Friday, April 10, 2020
Home > News > ਦੇਖੋ 26 ਪੰਜਾਬੀ ਨੌਜਵਾਨਾਂ ਨੂੰ ਰਸ਼ੀਆ ਭੇਜਣ ਵਾਲਾ ਮੁੱਖ ਏਜੰਟ ਫੜਿਆ ਗਿਆ

ਦੇਖੋ 26 ਪੰਜਾਬੀ ਨੌਜਵਾਨਾਂ ਨੂੰ ਰਸ਼ੀਆ ਭੇਜਣ ਵਾਲਾ ਮੁੱਖ ਏਜੰਟ ਫੜਿਆ ਗਿਆ

ਪ੍ਰਾਪਤ ਜਾਣਕਾਰੀ ਅਨੁਸਾਰ ਰਸ਼ੀਆ ‘ਚ ਫਸੇ 26 ਪੰਜਾਬੀ ਨੌਜਵਾਨਾਂ ਦੇ ਮਾਮਲੇ ‘ਚ ਅੱਜ ਉਸ ਸਮੇਂ ਪੁਲਸ ਨੂੰ ਵੱਡੀ ਪ੍ਰਾਪਤੀ ਹੋਈ ਜਦੋਂ ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਵੀ ਗ੍ਰਿਫ਼-ਤਾਰ ਕਰ ਲਿਆ ਹੈ । ਇਸ ਸਬੰਧੀ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਕਾ-ਬੂ ਕੀਤੇ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਭਾਈ ਮੁਕਤਸਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੁਝ ਸਮੇਂ ਪਹਿਲਾਂ ਰਸ਼ੀਆ ‘ਚ ਨੌਕਰੀ ਕਰਨ ਗਿਆ ਸੀ ਅਤੇ ਉਥੇ ਕੰਪਨੀ ਨੂੰ ਮਜ਼ਦੂਰਾਂ ਦੀ ਜ਼ਰੂਰਤ ਸੀ ਤਾਂ ਉਕਤ ਵਿਅਕਤੀ ਨੇ ਕੰਪਨੀ ਤੋਂ ਇਕ ਲੇਬਰ ਦੀ ਲੋੜ ਦਾ ਕਾਗਜ਼ ਤਿਆਰ ਕਰਵਾ ਲਿਆ ਅਤੇ ਪਹਿਲਾਂ ਤੋਂ ਗ੍ਰਿਫ-ਤਾਰ ਕੀਤੇ ਏਜੰਟ ਦਲਜੀਤ ਸਿੰਘ ਜੋ ਇਸ ਦੇ ਸੰਪਰਕ ‘ਚ ਸੀ, ਇਸ ਦੇ ਨਾਲ ਮਿਲ ਕੇ ਉਸ ਨੇ ਸਕੀਮ ਬਣਾ ਕੇ ਕੁਝ ਹੋਰ ਵੀਜ਼ਾ ਮਾਹਿਰਾਂ ਨਾਲ ਸੰਪਰਕ ਕਰ ਕੇ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਲਈ ਤਿਆਰ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਗ੍ਰਿਫ਼-ਤਾਰੀ ਦਲਜੀਤ ਸਿੰਘ ਨੂੰ ਪੁਲਸ ਰਿ-ਮਾਂਡ ਦੌਰਾਨ ਕੀਤੀ ਗਈ । ਪੁੱਛਗਿੱਛ ਦੌਰਾਨ ਉਸ ਨੇ ਇਸ ਦਾ ਖੁਲਾਸਾ ਕੀਤਾ ਅਤੇ ਇਹ ਵਿਅਕਤੀ ਅੱਜ ਕਲ ਇੰਡੀਆ ‘ਚ ਹੀ ਸੀ, ਜਿਸ ਨੂੰ ਪੁਲਸ ਨੇ ਛਾਪੇ-ਮਾਰੀ ਕਰ ਕੇ ਅੱਜ ਕਾਬੂ ਕਰ ਕੇ ਉਸ ਦੀ ਗ੍ਰਿਫ਼-ਤਾਰੀ ਪਾ ਦਿੱਤੀ ਹੈ ਅਤੇ ਇਸ ਪਾਸੋਂ ਵੀ ਹੋਰ ਪੁੱਛਗਿੱਛ ਕੀਤੀ ਜਾਵੇਗੀ। ਕੀ ਕੀ ਖੁਲਾਸੇ ਹੋਏ ਹਨ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਵਿਦੇਸ਼ ਗਏ ਵਿਅਕਤੀਆਂ ਨਾਲ 35 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਉਥੇ ਜਾ ਕੇ ਕੰਪਨੀ ਵਾਲੇ 20 ਹਜ਼ਾਰ ਰੁਪਏ ਤਨਖਾਹ ਦੇਣ ਲਈ ਅੜ੍ਹ ਗਏ। ਅਧਿਕਾਰੀ ਨੇ ਦੱਸਿਆ ਕਿ ਏਜੰਟਾਂ ਦੇ ਹਿਸਾਬ ਨਾਲ ਨੌਜਵਾਨਾਂ ਦੀ ਤਨਖ਼ਾਹ ਤਦ ਬਣਨੀ ਸੀ ਜੇਕਰ ਉਹ ਆਪਣੇ ਠੇਕੇ ‘ਤੇ ਸੁਕੇਅਰ ਫੁੱਟਾਂ ਦੇ ਹਿਸਾਬ ਨਾਲ ਠੇਕੇ ‘ਤੇ ਕੰਮ ਕਰਦੇ ਸਨ । ਇਸੇ ਚੱਕਰ ਕਾਰਣ ਉਥੇ ਪੁੱਜੇ ਨੌਜਵਾਨ ਪ੍ਰੇ-ਸ਼ਾਨ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਏਜੰਟ ਤੋਂ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਕਤ ਏਜੰਟ ਨੂੰ ਕਲ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਵੀ ਰਿ-ਮਾਂਡ ਹਾਸਲ ਕਰਕੇ ਸ-ਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਉਕਤ ਏਜੰਟਾਂ ਵੱਲੋਂ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਰਸ਼ੀਆ ਭੇਜ ਕੇ ਫ਼-ਸਾ ਦਿੱਤਾ ਗਿਆ ਸੀ। ਜਿਸ ਦੀ ਦਰਖਾਸਤ ਤੋਂ ਬਾਅਦ ਸਦਰ ਪੁਲਸ ਨੇ ਉਕਤ ਏਜੰਟ ਦਲਜੀਤ ਸਿੰਘ ਖਿਲਾਫ਼ ਧਾਰਾ 420, 406 ਤਹਿਤ ਕੇ-ਸ ਦਰਜ ਕਰ ਲਿਆ ਸੀ ਅਤੇ ਉਸ ਨੂੰ ਗ੍ਰਿਫ਼-ਤਾਰ ਕਰ ਕੇ ਪੁੱਛਗਿੱਛ ਜਾਰੀ ਹੈ। ਵਰਣਨਯੋਗ ਹੈ ਕਿ 26 ਨੌਜਵਾਨਾਂ ‘ਚੋਂ ਪਿਛਲੇ ਦਿਨੀਂ ਮਲਕੀਅਤ ਰਾਮ ਸੋਨੂੰ ਦੀ ਬੀਮਾਰ ਹੋਣ ਦੇ ਚੱਲਦੇ mout ਹੋ ਗਈ, ਜਿਸ ਦੀ ਦੇਹ ਜੋਗਿੰਦਰ ਵਾਸੀ ਰੁੜਕੀ ਰਸ਼ੀਆ ਤੋਂ ਵਾਪਸ ਭਾਰਤ ਲੈ ਕੇ ਆਇਆ। ਜਿਸ ਦਾ ਸ਼ੁੱਕਰਵਾਰ ਨੂੰ ਪਿੰਡ ਪਾਸਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਇਥੇ ਹੀ ਹੈਰਾਨੀ ਹੋਈ ਹੈ ਕਿ ਸੁਰਿੰਦਰ ਸਿੰਘ ਜੋ ਕਿ ਖੁਦ ਰਸ਼ੀਆ ਵਿਖੇ ਨੌਕਰੀ ਕਰਨ ਗਿਆ ਸੀਅਤੇ ਉਥੇ ਕੰਪਨੀ ਕੋਲੋਂ ਇਕ ਲੇਬਰ ਦੀ ਲੋੜ ਦਾ ਨੋਟਿਸ ਬਣਵਾ ਕੇ ਲੈ ਆਇਆ ਅਤੇ ਆ ਕੇ ਇਥੇ ਦਲਜੀਤ ਸਿੰਘ ਨਾਲ ਮਿਲ ਕੇ ਦੋਨੋਂ ਏਜੰਟ ਬਣ ਗਏ ਅਤੇ 1 ਲੱਖ 20 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਨੌਜਵਾਨ ਨਾਲ ਠੱ-ਗੀ ਮਾਰ ਲਈ, ਜਿਸ ਦਾ ਸ਼ਿ-ਕਾਰ ਭੋਲੇ-ਭਾਲੇ ਨੌਜਵਾਨ ਬਣ ਗਏ। ਜਿਸ ਵਿੱਚ ਬਹੁਤ ਨੌਜਵਾਨਾਂ ਦੀ ਜਿੰਦਗੀ ਇਨ੍ਹਾਂ ਨੇ ਆਪਣੇ ਲਾਲਚ ਲਈ ਨਰਕ ਬਣਾ ਦਿੱਤੀ ਹੈ।