Saturday, December 14, 2019
Home > News > ਹੁਣੇ-ਹੁਣੇ ਲਤਾ ਮੰਗੇਸ਼ਕਰ ਦੀ ਸਿਹਤ ਬਾਰੇ ਆਈ ਵੱਡੀ ਖਬਰ

ਹੁਣੇ-ਹੁਣੇ ਲਤਾ ਮੰਗੇਸ਼ਕਰ ਦੀ ਸਿਹਤ ਬਾਰੇ ਆਈ ਵੱਡੀ ਖਬਰ

ਸੁਰਾਂ ਦੀ ਬਾਦਸ਼ਾਹ ਤੇ ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਯ ਗਾਇਕਾ ਲਤਾ ਮੰਗੇਸ਼ਕਰ ਇਨ੍ਹੀਂ ਦਿਨੀਂ ਆਪਣੀ ਖਰਾਬ ਸਿ-ਹਤ ਕਰਕੇ ਹਸਪਤਾਲ ਵਿਚ ਭਰਤੀ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਹੁਣ ਲਤਾ ਮੰਗੇਸ਼ਕਰ ਦੇ ਫੈਨਜ਼ ਲਈ ਚੰਗੀ ਖਬਰ ਹੈ। ਉਨ੍ਹਾਂ ਨੂੰ ਆਈ.ਸੀ.ਯੂ. ਤੋਂ ਜਨਰਲ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਲਤਾ ਮੰਗੇਸ਼ਕਰ ਪਿਛਲੇ ਕਈ ਦਿਨਾਂ ਤੋਂ ਕੈਂਡੀ ਹਸ-ਪਤਾਲ ‘ਚ ਦਾਖਲ ਹਨ। ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਲਗਪਗ ਤਿੰਨ ਹਫ਼ਤੇ ਪਹਿਲਾਂ ਮੁੰਬਈ ‘ਚ ਕੈਂਡੀ ਹਸਪ-ਤਾਲ ‘ਚ ਸਾਹ ਦੀ ਤਕ-ਲੀਫ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀ। ਲਤਾ ਦੇ ਆਈ.ਸੀ.ਯੂ. ‘ਚ ਵੈਂਟੀਲੇਟਰ ‘ਤੇ ਹੋਣ ਕਾਰਨ ਬਾਲੀਵੁੱਡ ਤੇ ਫੈਨਜ਼ ਸ-ਦਮੇ ‘ਚ ਆ ਗਏ ਸਨ। ਮੀਡੀਆ ਰਿਪੋਰਟ ਮੁਤਾਬਕ ਹੁਣ ਲਤਾ ਮੰਗੇਸ਼ਕਰ ਦੀ ਹਾਲਤ ‘ਚ ਕਾਫੀ ਸੁਧਾਰ ਆਇਆ ਹੈ ਤੇ ਉਨ੍ਹਾਂ ਨੂੰ ਜਨਰਲ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਜਿੱਥੇ ਆਬਜ਼ਰਵੇਸ਼ਨ ‘ਚ ਰੱਖਿਆ ਜਾਵੇਗਾ । ਹਸਪ-ਤਾਲ ‘ਚ ਭਰਤੀ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੇ ਲਤਾ ਦੀਦੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲਚਾਲ ਜਾਣਿਆ। ਹਾਲ ਹੀ ਵਿਚ ਮਹਾਰਾਸ਼ਟਰ ਦੇ ਸੀ.ਐੱਮ. ਊਧਮ ਠਾਕਰੇ ਵੀ ਲਤਾ ਮੰਗੇਸ਼ਕਰ ਦਾ ਹਾਲ ਜਾਣਨ ਲਈ ਹਸਪ-ਤਾਲ ਪਹੁੰਚੇ ਸਨ। ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਭਾਰਤ ਰਤਨ ਤੋਂ ਲੈ ਕੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਬ ਫਾਲਕੇ ਤੱਕ ਦੇ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਨੇ ਕਈ ਦਹਾਕਿਆਂ ਤੋਂ ਫਿਲਮ ਇੰਡਸਟਰੀ ‘ਚ ਆਪਣੀ ਆਵਾਜ਼ ਦਾ ਜਾਦੂ ਫੈਲਾਇਆ ਹੈ। 28 ਸਤੰਬਰ ਨੂੰ ਹੀ ਲਤਾ ਨੇ ਆਪਣਾ 90 ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੂੰ 2001 ‘ਚ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ । ਪਤਾ ਨਹੀਂ ਕਿੰਨੇ ਪੁਰਸਕਾਰ ਲਤਾ ਜੀ ਨੇ ਜਿੱਤੇ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ।