਗਏ ਸੀ, ਜਿੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਕਰੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ । ਕਰੀਨਾ ਇਨ੍ਹਾਂ ਤਸਵੀਰਾਂ ‘ਚ ਗ੍ਰੇ ਕਲਰ ਦੀ ਰਿਵਾਇਤੀ ਡਰੈੱਸ ‘ਚ ਨਜ਼ਰ ਆ ਰਹੀ ਸੀ ।ਕੁਝ ਤਸਵੀਰਾਂ ‘ਚ ਕਰੀਨਾ ਆਪਣੀ ਮੈਨੇਜਰ ਦੇ ਨਾਲ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਏਨੀਂ ਦਿਨੀਂ ਕਰੀਨਾ ਕਪੂਰ ਜਿੱਥੇ ਲਾਲ ਸਿੰਘ ਚੱਡਾ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ਜਿਸ ਦੀ ਸ਼ੂਟਿੰਗ ਪੰਜਾਬ ਦੇ ਕਈ ਸ਼ਹਿਰਾਂ ‘ਚ ਹੋ ਰਹੀ ਹੈ । ਇਸ ਦੇ ਨਾਲ ਹੀ ਅਕਸ਼ੇ ਕੁਮਾਰ ਅਤੇ ਦਿਲਜੀਤ ਦੋਸਾਂਝ ਨਾਲ ਉਹ ਫ਼ਿਲਮ ਗੁੱਡ ਨਿਊਜ਼ ‘ਚ ਵੀ ਨਜ਼ਰ ਆਏਗੀ । ਫ਼ਿਲਮ ਦੀ ਕਹਾਣੀ ਅਜਿਹੇ ਜੋੜਿਆਂ ਦੇ ਆਲਟ ਦੁਆਲੇ ਘੁੰਮਦੀ ਹੈ ਜੋ ਬੱਚੇ ਦੇ ਲਈ ਆਈਵੀਐੱਫ ਤਕਨੀਕ ਦੀ ਮਦਦ ਲੈਂਦੇ ਹਨ ਅਤੇ ਟ੍ਰੀਟਮੈਂਟ ਦੇ ਦੌਰਾਨ ਹੀ ਉਨ੍ਹਾਂ ਦੇ ਸਪਰਮ ਬਦਲ ਜਾਂਦੇ ਹਨ ਅਤੇ ਇਥੋਂ ਹੀ ਫ਼ਿਲਮ ‘ਚ ਕਾਮੇਡੀ ਅਤੇ ਸ਼ਸ਼ੋਪੰਜ ਦੀ ਕਹਾਣੀ ਸ਼ੁਰੂ ਹੁੰਦੀ ਹੈ ।ਦੱਸ ਦਈਏ ਕਿ ਫ਼ਿਲਮ ਲਾਲ ਸਿੰਘ ਚੱਢਾ ਵਿਚ ਆਮਿਰ ਖ਼ਾਨ ਸਰਦਾਰ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਹਨਾਂ ਦੇ ਨਵੇਂ ਰੂਪ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਆਮਿਰ ਖ਼ਾਨ ਨੇ ਸ਼ੂਟਿੰਗ ਲਈ ਅਪਣੀ ਦਾੜ੍ਹੀ ਵਧਾਈ ਹੈ। ਫ਼ਿਲਮ ਦੀ ਸ਼ੂਟਿੰਗ ਤੋਂ ਇਲਾਵਾ ਲਾਲ ਸਿੰਘ ਚੱਢਾ ਦੀ ਟੀਮ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਆਮਿਰ ਖ਼ਾਨ ਰੋਪੜ ਸਥਿਤ ਇਤਿਹਾਸਕ ਗੁਰਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਪਹੁੰਚੇ ਸਨ।