Saturday, December 14, 2019
Home > News > ਤਾਜਾ ਖਬਰ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੇ ਘਰੇ ਪਿਆ ਸੋਗ

ਤਾਜਾ ਖਬਰ ਮਸ਼ਹੂਰ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੇ ਘਰੇ ਪਿਆ ਸੋਗ

ਬਾਲੀਵੁਡ ਐਕਟਰਸ ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਹਿੰਦੁਜਾ ਦਾ ਦਿਹਾਂਤ ਹੋ ਗਿਆ ਹੈ। ਬੇੱਟੀ ਕਪਾਡੀਆ ਲੰਬੇ ਸਮੇਂ ਤੋਂ ਹਸਪਤਾਲ ਵਿਚ ਭਰਤੀ ਸਨ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। 14 ਨਵੰਬਰ ਤੋਂ ਹਸਪਤਾਲ ‘ਚ ਭਰਤੀ ਬੇੱਟੀ ਕਪਾਡੀਆ ਨੇ ਸ਼ਨੀਵਾਰ ਰਾਤ ਆਖਰੀ ਸਾਹ ਲਏ। ਬੇੱਟੀ ਕਪਾਡੀਆ ਦੇ ਦਿਹਾਂਤ ਤੋਂ ਬਾਅਦ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਖੰਨਾ ਅਤੇ ਜਵਾਈ ਅਕਸ਼ੇ ਕੁਮਾਰ ਹਸਪਤਾਲ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ 80 ਸਾਲ ਦੀ ਬੇੱਟੀ ਕਪਾਡੀਆ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਿਲ ਸੀ। ਮਾਂ ਬੇੱਟੀ ਕਪਾਡੀਆ ਦੇ ਹਸਪਤਾਲ ‘ਚ ਭਰਤੀ ਹੋਣ ਦੇ ਬਾਅਦ ਖ਼ਬਰਾਂ ਆਉਣ ਲੱਗੀਆਂ ਸਨ ਕਿ ਡਿੰਪਲ ਕਪਾਡੀਆ ਬੀਮਾਰ ਹਨ, ਜਿਸ ਤੋਂ ਬਾਅਦ ਡਿੰਪਲ ਕਪਾਡੀਆ ਨੇ ਸਫਾਈ ਦਿੱਤੀ ਸੀ। ਡਿੰਪਲ ਕਪਾਡੀਆ ਨੇ ਕਿਹਾ ਸੀ ਕਿ ‘ਮੈਂ ਹਾਲੇ ਜਿਉਂਦੀ ਹਾਂ ਅਤੇ ਚੰਗੀ ਹਾਂ। ਮੇਰੀ ਮਾਂ ਹਸਪਤਾਲ ਵਿੱਚ ਭਰਤੀ ਹੈ। ਮੈਂ ਇਸ ਬਾਰੇ ‘ਚ ਗੱਲ ਨਹੀਂ ਕਰਨਾ ਚਾਹੁੰਦੀ। ਹੋਰ ਵੇਖੋ : ਅਜੀਤ ਸਿੰਘ ਦਾ ਨਵਾਂ ਗੀਤ ‘ਰੋਟੀ’ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ ਮੇਰੀ ਮਾਂ ਠੀਕ ਹੋ ਰਹੀ ਹੈ। ਉਹ ਹੁਣ ਪਹਿਲਾਂ ਤੋਂ ਬਿਹਤਰ ਹੈ। ਮੈਨੂੰ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ”। ਇਸ ਤੋਂ ਪਹਿਲਾਂ ਕਈ ਵਾਰ ਟਵਿੰਕਲ ਖੰਨਾ ਅਤੇ ਡਿੰਪਲ ਕਪਾਡੀਆ ਨੂੰ ਹਸਪਤਾਲ ‘ਚ ਦੇਖਿਆ ਜਾ ਚੁੱਕਿਆ ਹੈ ਜਿਸ ਤੋਂ ਮੀਡੀਆ ‘ਚ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਅਕਸ਼ੈ ਕੁਮਾਰ ਇਕ ਪ੍ਰਸਿੱਧ ਭਾਰਤੀ ਫ਼ਿਲਮ ਅਦਾਕਾਰ ਅਤੇ ਨਿਰਮਾਤਾ ਹੈ, ਜਿਸ ਨੇ 1987 ਵਿਚ ਮਹੇਸ਼ ਭੱਟ ਦੀ ਭਾਰਤੀ ਫ਼ਿਲਮ “ਆਜ” ਵਿਚ ਪਹਿਲੀ ਛੋਟੀ ਭੂਮਿਕਾ ਨਿਭਾਈ। ਉਹ ਫਿਲਮ ਸੁਗੰਧ (1991) ਵਿਚ ਮੁੱਖ ਅਭਿਨੇਤਾ ਦੇ ਤੌਰ ‘ਤੇ ਪ੍ਰਗਟ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਥ੍ਰਿਲਰ ਖਿਲਾੜੀ (1992), ਜੋ ਖਿਲਾੜੀ ਲੜੀ ਦੀ ਪਹਿਲੀ ਫ਼ਿਲਮ ਹੈ, ਵਿਚ ਵੱਡੀ ਬ੍ਰੇਕ ਮਿਲੀ।